International Punjab Sports

ਆਸਟ੍ਰੇਲੀਆ ਦੀ ਕ੍ਰਿਕਟ ਵਰਲਡ ਕੱਪ ਟੀਮ ‘ਚ ਪੰਜਾਬੀ ਦੀ ਚੋਣ !

ਬਿਉਰੋ ਰਿਪੋਰਟ : ਪੰਜਾਬੀਆਂ ਦੇ ਲਈ ਆਸਟ੍ਰੇਲੀਆ ਤੋਂ ਚੰਗੀ ਖ਼ਬਰ ਆਈ ਹੈ । 5 ਅਕਤੂਬਰ ਤੋਂ ਭਾਰਤ ਵਿੱਚ ਸ਼ੁਰੂ ਹੋਣ ਵਾਲੇ ਵਰਲਡ ਕੱਪ ਟੀਮ ਲਈ ਆਸਟ੍ਰੇਲੀਆ ਟੀਮ ਵਿੱਚ ਪੰਜਾਬੀ ਖਿਡਾਰੀ ਦੀ ਚੋਣ ਹੋਈ ਹੈ । ਲੈਗ ਸਪਿੰਨਰ ਤਨਵੀਰ ਸਿੰਘ ਸੰਘਾ ਹੁਣ ਵਰਲਡ ਕੱਪ ਵਿੱਚ ਆਸਟ੍ਰੇਲੀਆ ਵੱਲੋਂ ਮੈਦਾਨ ਵਿੱਚ ਖੇਡ ਦੇ ਹੋਏ ਨਜ਼ਰ ਆਉਣਗੇ। ਸੰਘਾ ਦੀ ਚੋਣ ਨੇ ਸਭ ਨੂੰ ਇਸ ਲਈ ਵੀ ਹੈਰਾਨ ਕੀਤਾ ਹੈ ਕਿਉਂਕਿ ਉਹ ਹੁਣ ਤੱਕ ਇੱਕ ਵੀ ਕੌਮਾਂਤਰੀ ਮੈਚ ਆਸਟ੍ਰੇਲੀਆ ਵੱਲੋਂ ਨਹੀਂ ਖੇਡੇ ਹਨ । ਇਸ ਤੋਂ ਇਲਾਵਾ ਏਰੋਨ ਹਾਡੀ ਦੀ ਵੀ ਵਰਲਡ ਕੱਪ ਵਿੱਚ ਚੋਣ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ । ਉੱਧਰ ਟੈੱਸਟ ਟੀਮ ਦੇ ਹੀਰੋ ਮਾਨਰਸ ਲਾਬੁਸ਼ੇਨ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ ਹੈ ।

ਤਨਵੀਰ ਸਿੰਘ ਸੰਘਾ ਦੇ ਪਿਤਾ ਪੰਜਾਬ ਦੇ ਰਹਿਣ ਵਾਲੇ ਹਨ

18 ਮੈਂਬਰੀ ਆਸਟ੍ਰੇਲੀਆ ਦੀ ਵਰਲਡ ਕੱਪ ਟੀਮ ਵਿੱਚ ਭਾਰਤੀ ਮੂਲ ਦੇ ਸਪਿੰਨਰ ਤਨਵੀਰ ਸੰਘਾ ਨੂੰ ਥਾਂ ਮਿਲਣ ‘ਤੇ ਪਰਿਵਾਰ ਖ਼ੁਸ਼ ਹੈ । 21 ਸਾਲ ਦੇ ਸੰਘਾ ਦਾ ਜਨਮ ਆਸਟ੍ਰੇਲੀਆ ਵਿੱਚ ਹੀ ਹੋਇਆ ਸੀ । ਉਨ੍ਹਾਂ ਦੇ ਪਿਤਾ ਜੋਗਾ ਸੰਘਾ ਜਲੰਧਰ ਦੇ ਪਿੰਡ ਰਹੀਮਪੁਰ ਦੇ ਰਹਿਣ ਵਾਲੇ ਹਨ । ਉਹ 1997 ਵਿੱਚ ਆਸਟ੍ਰੇਲੀਆ ਚੱਲੇ ਗਏ ਸਨ । ਫਿਰ ਸਿਡਨੀ ਵਿੱਚ ਰਹਿਣ ਲੱਗੇ । ਤਨਵੀਰ ਦੇ ਪਿਤਾ ਸਿਡਨੀ ਵਿੱਚ ਟੈਕਸੀ ਡਰਾਈਵਰ ਦੇ ਤੌਰ ‘ਤੇ ਕੰਮ ਕਰਦੇ ਹਨ । ਜਦਕਿ ਮਾਂ ਉਪਨੀਤ ਸਿਡਨੀ ਵਿੱਚ ਅਕਾਊਂਟੈਂਟ ਦੇ ਰੂਪ ਵਿੱਚ ਕੰਮ ਕਰਦੀ ਹੈ ।

ਸੰਘਾ ਦੀ ਚੋਣ ਸਭ ਨੂੰ ਹੈਰਾਨ ਕਰ ਰਹੀ ਹੈ

ਤਨਵੀਰ ਸਿੰਘ ਸੰਘਾ ਦੇ ਵਰਲਡ ਕੱਪ ਵਿੱਚ ਸ਼ਾਮਲ ਹੋਣ ਨਾਲ ਸਾਰੇ ਹੈਰਾਨ ਹਨ । 21 ਸਾਲ ਦੇ ਸੰਘਾ ਪਿਛਲੇ ਸਾਲ ਸਤੰਬਰ ਤੋਂ ਕ੍ਰਿਕਟ ਤੋਂ ਦੂਰ ਹਨ । ਉਨ੍ਹਾਂ ਨੂੰ ਕਾਫਸ ਹਾਰਬਰ ਦੇ ਘਰੇਲੂ ਮੈਚ ਵਿੱਚ ਪਿੱਠ ਵਿੱਚ ਸੱਟ ਲੱਗ ਗਈ ਸੀ । ਜਿਸ ਦੇ ਬਾਅਦ ਉਨ੍ਹਾਂ ਨੇ ਘਰੇਲੂ ਮੈਚ ਨਹੀਂ ਖੇਡੇ ਸਨ ।

ਵਰਲਡ ਕੱਪ ਦੇ ਲਈ ਆਸਟ੍ਰੇਲੀਆ ਟੀਮ ਦੀ ਕਪਤਾਨੀ ਪੈਟ ਕਮਿੰਸ ਨੂੰ ਦਿੱਤੀ ਗਈ ਹੈ ਹਾਲਾਂਕਿ ਕਮਿੰਸ ਨੂੰ ਸੱਟ ਲੱਗੀ ਹੋਈ ਹੈ । ਪਰ ਉਮੀਦ ਹੈ ਵਰਲਡ ਕੱਪ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਣਗੇ । ਉੱਧਰ ਵਰਲਡ ਕੱਪ ਤੋਂ ਪਹਿਲਾਂ ਟੀਮ ਅਫਰੀਕਾ ਅਤੇ ਭਾਰਤ ਦੇ ਦੌਰੇ ‘ਤੇ ਵੀ ਰਹੇਗੀ ।

ਵਨਡੇ ਵਰਲਡ ਕੱਪ ਦੇ ਲਈ ਆਸਟ੍ਰੇਲੀਆ ਦੀ ਟੀਮ

ਪੈਟ ਕਮਿੰਸ (ਕਪਤਾਨ), ਸੀਨ ਏਬਾਟ, ਏਸ਼ਟਨ ਏਗਰ, ਏਲੇਕਸ ਕੈਰੀ,ਨਾਥਨ ਏਲਿਸ,ਕੈਮਰੂਨ ਗ੍ਰੀਨ,ਏਰੋਨ ਹਾਰਡੀ,ਜੋਸ਼ ਹੇਜਲਵੁਡ,ਟ੍ਰੈਵਿਸ ਹੇਡ,ਜੋਸ਼ ਇੰਗਲਿਸ਼,ਮਿਚੇਲ ਮਾਰਸ਼,ਗਲੇਨ ਮੈਕਸਵੇਲ,ਤਨਵੀਰ ਸੰਘਾ,ਸਟੀਵ ਸਮਿਥ,ਮਿਚੇਲ ਸਟਾਰਕ,ਮਾਰਕਸ ਸਟੋਇਨਿਸ,ਡੇਵਿਡ ਵਾਰਨਰ,ਐਡਮ ਜਾਮਪਾ ।