ਬਿਊਰੋ ਰਿਪੋਰਟ : ਵਿਦੇਸ਼ ਵਿੱਚ ਆਪਣੀ ਮਿਹਨਤ ਨਾਲ ਪੰਜਾਬੀਆਂ ਨੇ ਵੱਡੇ-ਵੱਡੇ ਮੁਕਾਮ ਹਾਸਲ ਕੀਤੇ ਹਨ । ਇੰਨਾਂ ਦੀ ਲਿਸਟ ਵਿੱਚ ਹੁਣ ਕਪੂਰਥਲਾ ਦੇ ਨਵਜੋਤ ਸਿੰਘ ਦਾ ਨਾਂ ਵੀ ਸ਼ਾਮਲ ਹੋ ਗਇਆ ਹੈ। ਨਵਜੋਤ ਸਿੰਘ 21 ਸਾਲ ਦੀ ਉਮਰ ਵਿੱਚ ਇੰਗਲੈਂਡ ਵਿੱਚ ਪਾਇਲਟ ਬਣ ਗਿਆ ਹੈ । ਉਸ ਦੀ ਨਿਯੁਕਤੀ Ryan ailines ਵਿੱਚ ਹੋਈ ਹੈ। Ryan ਦੇ ਦਾਦਾ ਸੂਰਤ ਸਿੰਘ ਕਪੂਰਥਲਾ ਦੇ ਪਿੰਡ ਅਕਬਰਪੁਰ ਵਿੱਚ ਗ੍ਰੰਥੀ ਹਨ । ਪੌਤਰੇ ਦੇ ਪਾਇਲਟ ਬਣਨ ਦੀ ਖ਼ਬਰ ਸੁਣਨ ਤੋਂ ਬਾਅਦ ਪੂਰਾ ਪਰਿਵਾਰ ਖੁਸ਼ ਹੈ ਲੋਕ ਵਧਾਈ ਦੇਣ ਲਈ ਪਹੁੰਚ ਰਹੇ ਹਨ। ਪਰ ਨਵਜੋਤ ਲਈ ਇਸ ਬੁਲੰਦੀ ਦੇ ਪਹੁੰਚਣਾ ਅਸਾਨ ਨਹੀਂ ਸੀ।
ਨਵਜੋਤ ਦਾ ਜਨਮ ਕਪੂਰਥਲਾ ਵਿੱਚ ਹੀ ਹੋਇਆ
ਨਵਜੋਤ ਸਿੰਘ ਦਾ ਜਨਮ ਕਪੂਰਥਲਾ ਦੇ ਪਿੰਡ ਅਕਬਰਪੁਰ ਵਿੱਚ ਹੀ ਹੋਇਆ ਸੀ। ਪਿਤਾ ਜਤਿੰਦਰ ਸਿੰਘ ਨੇ 25 ਸਾਲ ਪਹਿਲਾਂ ਹੀ ਪੰਜਾਬ ਛੱਡ ਦਿੱਤਾ ਸੀ। ਉਹ ਇਟਲੀ ਚੱਲੇ ਗਏ । 10 ਸਾਲ ਪਹਿਲਾਂ ਹੀ ਜਤਿੰਦਰ ਸਿੰਘ ਇਟਲੀ ਤੋਂ ਇੰਗਲੈਂਡ ਸ਼ਿਫਟ ਹੋ ਗਏ ਸਨ। ਉੱਥੇ ਹੀ ਉਹ ਆਪਣੇ ਨਾਲ ਪਤਨੀ ਅਤੇ ਦੋਵੇ ਬੱਚੇ ਲੈ ਗਏ । ਜਤਿੰਦਰ ਸਿੰਘ ਨੇ ਆਪਣੇ ਦੋਵੇ ਬੱਚਿਆਂ ਨੂੰ ਸਿਖਿਆ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਦਾ ਨਤੀਜਾ ਸਾਹਮਣੇ ਹੈ । ਨਵਜੋਤ 21 ਸਾਲ ਦੀ ਛੋਟੀ ਉਮਰ ਵਿੱਚ ਕਮਰਸ਼ਲ ਪਾਇਲਟ ਬਣ ਗਿਆ ਹੈ । ਨਵਜੋਤ ਜਦੋਂ 5 ਸਾਲ ਦਾ ਸੀ ਤਾਂ ਪਿਤਾ ਦੇ ਨਾਲ ਇੰਗਲੈਂਡ ਚੱਲਾ ਗਿਆ ਸੀ । ਪੌਤਰੇ ਨਵਜੋਤ ਸਿੰਘ ਦੀ ਇਸ ਕਾਮਯਾਬੀ ‘ਤੇ ਦਾਦਾ ਸੂਰਤ ਸਿੰਘ ਨੂੰ ਮਾਣ ਹੈ। ਖਾਲਸਾ ਏਡ ਦੇ ਰਵੀ ਸਿੰਘ ਨੇ ਵੀ ਨਵਜੋਤ ਸਿੰਘ ਨੂੰ ਵਧਾਈ ਦਿੱਤੀ ਹੈ।
ਰਵੀ ਸਿੰਘ ਨੇ ਦਿੱਤੀ ਵਧਾਈ
ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਵੀ ਫੇਸਬੁੱਕ ‘ਤੇ ਨਵਜੋਤ ਦੀਆਂ ਫੋਟੁਆਂ ਸਾਂਝੀ ਕਰਕੇ ਵਧਾਈ ਦਿੰਦੇ ਹੋਏ ਲਿਖਿਆ ਹੈ ‘ਪਿੰਡ ਅਕਬਰਪੁਰ ਨੇੜੇ ਬੇਗੋਵਾਲ ਜਿਲਾ ਕਪੂਰਥਲਾ ਦੇ ਗ੍ਰੰਥੀ ਸਾਹਿਬ ਭਾਈ ਸੂਰਤ ਸਿੰਘ ਦਾ ਪੋਤਰਾ ਨਵਜੋਤ ਸਿੰਘ ਬਣਿਆ ਪਾਈਲਟ,ਜਿਥੇ ਇਸ ਪਰਿਵਾਰ ਨੂੰ ਲੱਖ ਲੱਖ ਵਧਾਈਆਂ, ਉਥੇ ਖਾਲਸੇ ਨੂੰ ਵੀ ਵਧਾਈਆਂ ਖਾਲਸਾ ਚੜਦੀ ਕਲਾ ਵੱਲ ਵਧਦਾ ਹੋਇਆ ਵੇਖ ਖੁਸ਼ੀ ਹੁੰਦੀ ਆ ਪਿਆਰਿਉ ਦਿਉ ਵਧਾਈਆਂ ਨਵਜੋਤ ਸਿੰਘ ਨੂੰ’