The Khalas Tv Blog Others ਜਨਮ ਦਿਨ ਮਨਾਉਣ ਮਨਾਲੀ ਜਾ ਰਹੇ 4 ਦੋਸਤਾਂ ਦੀ ਕਾਰ ਨਾਲ ਵਾਪਰਿਆ ਇਹ ਕਾਰਾ ! ਫਿਰ ਹੋਇਆ ਇਹ ਅੰਜਾਮ
Others

ਜਨਮ ਦਿਨ ਮਨਾਉਣ ਮਨਾਲੀ ਜਾ ਰਹੇ 4 ਦੋਸਤਾਂ ਦੀ ਕਾਰ ਨਾਲ ਵਾਪਰਿਆ ਇਹ ਕਾਰਾ ! ਫਿਰ ਹੋਇਆ ਇਹ ਅੰਜਾਮ

Delhi body accident on his birthda

ਦਿੱਲੀ ਤੋਂ ਜਨਮ ਦਿਨ ਮਨਾਉਣ ਦੇ ਲਈ ਕੁੱਲੂ ਮਨਾਲੀ ਜਾ ਰਹੇ ਸਨ

ਬਿਊਰੋ ਰਿਪੋਰਟ : ਧੁੰਦ ਅਤੇ ਰਫਤਾਰ ਦਾ ਕਹਿਰ ਅਕਸਰ ਜ਼ਿੰਦਗੀਆਂ ‘ਤੇ ਭਾਰੀ ਪੈਂਦਾ ਹੈ । ਮਨਾਲੀ ਜਸ਼ਨ ਮਨਾਉਣ ਜਾ ਰਹੇ 4 ਨੌਜਵਾਨਾਂ ਨਾਲ ਕੁਝ ਅਜਿਹਾ ਹੀ ਵਾਪਰਿਆ ਹੈ । ਦਿੱਲੀ ਤੋਂ 4 ਨੌਜਵਾਨ ਜਨਮ ਦਿਨ ਦਾ ਜਸ਼ਨ ਮਨਾਉਣ ਦੇ ਲਈ ਆਪਣੀ ਫਾਰਚੂਨਰ ਕਾਰ ਵਿੱਚ ਜਾ ਰਹੇ ਸਨ । ਜਿਵੇਂ ਹੀ ਉਹ ਕੌਮੀ ਹਾਈਵੇਅ ਸ਼ਾਹਪੁਰ ਦੇ ਨਜ਼ਦੀਕ ਪਹੁੰਚੇ ਉਨ੍ਹਾਂ ਦੀ ਗੱਡੀ ਟਰੱਕ ਨਾਲ ਟਕਰਾਈ ।ਹਾਦਸਾ ਇੰਨਾਂ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ । ਜਿਸ ਦੀ ਵਜ੍ਹਾ ਕਰਕੇ ਜਨਮ ਦਿਨ ਦਾ ਜਸ਼ਨ ਮਾਤਮ ਵਿੱਚ ਬਦਲ ਗਿਆ । ਜਿਸ ਸੁਮਿਤ ਨਾਂ ਦੇ ਸ਼ਖਸ ਦਾ ਜਨਮ ਦਿਨ ਮਨਾਉਣ ਦੇ ਲਈ ਸਾਰੇ ਦੋਸਤ ਕੁੱਲੂ-ਮਨਾਲੀ ਜਾ ਰਹੇ ਸਨ ਉਸ ਦੀ ਹੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 3 ਦੋਸਤਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ । ਉਨ੍ਹਾਂ ਨੂੰ ਡਾਕਟਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ।

ਇਸ ਵਜ੍ਹਾ ਨਾਲ ਹੋਈ ਟਕੱਰ

ਪੁਲਿਸ ਮੁਤਾਬਿਕ ਦੁਰਘਟਨਾ ਦੇ ਪਿੱਛੇ ਵੱਡੀ ਵਜ੍ਹਾ ਸੀ ਗੱਡੀ ਦੀ ਤੇਜ਼ ਰਫਤਾਰ ਅਤੇ ਟਰੱਕ ਚਾਲਕ ਦੀ ਗਲਤੀ ਹੈ। ਉਨ੍ਹਾਂ ਦੱਸਿਆ ਕਿ ਗੱਡੀ ਦੇ ਅੱਗੇ ਚੱਲ ਰਹੇ ਟਰੱਕ ਨੇ ਅਚਾਨਕ ਬ੍ਰੇਕ ਮਾਰੀ ਅਤੇ ਪਿੱਛੋ ਆ ਰਹੀ ਗੱਡੀ ਦੀ ਰਫਤਾਰ ਤੇਜ਼ ਹੋਣ ਦੀ ਵਜ੍ਹਾ ਕਰਕੇ ਬ੍ਰੇਕ ਨਹੀਂ ਲੱਗੀ ਅਤੇ ਕਾਰ ਟਰੱਕ ਨਾਲ ਟਕਰਾਈ। ਇਹ ਸੜਕ ਦੁਰਘਟਨਾ ਇੰਨੀ ਦਰਦਨਾਕ ਸੀ ਕਿ ਡਰਾਇਵਿੰਗ ਕਰ ਰਹੇ ਸੁਮਿਤ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਗੱਡੀ ਦੇ ਪਰਖੱਚੇ ਉੱਡ ਗਏ । ਅੱਗੋ,ਪਿੱਛੋ ਗੱਡੀ ਦੀ ਹਾਲਤ ਇੰਨਾ ਬੁਰੀ ਸੀ ਕਿ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ । ਕਾਰ ਦੀ ਛੱਤ ਤੱਕ ਹਾਦਸੇ ਦੌਰਾਨ ਪੂਰੀ ਤਰ੍ਹਾਂ ਨਾਲ ਟੁੱਟ ਗਈ । ਹਾਲਾਂਕਿ ਫਾਰਚੂਨਰ ਗੱਡੀ ਨੂੰ ਸੇਫ ਗੱਡੀਆਂ ਵਿੱਚੋ ਇੱਕ ਮੰਨਿਆ ਜਾਂਦਾ ਹੈ ਪਰ ਇਸ ਹਾਦਸੇ ਵਿੱਚ ਉਹ ਵੀ ਕੰਮ ਨਹੀਂ ਆਈ । ਪਰਿਵਾਰ ਨੂੰ ਹਾਦਸੇ ਦੀ ਇਤਲਾਹ ਕਰ ਦਿੱਤੀ ਗਈ ਹੈ । ਉਸ ਪਰਿਵਾਰ ਦੇ ਲਈ ਇਹ ਖ਼ਬਰ ਕਿੰਨੀ ਦਰਦਨਾਕ ਹੋਵੇਗੀ ਕਿ ਜਿਸ ਦਿਨ ਬੱਚੇ ਦੇ ਆਉਣ ਦੀ ਖ਼ਬਰ ਮਿਲੀ ਉਸ ਦਿਨ ਹੀ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ । ਉਧਰ ਦਿੱਲੀ ਹਿਸਾਰ ਹਾਈਵੇਅ ਦੇ ਕੋਲ ਇੱਕ ਹੋਰ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਚਾਚਾ ਭਤੀਜਾ ਸਮੇਤ 3 ਲੋਕਾਂ ਦੀ ਮੌਤ ਦੀ ਖਬਰ ਆਈ ਹੈ ।

ਚਾਚਾ ਭਤੀਜਾ ਸਮੇਤ 3 ਲੋਕਾਂ ਦੀ ਮੌਤ

ਹਰਿਆਣਾ ਦੇ ਹਿਸਾਰ ਦੇ ਹਾਂਸੀ ਖੇਤਰ ਵਿੱਚ ਬੀਤੀ ਰਾਤ ਦਰਦਨਾਕ ਹਾਦਸਾ ਹੋਇਆ ਹੈ। ਹਿਸਾਰ-ਦਿੱਲੀ ਹਾਈਵੇਅ ‘ਤੇ ਪਿਪਲਾ ਪੁੱਲ ਦੇ ਕੋਲ ਇੱਕ ਗੱਡੀ ਨਹਿਰ ਵਿੱਚ ਡਿੱਗ ਗਈ । ਹਾਦਸੇ ਵਿੱਚ ਕਾਰ ਵਿੱਚ ਸਵਾਰ ਚਾਚਾ ਭਤੀਜਾ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ । ਕਾਰ ‘ਤੇ ਗੋਹਾਨਾ ਨੰਬਰ ਦੀ ਪਲੇਟ ਲੱਗੀ ਸੀ । ਮ੍ਰਿਤਕਾਂ ਦੀ ਲਾਸ਼ਾਂ ਨੂੰ ਸ਼ਨਿੱਚਰਵਾਰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ।

ਪੰਜਾਬ ਵਿੱਚ ਕਿਨੂੰ ਦੇ ਬਾਗ ਸਨ

ਦੱਸਿਆ ਜਾ ਰਿਹਾ ਹੈ ਰਿਟਜ ਕਾਰ ਵਿੱਚ ਸਵਾਰ ਹੋਕੇ 4 ਲੋਕ ਪੰਜਾਬ ਤੋਂ ਗੋਹਾਨਾ ਆ ਰਹੇ ਸਨ । ਚਾਰੋ ਗੋਹਾਨਾ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਪੰਜਾਬ ਵਿੱਚ ਕਿਨੂੰਆਂ ਦੇ ਬਾਗ਼ ਖਰੀਦੇ ਹੋਏ ਸਨ । ਉੱਥੇ ਉਹ ਲੇਟ ਹੋ ਗਏ । ਜਿਵੇਂ ਹੀ ਉਨ੍ਹਾਂ ਦੀ ਕਾਰ ਹਿਸਾਰ-ਦਿੱਲੀ NH ਤੇ ਕੋਲ ਪਿਪਲੀ ਪੁੱਲ ‘ਤੇ ਪਹੁੰਚੀ ਨਹਿਰ ਵਿੱਚ ਡਿੱਗ ਗਈ । ਪੁਲਿਸ ਨੇ JCB ਮਸ਼ੀਨ ਦੀ ਮਦਦ ਨਾਲ ਕਾਰ ਨਹਿਰ ਤੋਂ ਬਾਹਰ ਕੱਢੀ । ਪਰ ਤਿੰਨ ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਦਕਿ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Exit mobile version