India

ਚਾਹ ਪੀਣ ਤੋਂ ਬਾਅਦ ਕੁਝ ਅਜਿਹਾ ਹੋਇਆ ਫਿਰ ਸਭ ਕੁਝ ਖਤਮ ! ਅਲਰਟ ਕਰਨ ਵਾਲੀ ਖ਼ਬਰ !

ਬਿਉਰੋ ਰਿਪੋਰਟ :  ਇੰਦੌਰ ਵਿੱਚ ਪਰੇਸ਼ਾਨ ਅਤੇ ਅਲਰਟ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਵੀ ਇਸ ਨੂੰ ਸੁਣਿਆ ਉਹ ਹੈਰਾਨ ਰਹਿ ਗਿਆ । 3 ਸਾਲ ਦੇ ਬੱਚੇ ਦੀ ਚਾਹ ਪੀਣ ਨਾਲ ਮੌਤ ਹੋ ਗਈ । ਦਰਅਸਲ ਉਸ ਦੇ ਸਾਹ ਦੀ ਨਲੀ ਵਿੱਚ ਚਾਹ ਅਟਕ ਗਈ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਸਾਹ ਵਿੱਚ ਪਰੇਸ਼ਾਨੀ ਆ ਗਈ । ਬੱਚੇ ਨੂੰ ਇਲਾਜ ਦੇ ਲਈ ਪਰਿਵਾਰ MYH ਹਸਪਤਾਲ ਪਹੁੰਚਿਆ । ਡਾਕਟਰਾਂ ਨੇ ਉਸ ਨੂੰ ਵਾਰਡ ਵਿੱਚ ਰੱਖਿਆ ਅਤੇ ਇਲਾਜ ਸ਼ੁਰੂ ਕੀਤਾ ਪਰ ਦੁਪਹਿਰ ਨੂੰ ਉਸ ਦੀ ਮੌਤ ਹੋ ਗਈ । ਬੱਚੇ ਦੇ ਪਿਤਾ ਜੇਲ੍ਹ ਵਿੱਚ ਹਨ । ਉਹ ਆਪਣੀ ਮਾਂ ਦੇ ਨਾਲ ਨਾਨਾ-ਨਾਨੀ ਕੋਲ ਰਹਿੰਦੀ ਸੀ ।

ਚਾਹ ਪੀਂਦੇ ਸਮੇਂ ਖੰਘ ਹੋਈ ਅਤੇ ਸਾਹ ਬੰਦ ਹੋ ਗਿਆ

ਮ੍ਰਿਤਕ ਰਾਜ ਦੇ ਮਾਮੇ ਮਹੇਸ਼ ਨੇ ਦੱਸਿਆ ਕਿ ਮਾਂ ਲਤਾ ਨੇ ਪੁੱਤਰ ਰਾਜ ਅਤੇ ਧੀ ਲਈ ਚਾਹ ਬਣਾਈ ਸੀ । ਸਵੇਰੇ ਰਾਜ ਨੇ ਚਾਹ ਪੀਤੀ ਅਤੇ ਉਸ ਨੂੰ ਖੰਘ ਆਈ ਅਤੇ ਫਿਰ ਸਾਹ ਬੰਦ ਹੋਣ ਲੱਗੇ । ਮਾਂ ਡਰ ਗਈ ਅਤੇ ਉਸ ਦੀ ਛਾਤੀ ਦੀ ਮਾਲਿਸ਼ ਕੀਤੀ । ਇਸ ਦੇ ਬਾਅਦ ਸਿਮਰੋਲ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਦੀ ਹਾਲਤ ਵੇਖ ਦੇ ਹੋਏ ਉਸ ਨੂੰ MYH ਹਸਪਤਾਲ ਰੈਫ਼ਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨਿਆ ।

ਇੱਕ ਮਹੀਨੇ ਤੋਂ ਮਾਮੇ ਦੇ ਘਰ ਰਹਿ ਰਹੇ ਸਨ

ਬੱਚੇ ਦੇ ਮਾਮੇ ਮਹੇਸ਼ ਨੇ ਦੱਸਿਆ ਕਿ ਭੈਣ ਲਤਾ ਦਾ ਵਿਆਹ ਕਰਨਾਵਦ ਜ਼ਿਲ੍ਹੇ ਦੇਵਾਸ ਦੇ ਰਹਿਣ ਵਾਲੇ ਰਾਜੇਸ਼ ਪ੍ਰਜਾਪਤ ਦੇ ਨਾਲ ਹੋਇਆ ਸੀ । ਹੁਣ ਤੋਂ ਤਕਰੀਬਨ 2 ਮਹੀਨੇ ਪਹਿਲਾਂ ਹੀ ਮੁੰਡੇ ਦੀ ਮਾਂ ਗੰਗਾਬਾਈ ਨੇ ਆਪਣੇ ਨਾਲ ਕੁੱਟਮਾਰ ਕਰਨ ‘ਤੇ ਜੀਜੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਗਿਰਫਤਾਰੀ ਦੇ ਬਾਅਦ ਕੋਰਟ ਨੇ 2 ਮਹੀਨੇ ਲਈ ਜੇਲ੍ਹ ਭੇਜ ਦਿੱਤਾ । ਇੱਕ ਮਹੀਨੇ ਪਹਿਲਾਂ ਹੀ ਭੈਣ ਲਤਾ ਦੇ ਨਾਲ ਸੱਸ ਗੰਗਾਬਾਈ ਅਤੇ ਨਨਾਣ ਮੰਜੂ ਨੇ ਕੁੱਟਮਾਰ ਕੀਤੀ ਸੀ । ਜਿਸ ਤੋਂ ਨਰਾਜ਼ ਭੈਣ ਬੱਚਿਆਂ ਦੇ ਨਾਲ ਸਿਮਰੋਲ ਆ ਗਈ ਸੀ ।

ਪੁਲਿਸ ਨੂੰ ਸ਼ਿਕਾਇਤ ਕੀਤੀ

ਮ੍ਰਿਤਕ ਦੇ ਮਾਮੇ ਮਹੇਸ਼ ਨੇ ਦੱਸਿਆ ਕਿ ਭਾਣਜੇ ਰਾਜ ਨੂੰ ਘਰ ਲਿਆਉਣ ਤੋਂ ਬਾਅਦ ਮਾਂ ਲਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਗੱਲ ਕੀਤੀ । ਸੱਸ ਅਤੇ ਨਨਾਣ ਨੂੰ ਲੈ ਕੇ ਡਰ ਸੀ ਕਿ ਉਹ ਉਨ੍ਹਾਂ ਖ਼ਿਲਾਫ਼ ਜ਼ਹਿਰ ਦੇਣ ਦਾ ਇਲਜ਼ਾਮ ਲਗਾ ਸਕਦੀ ਹੈ ਇਸ ਵਜ੍ਹਾ ਨਾਲ ਪਰਿਵਾਰ ਨਾਲ ਗੱਲ ਕਰਕੇ ਸਿਮਰੋਲ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਪੁਲਿਸ ਨੇ ਹਸਪਤਾਲ ਜਾ ਕੇ ਪੋਸਟਮਾਰਟਮ ਕਰਵਾਉਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਹੁਣ ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ।