International

ਮੈਰਾਥਨ ਦੌੜ ਬਣ ਗਈ ਜਿੰਦਗੀ ਦੀ ਆਖਰੀ ਦੌੜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਵਿੱਚ ਕਰਵਾਈ ਗਈ ਇੱਕ ਮੈਰਾਥਨ ਦੌੜ ਕਰੀਬ 21 ਲੋਕਾਂ ਦੀ ਜਿੰਦਗੀ ਦੀ ਆਖਰੀ ਦੌੜ ਬਣ ਗਈ। ਖਬਰ ਏਜੰਸੀ ਰਾਇਟਰਸ ਦੇ ਅਨੁਸਾਰ ਲੋਕਾਂ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਵੱਲੋਂ ਇਹ ਦੌੜ ਕਰਵਾਈ ਗਈ ਸੀ, ਉਨ੍ਹਾਂ ਨੇ ਠੀਕ ਪ੍ਰਬੰਧ ਨਹੀਂ ਕੀਤੇ ਸਨ। ਮੌਸਮ ਦੀ ਖਰਾਬੀ ਕਾਰਨ ਪਾਰਾ ਹੇਠਾਂ ਆ ਗਿਆ ਤੇ ਕਈ ਲੋਕਾਂ ਦੀ ਜਾਨ ਚਲੀ ਗਈ।

ਇਹ ਘਟਨਾ ਚੀਨ ਦੇ ਗਾਂਸੂ ਇਕਾਲੇ ਵਿੱਚ ਵਾਪਰੀ ਹੈ। ਯੇਲੋ ਨਦੀ ਤੋਂ ਸ਼ੁਰੂ ਹੋਈ ਦੌੜ ਨੇ ਕਈ ਵਿੰਗ-ਵਲੇਵਿਆਂ ਵਾਲੇ ਰਾਹਾਂ ਚੋਂ ਨਿਕਲਣਾ ਸੀ। ਜਾਣਕਾਰੀ ਅਨੁਸਾਰ ਸਵੇਰੇ ਲੋਕਾਂ ਨੇ ਟੀ-ਸ਼ਰਟਾਂ ਪਾ ਕੇ ਇਸ ਦੌੜ ਵਿਚ ਹਿੱਸ ਲਿਆ ਪਰ ਬਾਅਦ ਵਿਚ ਤੇਜ ਹਵਾਵਾਂ ਅਤੇ ਝੱਖੜ ਵਾਲੇ ਮੀਂਹ ਕਾਰਨ ਪਾਰਾ ਹੇਠਾਂ ਆ ਗਿਆ।

ਕਈ ਲੋਕ ਠੰਡ ਕਾਰਨ ਹਾਇਪੋਥਰਮੀਆਂ ਦੇ ਖਤਰੇ ਨੂੰ ਮਹਿਸੂਸ ਨਹੀਂ ਕਰ ਸਕੇ। ਜਾਣਕਾਰੀ ਅਨੁਸਾਰ 1200 ਦੇ ਕਰੀਬ ਬਚਾਅ ਕਰਮੀ ਲੋਕਾਂ ਨੂੰ ਲੱਭਣ ਵਿਚ ਲੱਗੇ ਹੋਏ ਹਨ। ਕਈ ਥਾਈਂ ਪਹਾੜੀ ਖਿਸਕਣ ਤੇ ਤੇਜ ਬਾਰਿਸ਼ ਕਾਰਨ ਵੀ ਲੋਕਾਂ ਤੱਕ ਪੁੱਜਣ ਵਿਚ ਪਰੇਸ਼ਾਨੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਦੌੜ ਵਿਚ ਕੋਈ 172 ਲੋਕ ਸ਼ਾਮਿਲ ਹੋਏ ਸਨ। 151 ਲੋਕਾਂ ਨੂੰ ਸੁਰੱਖਿਅਤ ਲੱਭ ਲਿਆ ਹੈ। (PHOTO CREDIT-Reuters)