India International

ਦੱਖਣੀ ਨੀਜ਼ੇਰ ਦੀ ਜਮਾਤ ‘ਚ ਲੱਗੀ ਅੱਗ, 25 ਬੱਚਿਆਂ ਦੀ ਮੌ ਤ

‘ਦ ਖ਼ਾਲਸ ਟੀਵੀ ਬਿਊਰੋ:-ਦੱਖਣੀ ਨੀਜ਼ੇਰ ਦੀ ਇੱਕ ਜਮਾਤ ਵਿੱਚ ਅੱਗ ਲੱਗਣ ਨਾਲ 25 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਸਾਰੇ ਬੱਚਿਆਂ ਦੀ ਉਮਰ ਪੰਜ ਤੋਂ 6 ਦਰਮਿਆਨ ਹੈ। ਨੀਜ਼ੇਰ ਦੇ ਮਰਾਡੀ ਖੇਤਰ ਵਿੱਚ ਇਹ ਸਵੇਰ ਵੇਲੇ ਘਟਨਾ ਵਾਪਰੀ ਹੈ। ਕਈ ਬੱਚੇ ਜ਼ਖਮੀ ਵੀ ਹੋਏ ਹਨ ਤੇ ਅੱਗ ਲੱਗਣ ਦੇ ਕਾਰਣ ਹਾਲੇ ਸਪਸ਼ਟ ਨਹੀਂ ਹਨ।

ਦੱਸਿਆ ਗਿਆ ਹੈ ਕਿ ਨੀਜ਼ੇਰ ਵਿੱਚ ਲਕੜੀ ਤੇ ਘਾਹਫੂਸ ਨਾਲ ਜਮਾਤਾਂ ਬਣਾਈਆਂ ਜਾਂਦੀਆਂ ਹਨ ਤੇ ਇੱਥੇ ਵੱਡੀ ਸੰਖਿਆਂ ਵਿੱਚ ਵਿਦਿਆਰਥੀ ਬੈਠਦੇ ਹਨ। ਹਾਲਾਂਕਿ ਇੱਟਾਂ ਨਾਲ ਬਣੀਆਂ ਜਮਾਤਾਂ ਬਹੁਤ ਘੱਟ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਨੀਜ਼ੇਰ ਦੀ ਰਾਜਧਾਨੀ ਨਿਆਮੇ ਵਿੱਚ ਵੀ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਸੀ, ਜਿਸ ਵਿੱਚ 20 ਬੱਚਿਆਂ ਦੀ ਮੌ ਤ ਹੋਈ ਸੀ।