Punjab

2024 ‘ਚ ਮੋਦੀ ਨੂੰ ਦੇਵੇਗਾ ‘INDIA’ ਗਠਜੋੜ ਚੁਣੌਤੀ ! ਬੈਂਗਲੁਰੂ ‘ਚ ਆਪ ਤੇ ਕਾਂਗਰਸ ਦੇ ਸਿਰ ਜੁੜੇ !

ਬਿਊਰੋ ਰਿਪੋਰਟ : ਵਿਰੋਧੀ ਧਿਰ ਦੀ ਏਕਤਾ ਦੀ ਬੈਂਗਲੁਰੂ ਵਿੱਚ ਹੋਈ ਬੈਠਕ ਦੌਰਾਨ 2024 ਵਿੱਚ ਨਵੇਂ ਗਠਜੋੜ ਦਾ ਨਾਂ ਤੈਅ ਹੋ ਗਿਆ ਹੈ । UPA ਦੀ ਥਾਂ ਬੀਜੇਪੀ ਦੇ NDA ਨੂੰ 26 ਵਿਰੋਧੀ ਪਾਰਟੀਆਂ ਦਾ ਨਵਾਂ ‘INDIA’ ਗਠਜੋੜ ਚੁਣੌਤੀ ਦੇਵੇਗਾ । ਇਸ ਦਾ ਐਲਾਨ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਾਰਡੀਨੇਟਰ ਦਾ ਐਲਾਨ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ । ਪੰਜਾਬ ਤੋਂ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਨਵੇਂ ਗਠਜੋੜ ‘INDIA’ ਦਾ ਮਤਲਬ ਸਮਝਾਉਂਦੇ ਹੋ ਦੱਸਿਆ ਕਿ ਐਲਾਇੰਸ ਦਾ ਪੂਰਾ ਨਾਂ ਹੋਵੇਗਾ ‘ਇੰਡੀਆ ਨੈਸ਼ਨਲ ਡਵੈਲਪਮੈਂਟ ਇਨਕਲੂਸਿਵ ਅਲਾਇੰਸ’ । ਉਧਰ TMC ਨੇ ਟਵੀਟ ਕਰਦੇ ਕਿਹਾ ‘ਚੱਕ ਦੇ ਇੰਡੀਆ’। ਜਦਕਿ ਕਾਂਗਰਸ ਨੇ ਕਿਹਾ ਹੁਣ ਇੰਡੀਆ ਜਿੱਤੇਗਾ । RJD ਨੇ ਟਵੀਟ ਕਰਦੇ ਹੋਏ ਕਿਹਾ ਹੁਣ ਪ੍ਰਧਾਨ ਮੰਤਰੀ ਨੂੰ ਇੰਡੀਆ ਕਹਿਣ ‘ਤੇ ਵੀ ਦਰਦ ਹੋਵੇਗਾ। ਵਿਰੋਧੀ ਧਿਰ ਦਾ ਨਵਾਂ ਮੋਰਚਾ INDIA ਆਉਣ ਵਾਲੇ ਦਿਨਾਂ ਵਿੱਚ ਤੈਅ ਕਰੇਗਾ ਮੋਰਚਾ ਦਾ ਚੇਅਰਪਰਸਨ ਕੌਣ ਹੋਵੇਗਾ ? ਚੋਣਾਂ ਤੋਂ ਪਹਿਲਾਂ ਮੁੱਦਿਆਂ ‘ਤੇ ਕੀ ਸਟੈਂਡ ਲੈਣਾ ਹੈ ? ਚੋਣ ਕਿਵੇ ਲੜੀ ਜਾਵੇ ਮੋਦੀ VS ਕੌਣ ਹੋਵੇ ? ਬੀਜੇਪੀ ਅਤੇ ਮੋਦੀ ਦੇ ਖਿਲਾਫ ਇਸ ਤਰ੍ਹਾਂ ਦੀ ਰਣਨੀਤੀ ਹੋਵੇ ? 2024 ਦੇ ਲਈ ਸੀਟ ਸ਼ੇਅਰਿੰਗ ਦਾ ਫਾਰਮੂਲਾ ਕੀ ਹੋਵੇ ? ਪਰ ਇਸ ਸਭ ਦੌਰਾਨ ਆਪ ਦੇ ਕਾਂਗਰਸ ਨਾਲ ਵਿਰੋਧੀ ਧਿਰ ਆਉਣ ਨਾਲ ਪੰਜਾਬ ਦੀ ਸਿਆਸਤ ਜ਼ਰੂਰ ਸਰਗਰਮ ਹੋ ਗਈ ਹੈ । ਜਿਸ ਦਾ ਡਰ ਸੀ ਉਹ ਹੀ ਹੋਇਆ। ਆਗੂ ਵਿਰੋਧੀ ਬੀਜੇਪੀ ਅਤੇ ਅਕਾਲੀ ਦਲ ਨੂੰ ਕਾਂਗਰਸ ਅਤੇ ਆਪ ਨੂੰ ਬੁਰੀ ਤਰ੍ਹਾਂ ਨਾਲ ਘੇਰਨ ਦਾ ਮੌਕਾ ਮਿਲ ਗਿਆ ਹੈ।

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਨੇ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਕਿਹਾ ਸੀ ਸੂਬਾ ਪੱਧਰ ‘ਤੇ ਸਾਡੇ ਨਵੇਂ ‘INDIA’ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਨਾਲ ਮੱਤਭੇਦ ਹਨ ਪਰ ਇਹ ਇੰਨ੍ਹੇ ਨਹੀਂ ਹਨ ਕਿ ਅਸੀਂ ਇਸ ਨੂੰ ਪਿੱਛੇ ਨਹੀਂ ਛੱਡ ਸਕਦੇ ਹਾਂ। ਸਾਨੂੰ ਅੱਗੇ ਵਧਣਾ ਹੋਵੇਗਾ । ਖੜਕੇ ਦਾ ਇਹ ਬਿਆਨ ਸੁਣਨ ਨੂੰ ਭਾਵੇ ਚੰਗਾ ਹੈ ਪਰ ਪੰਜਾਬ ਵਿੱਚ ਪਾਰਟੀ ਲਈ ਇਹ ਵੱਡੀ ਸਿਰਦਰਦੀ ਬਣ ਗਿਆ ਹੈ ।

ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਦੇ ਹੋਏ ਤੰਜ ਕੱਸਦੇ ਹੋਏ ਲਿਖਿਆ ‘ਭਗਵੰਤ ਮਾਨ ਜੀ ਕਾਂਗਰਸ ਤੇ ਆਪ ਦੇ ਸਮਝੌਤੇ ਬਾਅਦ ਹੁਣ ਕਾਂਗਰਸ ਨੂੰ ਸਰਕਾਰੀ ਪਾਰਟੀ ਆਖੀਏ ਜਾਂ ਵਿਰੋਧੀ ਪਾਰਟੀ ? ਜਾਖੜ ਦਾ ਇਹ ਟਵੀਟ ਕਾਂਗਰਸ ਅਤੇ ਆਪ ਦੋਵਾਂ ਲਈ ਸੀ । ਜਾਖੜ ਦੇ ਇਸ ਟਵੀਟ ਦਾ ਬਿਨਾਂ ਨਾਂ ਲਏ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਜਵਾਬ ਦਿੱਤਾ । ਉਨ੍ਹਾਂ ਕਿਹਾ ਪੰਜਾਬ ਵਿੱਚ ਆਪ ਨਾਲ ਸਾਡਾ ਕੋਈ ਗਠਜੋੜ ਨਹੀਂ ਹੈ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਡੱਟ ਕੇ ਨਿਭਾਵਾਂਗੇ ਅਤੇ 13 ਲੋਕਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰਾਂਗੇ । ਉਧਰ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਅਤੇ ਕਾਂਗਰਸ ਦੇ ਗਠਜੋੜ ਨੂੰ ਅਪਵਿੱਤਰ ਅਤੇ ਬਹੁ ਮੂੰਹ ਵਾਲੇ ਹਾਈਡਰੋ ਹੈੱਡ ਸੱਪ ਨਾਲ ਤੁਲਨਾ ਕਰਨ ‘ਤੇ ਤਗੜਾ ਜਵਾਬ ਦਿੱਤਾ ਹੈ ।

ਮਜੀਠੀਆ ਦਾ ਆਪ ਤੇ ਕਾਂਗਰਸ ‘ਤੇ ਤੰਜ

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਿਰੋਧੀ ਧਿਰ ਦੀ ਏਕਤਾ ਵਿੱਚ ‘ਆਪ ਅਤੇ ਕਾਂਗਰਸ ਦੇ ਇੱਕ ਹੀ ਪਲੇਟ ਫਾਰਮ ‘ਤੇ ਆਉਣ ਨੂੰ ਅਪਵਿੱਤਰ ਵਿਆਹ ਦੱਸਿਆ ਹੈ। ਉਨ੍ਹਾਂ ਕਿਹਾ ਦੋਵਾਂ ਪਾਟਰੀਆਂ ਨੇ ਪੰਜਾਬ ਨੂੰ ਆਪਣੇ ਅਨੈਤਿਕ ਸੌਦੇ ਨੂੰ ਸੀਲ ਕਰਨ ਦੇ ਲਈ ਵਰਤਿਆ ਹੈ । ਇਹ ਦੋਵੇ ਪਾਰਟੀਆਂ ਹਾਈਡਰੋ ਹੈੱਡ ਸਨੇਕ ਵਾਂਗ ਹਨ ਯਾਨੀ ਅਜਿਹੇ ਸੱਪ ਵਾਂਗ ਹਨ ਜਿੰਨ੍ਹਾਂ ਦੇ ਕਈ ਮੂੰਹ ਹੁੰਦੇ ਹਨ ਅਤੇ ਉਹ ਲੱਕ ਤੱਕ ਇੱਕ ਦੂਜੇ ਨਾਲ ਲਿਪਟੇ ਹੁੰਦੇ ਹਨ। ਜੋ ਜ਼ਹਿਰ ਨੂੰ ਭਰ ਕੇ ਫਿਰ ਇੱਕ ਮੂੰਹ ਤੋਂ ਡੱਸ ਦੇ ਹਨ । ਮੈਂ ਸਪੀਕਰ ਸੰਧਵਾ ਨੂੰ ਅਪੀਲ ਕਰਦਾ ਹਾਂ ਕਿ ਵਿਧਾਨਸਭਾ ਦੇ ਅੰਦਰ ਸਾਰੀਆਂ ਸੀਟਾਂ ਨੂੰ ਮੁੜ ਤੋਂ ਵੰਡਿਆ ਜਾਵੇ ਅਤੇ ਕਾਂਗਰਸ ਦੇ ਵਿਧਾਇਕਾਂ ਨੂੰ ਟਰੈਜ਼ਰੀ ਬੈਂਚ ਵੱਲ ਭੇਜਿਆ ਜਾਵੇ । ਵਿਰੋਧੀ ਧਿਰ ਪੰਜਾਬ ਵਿੱਚ ਹੁਣ ਖਤਮ ਕਾਂਗਰਸ ਨੂੰ ਸਰਕਾਰ ਦਾ ਹਿੱਸਾ ਬਣ ਗਈ ਹੈ । ਹੁਣ ਬਿੱਲੀ ਥੈਲੇ ਤੋਂ ਬਾਹਰ ਨਿਕਲ ਗਈ ਹੈ । ਇਨ੍ਹਾਂ ਦੋਵਾਂ ਪਾਰਟੀਆਂ ਦਾ ਸਮਝੌਤਾ ਪੰਜਾਬ ਦੇ ਖਿਲਾਫ ਹੈ ਅਤੇ ਸਿੱਖ ਵਿਰੋਧੀ ਹੈ ਅਤੇ ਪੰਜਾਬੀਆਂ ਨਾਲ ਵੱਡਾ ਧੋਖਾ ਹੈ । ਇਸ ਗਠਜੋੜ ਦਾ ਮਤਲਬ ਹੈ ਕਿ ਕਾਂਗਰਸ ਹੁਣ ਆਪ ਦੇ ਖਿਲਾਫ ਪੰਜਾਬ,ਦਿੱਲੀ ਵਿੱਚ ਨਹੀਂ ਚੋਣ ਲੜੇਗੀ ਅਤੇ ਆਮ ਆਦਮੀ ਪਾਰਟੀ ਵੀ ਹੁਣ ਕਾਂਗਰਸ ਦਾ ਵਿਰੋਧ ਨਹੀਂ ਕਰੇਗੀ । ਕਾਂਗਰਸ ਦੇ ਐੱਮਪੀ ਹੁਣ ਆਪ ਦੇ ਨਾਲ ਇਸ ਤਰ੍ਹਾਂ ਸ਼ਾਮਲ ਹੋਣਗੇ ਜਿਵੇ ਸਾਬਕਾ ਕਾਂਗਰਸੀ ਹੋਣ ਅਤੇ ਹੁਣ ਆਪ ਐੱਮਪੀ ਕਾਂਗਰਸ ਦੇ ਨਾਲ ਖੜੇ ਹੋਣਗੇ’ । ਮਜੀਠਿਆ ਦੇ ਇਲਜ਼ਾਮਾਂ ਦਾ ਜਵਾਬ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ।

ਰਾਜਾ ਵੜਿੰਗ ਦਾ ਮਜੀਠੀਆ ਨੂੰ ਜਵਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮਜੀਠੀਆ ਦੇ ਬਹੁ ਮੂੰਹ ਵਾਲੇ ਸੱਪ ਦਾ ਜਵਾਬ ਦਿੰਦੇ ਹੋਏ ਕਿਹਾ ‘ਭਿਖਾਰੀ ਨੂੰ ਕਦੇ ਆਪਣੇ ਆਪ ਚੁਨਣ ਦਾ ਅਧਿਕਾਰੀ ਨਹੀਂ ਹੁੰਦਾ ਹੈ । ਵੜਿੰਗ ਨੇ ਆਪਣੇ ਟਵੀਟ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਆਰਡੀਨੈਸ ‘ਤੇ ਆਪ ਦੀ ਹਮਾਇਤ ਕਰਨ ਪਿੱਛੇ ਕਾਰਨ ਦੱਸ ਦੇ ਹੋਏ ਕਿਹਾ ਕਿ ਕਾਂਗਰਸ ਹਮੇਸ਼ਾ ਸੰਘੀ ਢਾਂਚੇ ‘ਤੇ ਕਿਸੇ ਵੀ ਹਮਲੇ ਦੇ ਖਿਲਾਫ ਹਮੇਸ਼ਾ ਖੜੀ ਰਹੀ ਹੈ ਅਤੇ ਸੰਘੀ ਵਿਰੋਧੀ ਦਿੱਲੀ ਆਰਡੀਨੈਂਸ ਦਾ ਸਮਰਥਨ ਨਾ ਕਰਨਾ ਕੋਈ ਵੱਖਰਾ ਨਹੀਂ ਹੈ।

ਜਿੱਥੇ ਤੱਕ ਰਹੀ ਗੱਲ ਹਾਈਡਰਾ ਹੈਡਿਡ ਸੱਪ ਦੀ ਬੀਜੇਪੀ ਅਤੇ ਅਕਾਲੀ ਦਲ ਦੀ ਗਠਜੋੜ ਇਸ ਦਾ ਸਭ ਤੋਂ ਵਧੀਆਂ ਉਦਾਹਰਣ ਹੈ । ਤੁਸੀਂ ਤਕਰੀਬਨ ਆਪਣਾ ਸਮਝੌਤਾ ਬੀਜੇਪੀ ਨਾਲ ਪੱਕਾ ਕਰ ਲਿਆ ਸੀ । 6-6 ਸੀਟਾਂ ਤੇ ਅਕਾਲੀ ਬੀਜੇਪੀ ਲੜੇਗੀ ਇੱਕ ਸੀਟ BSP ਨੂੰ ਦਿੱਤੀ ਜਾਣੀ ਸੀ । ਇਸ ਦੇ ਬਦਲੇ ਬੀਜੇਪੀ ਕੈਬਨਿਟ ਵਿੱਚ ਥਾਂ ਦੇਵੇਗੀ। ਪਰ ਬੀਜੇਪੀ ਨੇ ਅਖੀਰਲੇ ਮੌਕੇ 2 ਸ਼ਰਤਾਂ ਰੱਖ ਦਿੱਤੀਆਂ ਅਕਾਲੀ ਦਲ ਦਾ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬਣਾਇਆ ਜਾਵੇ ਅਤੇ ਬੀਜੇਪੀ ਅਤੇ ਅਕਾਲੀ ਦਲ 2027 ਦੀਆਂ ਵਿਧਾਨਸਭਾ ਚੋਣਾਂ ਵਿੱਚ ਬਰਾਬਰ ਦੀ ਸੀਟਾਂ ‘ਤੇ ਚੋਣ ਲੜੇਗੀ । ਜੋ ਜ਼ਿਆਦਾ ਸੀਟਾਂ ਜਿੱਤੇਗਾ ਉਸ ਦਾ ਮੁੱਖ ਮੰਤਰੀ ਹੋਵੇਗਾ । ਤੁਹਾਨੂੰ ਇਹ ਸ਼ਰਤ ਹਜ਼ਮ ਨਹੀਂ ਹੋਈ ਅਤੇ ਤੁਸੀਂ ਪਿੱਛੇ ਹੱਟ ਗਏ । ਤੁਹਾਨੂੰ ਦੱਸ ਦੇਇਏ ਕਿ ਭਿਖਾਰੀਆਂ ਨੂੰ ਚੁਨਣ ਦਾ ਅਧਿਕਾਰ ਨਹੀਂ ਹੰਦਾ ਹੈ । ਮੈਨੂੰ ਉਮੀਦ ਹੈ ਕਿ ਤੁਸੀਂ ਜਲਦ ਬੀਜੇਪੀ ਦੀ ਸ਼ਰਤਾਂ ਮੰਨ ਲਿਉਗੇ ਕਿਉਂਕਿ ਤੁਹਾਡੀ ਪਾਰਟੀ ਪਹਿਲਾਂ ਹੀ ਮਰ ਚੁੱਕੀ ਹੈ । ਤੁਸੀਂ ਬੀਜੇਪੀ ਵਿੱਚ ਰਹਿਕੇ ਖੇਤੀ ਕਾਨੂੰਨੀ ਦੀ ਹਮਾਇਤ ਕੀਤੀ ਜਦੋਂ ਲੋਕਾਂ ਦੇ ਦਬਾਅ ਪਾਇਆ ਤਾਂ ਕੇਂਦਰ ਕੈਬਨਿਟ ਤੋਂ ਅਸਤੀਫਾ ਦਿੱਤਾ । ਤੁਸੀਂ ਕੋਟਕਪੂਰਾ ਅਤੇ ਬਹਿਬਲਕਲਾਂ ਵਿੱਚ ਸਿੱਖਾਂ ‘ਤੇ ਗੋਲੀਆਂ ਚੱਲਾ ਕੇ ਸਾਬਿਤ ਕਰ ਦਿੱਤਾ ਕਿ ਤੁਸੀਂ ਸਿੱਖਾਂ ਦੇ ਕਿੰਨੇ ਵਿਰੋਧੀ ਹੋ । ਤੁਹਾਡੀ ਪਾਰਟੀ ਮੌਕਾ ਪਰਸਤ ਹੈ ਅਤੇ ਝੂਠ ਨਾਲ ਭਰੀ ਹੋਈ ਹੈ ।

ਆਪ ਅਤੇ ਕਾਂਗਰਸ ਸਾਹਮਣੇ ਸਵਾਲ

ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਕਾਂਗਰਸ ਵਿਰੋਧੀ ਧਿਰ ਵਿੱਚ ? 2024 ਦੀਆਂ ਲੋਕਸਭਾ ਚੋਣਾਂ ਵਿੱਚ ਦੋਵੇ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਪੰਜਾਬ ਦੀਆਂ 13 ਲੋਕਸਭਾ ਸੀਟਾਂ ਤੇ ਕਿਸ ਫਾਰਮੂਲੇ ਦੇ ਤਹਿਤ ਚੋਣ ਲੜਨਗੇ ? ਕਿਹੜੀ ਪਾਰਟੀ 7 ਅਤੇ ਕਿਹੜੀ 6 ‘ਤੇ ਲੜੇਗੀ ? ਕਿਹੜੀ ਸੀਟ ਕੌਣ ਲੜੇਗਾ ਇਹ ਕਿਵੇ ਤੈਅ ਹੋਵੇਗਾ ? ਕਾਂਗਰਸ ਹੁਣ ਤੱਕ ਪੰਜਾਬ ਵਿੱਚ 13 ਲੋਕਸਭਾ ਸੀਟਾਂ ‘ਤੇ ਇਕੱਲੀ ਚੋਣ ਲੜਦੀ ਆਈ ਹੈ ਅਜਿਹੇ ਵਿੱਚ ਸਮਝੌਤਾ ਕਿਸ ਹਿਸਾਬ ਨਾਲ ਹੋਵੇਗਾ ? ਸੀਟਾਂ ਦੇ ਮਾਮਲੇ ਵਿੱਚ ਕੌਣ ਝੁਕੇਗਾ ? ਕੀ ਪੰਜਾਬ ਲਈ ਵੱਖ ਤੋਂ ਸਿਆਸੀ ਫਾਰਮੂਲਾ ਤੈਅ ਹੋਵੇਗਾ ? ਦੋਵੇ ਵੱਖ-ਵੱਖ ਚੋਣ ਲੜਕੇ ਕੇਂਦਰ ਵਿੱਚ ਸਰਕਾਰ ਬਣਨ ਦੀ ਸੂਰਤ ਵਿੱਚ ਇਕੱਠੇ ਆ ਜਾਣ ? ਕੁੱਲ ਮਿਲਾਕੇ ਜੇਕਰ ਦੋਵੇ ਇਕੱਠੇ ਆਉਂਦੇ ਹਨ ਦਾ ਵੋਟ ਬੈਂਕ ‘ਤੇ ਇਸ ਦਾ ਅਸਰ ਕੀ ਹੋਵੇਗਾ ? ਲੋਕਾਂ ਵਿੱਚ ਕਿਸ ਅਧਾਰ ‘ਤੇ ਦੋਵੇ ਵੋਟ ਮੰਗਣਗੇ,ਵਿਰੋਧੀਆਂ ਨੂੰ ਤਾਂ ਬੈਠੇ ਬਿਠਾਏ ਚੰਗਾ ਮੌਕਾ ਮਿਲ ਜਾਵੇਗਾ । ਕੇਂਦਰ ਦੀ ਸੱਤਾ ਹਾਸਲ ਕਰਨ ਦੇ ਚੱਕਰ ਵਿੱਚ ਦੋਵੇ ਪਾਰਟੀਆਂ ਪੰਜਾਬ ਵਿੱਚ ਆਪਣਾ ਨੁਕਸਾਨ ਨਾ ਕਰਵਾ ਲੈਣ । ਕਿਉਂਕਿ ਲੋਕ ਸਭ ਜਾਣਦੇ ਹਨ ਅਤੇ ਲੋਕਸਭਾ ਅਤੇ ਵਿਧਾਨਸਭਾ ਦੀ ਚੋਣਾਂ ਦਾ ਅੰਤਰ ਕੀ ਹੁੰਦਾ ਹੈ । ਲੋਕਸਭਾ ਤੋਂ 8 ਮਹੀਨੇ ਪਹਿਲੇ ਦਾ ਫੈਸਲਾ ਦੋਵਾਂ ਪਾਰਟੀਆਂ ਵਿੱਚ ਵੱਡੀ ਬਗਾਵਤ ਵੱਲ ਵੀ ਇਸ਼ਾਰਾ ਕਰ ਰਿਹਾ ਹੈ ।

CM ਮਾਨ ਤੇ ਕਾਂਗਰਸ ਦੇ ਦਿੱਗਜ ਆਗੂਆਂ ‘ਚ ਮਤਭੇਦ

ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਬਾਅਦ ਕਾਂਗਰਸ ਦੇ ਵੱਡੇ ਚਿਹਰੇ ਪ੍ਰਤਾਪ ਸਿੰਘ ਬਾਜਵਾ,ਚਰਨਜੀਤ ਸਿੰਘ ਚੰਨੀ,ਨਵਜੋਤ ਸਿੰਘ ਸਿੱਧੂ,ਸੁਖਜਿੰਦਰ ਰੰਧਾਵਾ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੀ ਸਿਆਸੀ ਲੜਾਈ ਹੈ । ਅਜਿਹੇ ਵਿੱਚ ਪੰਜਾਬ ਵਿੱਚ ਆਪ ਨਾਲ ਕਾਂਗਰਸ ਦਾ ਗਠਜੋੜ ਕਿਸ ਅਧਾਰ ‘ਤੇ ਹੋਵੇਗੀ ? ਡੇਢ ਸਾਲ ਵਿੱਚ ਅੱਧੀ ਕਾਂਗਰਸ ਬੀਜੇਪੀ ਵਿੱਚ ਜਾ ਚੁੱਕੀ ਹੈ । ਕੇਂਦਰ ਦੀ ਤਰਜ਼ ‘ਤੇ ਕਾਂਗਰਸ ਪੰਜਾਬ ਵਿੱਚ ਵੱਡੀ ਬਗਾਵਤ ਨੂੰ ਕਿਵੇਂ ਠੱਲ ਪਾਵੇਗੀ । ਬੀਜੇਪੀ ਤਾਂ ਪਹਿਲਾਂ ਹੀ ਇਸ ਦਾਅ ਵਿੱਚ ਬੈਠੀ ਹੈ ਕਿ ਕਦੋਂ ਕਾਂਗਰਸ ਵਿੱਚ ਬਗਾਵਤ ਹੋਵੇ ਤਾਂ ਆਗੂ ਉਨ੍ਹਾਂ ਨਾਲ ਆਉਣ । ਕਾਂਗਰਸ ਹਾਈਕਮਾਨ ਨੂੰ ਵੀ ਪਤਾ ਹੈ ਕਿ ਪੂਰੇ ਦੇਸ਼ ਵਿੱਚ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਬੀਜੇਪੀ ਸਭ ਤੋਂ ਜ਼ਿਆਦਾ ਕਮਜ਼ੋਰ ਹੈ ਅਤੇ ਪਿਛਲੇ ਦੋਵੇ ਲੋਕਸਭਾ ਚੋਣਾਂ ਵਿੱਚ ਪੰਜਾਬ ਹੀ ਅਜਿਹਾ ਸੂਬਾ ਜਿੱਥੇ ਉਨ੍ਹਾਂ ਦਾ ਸਿਆਸੀ ਦਾਅ ਨਹੀਂ ਚੱਲ ਸਕਿਆ । ।