‘ਦ ਖ਼ਾਲਸ ਬਿਊਰੋ:- ਗੁਰਦਾਸਪੁਰ ਦੇ ਪਿੰਡ ਬਾਜੇਚੱਕ ਦੇ ਵਿੱਚ ਦਿਨ-ਦਿਹਾੜੇ ਗੁੰਡਾ-ਗਰਦੀ ਵੇਖਣ ਨੂੰ ਮਿਲੀ ਹੈ। 25 ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਨੇ ਸ਼ਰੇਆਮ ਪਿੰਡ ਵਿੱਚ ਹਥਿਆਰ ਲਹਿਰਾਏ। ਇਨ੍ਹਾਂ ਬਦਮਾਸ਼ਾਂ ਨੇ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ‘ਤੇ ਹਥਿਆਰਾਂ ਨਾਲ ਹਮਲਾ ਕੀਤਾ।
ਇਨ੍ਹਾਂ ਤੋਂ ਡਰਦੇ ਸਾਰੇ ਪਿੰਡ ਵਾਸੀ ਘਰਾਂ ਦੇ ਅੰਦਰ ਲੁਕ ਕੇ ਬੈਠ ਗਏ ਸਨ। 2 ਘੰਟੇ ਗੁੰਡਾ-ਗਰਦੀ ਕਰਨ ਤੋਂ ਬਾਅਦ ਇਹ ਬਦਮਾਸ਼ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।