India

ਸ਼੍ਰੀਨਗਰ ‘ਚ ਜੇਹਲਮ ਨਦੀ ‘ਚ ਕਿਸ਼ਤੀ ਪਲਟਣ ਨਾਲ 4 ਦੀ ਮੌਤ

ਕਸ਼ਮੀਰ ਦੇ ਸ੍ਰੀਨਗਰ (Srinagar of Kashmir)  ਵਿੱਚ ਮੰਗਲਵਾਰ ਨੂੰ ਜੇਹਲਮ ਨਦੀ ਵਿੱਚ ਇੱਕ ਕਿਸ਼ਤੀ ਪਲਟ (The boat capsized) ਗਈ। ਇਸ ਕਿਸ਼ਤੀ ਵਿੱਚ 11 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 5 ਸਕੂਲੀ ਬੱਚੇ ਸਨ। ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ, ਬੱਚਿਆਂ ਸਮੇਤ 7 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਇਹ ਕਿਸ਼ਤੀ ਰੋਜ਼ਾਨਾ ਲੋਕਾਂ ਨੂੰ ਲੈ ਕੇ ਗੰਦਰਬਲ ਤੋਂ ਬਟਵਾੜਾ ਜਾਂਦੀ ਹੈ। ਪਿਛਲੇ 48 ਘੰਟਿਆਂ ‘ਚ ਹੋਈ ਭਾਰੀ ਬਾਰਿਸ਼ ਕਾਰਨ ਜੇਹਲਮ ਦਾ ਪਾਣੀ ਪੱਧਰ ਵਧ ਗਿਆ ਹੈ। ਜਿਸ ਕਾਰਨ ਕਿਸ਼ਤੀ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਮਲਾਹਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਪੁਲਿਸ ਅਤੇ ਐਸਡੀਆਰਐਫ ਦੀ ਟੀਮ ਵੀ ਬਚਾਅ ਵਿੱਚ ਜੁੱਟ ਗਈ।

ਬਚਾਏ ਗਏ 7 ਲੋਕਾਂ ‘ਚੋਂ 3 ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਵਿੱਚ ਸ਼ਬੀਰ ਅਹਿਮਦ (26), ਗੁਲਜ਼ਾਰ ਅਹਿਮਦ (41), 32 ਅਤੇ 18 ਸਾਲ ਦੀਆਂ ਦੋ ਔਰਤਾਂ ਸ਼ਾਮਲ ਹਨ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।

ਸਥਾਨਕ ਕਿਸ਼ਤੀ ਮਾਲਕ ਹਰ ਰੋਜ਼ ਲੋਕਾਂ ਨੂੰ ਗੰਦਰਬਲ ਤੋਂ ਬਟਵਾੜਾ ਲੈ ਕੇ ਜਾਂਦੇ ਹਨ। ਅੱਜ ਜੋ ਕਿਸ਼ਤੀ ਪਲਟ ਗਈ, ਉਸ ਵਿੱਚ ਸਕੂਲੀ ਬੱਚੇ, ਉਨ੍ਹਾਂ ਦੇ ਮਾਪੇ ਅਤੇ ਮਜ਼ਦੂਰ ਸ਼ਾਮਲ ਸਨ। ਇਹ ਲੋਕ ਹਰ ਰੋਜ਼ ਇਸੇ ਤਰ੍ਹਾਂ ਦੀ ਕਿਸ਼ਤੀ ਰਾਹੀਂ ਜੇਹਲਮ ਦਰਿਆ ਪਾਰ ਕਰਦੇ ਸਨ।

ਤਿੰਨ ਮਹੀਨੇ ਪਹਿਲਾਂ ਗੁਜਰਾਤ ਦੇ ਵਡੋਦਰਾ ਵਿੱਚ ਇੱਕ ਕਿਸ਼ਤੀ ਪਲਟਣ ਨਾਲ 12 ਬੱਚਿਆਂ ਦੀ ਮੌਤ ਹੋ ਗਈ ਸੀ। ਜਨਵਰੀ ਵਿੱਚ ਗੁਜਰਾਤ ਦੇ ਵਡੋਦਰਾ ਵਿੱਚ ਹਰਨੀ ਝੀਲ ਵਿੱਚ ਇੱਕ ਕਿਸ਼ਤੀ ਪਲਟ ਗਈ ਸੀ। ਇਸ ਹਾਦਸੇ ਵਿੱਚ 12 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿੱਚ ਸਵਾਰ ਬਾਕੀ 11 ਬੱਚਿਆਂ ਅਤੇ 2 ਅਧਿਆਪਕਾਂ ਨੂੰ ਬਚਾ ਲਿਆ ਗਿਆ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਬੱਚੇ ਨਿਊ ਸਨਰਾਈਜ਼ ਸਕੂਲ ਵਡੋਦਰਾ ਨਾਲ ਸਬੰਧਤ ਹਨ। ਬੱਚੇ ਸੈਲਫੀ ਲੈਣ ਲਈ ਕਿਸ਼ਤੀ ਦੇ ਇੱਕ ਪਾਸੇ ਆਏ ਸਨ, ਜਿਸ ਕਾਰਨ ਕਿਸ਼ਤੀ ਪਲਟ ਗਈ। ਇਨ੍ਹਾਂ ਬੱਚਿਆਂ ਜਾਂ ਅਧਿਆਪਕਾਂ ਵਿੱਚੋਂ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਇਸ ਕਾਰਨ ਜਦੋਂ ਕਿਸ਼ਤੀ ਪਲਟ ਗਈ ਤਾਂ ਸਾਰੇ ਡੁੱਬਣ ਲੱਗੇ।