India

ਯੂਪੀ ‘ਚ ਸਿੱਖ ਕਿਸਾਨਾਂ ਦੇ ਉਜਾੜੇ ਦੇ ਮੁੱਦੇ ‘ਤੇ ਪੰਜਾਬੀ ਲੀਡਰ ਹੋਏ ਪੱਬਾਂ ਭਾਰ, ਅਕਾਲੀ ਪਹੁੰਚੇ UP

‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਯੂਪੀ ਵਿੱਚ ਸਿੱਖ ਪਰਿਵਾਰਾਂ ਦੀਆਂ ਜਮੀਨਾਂ ਹਥਿਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦੇ ਸੰਬੰਧ ਵਿੱਚ ਅੱਜ ਸ੍ਰੋਮਣੀ ਅਕਾਲੀ ਦਲ ਦਾ ਵਫ਼ਦ ਯੂਪੀ ਗਿਆ। ਇਸ ਵਫ਼ਦ ਵਿੱਚ ਸ੍ਰੋਮਣੀ ਅਕਾਲੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦ ਸਨ। ਵਫ਼ਦ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨਾਲ ਮੁਲਾਕਾਤ ਕਰਕੇ ਯੂਪੀ ਵਿੱਚ ਰਹਿ ਰਹੇ ਸਿੱਖ ਪਰਿਵਾਰਾਂ ਦੀਆਂ ਜਮੀਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਬਾਰੇ ਗੱਲਬਾਤ ਕੀਤੀ।

ਉਹਨਾਂ ਨੇ ਯੋਗੀ ਨੂੰ ਅਪੀਲ ਕੀਤੀ ਕਿ ਜਿਹੜੇ ਸਿੱਖ ਪਰਿਵਾਰ 1947 ਤੋਂ ਬਾਅਦ ਯੂਪੀ ਵਿੱਚ ਰਹਿ ਰਹੇ ਹਨ ਅਤੇ ਉਹਨਾਂ ਦੀਆਂ ਹਜਾਰਾਂ ਏਕੜ ਜਮੀਨਾਂ ‘ਤੇ ਕਿਸਾਨਾਂ ਦੀ ਮਾਲਕੀ ਬਰਕਰਾਰ ਰੱਖੀ ਜਾਵੇ। ਇਹਨਾਂ ਕਿਸਾਨਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਨਾ ਕੀਤੀ ਜਾਵੇ ਕਿਉਂਕਿ ਇਹਨਾਂ ਕਿਸਾਨਾਂ ਕੋਲ ਬਾਕਾਇਦਾ ਜਮੀਨ ਦੀਆਂ ਰਜਿਸਟਰੀਆਂ ਆਦਿ ਸਭ ਕੁਝ ਹੈ, ਇਹਨਾਂ ਨੇ ਕੋਈ ਨਾਜਾਇਜ਼ ਕਬਜਾ ਨਹੀਂ ਕੀਤਾ ਹੋਇਆ।