ਚੰਡੀਗੜ੍ਹ ਕੂਚ ਕਰਨ ਪਹੁੰਚੇ ਕਿਸਾਨਾਂ ਨੇ ਬਦਲੀ ਰਣਨੀਤੀ !
ਬਿਉਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿੱਚ 3 ਦਿਨਾਂ ਦੇ ਲਈ ਐਲਾਨੇ ਪ੍ਰਦਰਸ਼ਨ ਲਈ ਕਿਸਾਨ ਜਥੇਬੰਦੀਆਂ ਲਾਮਬੰਦ ਹੋ ਗਈਆਂ ਹਨ । ਪਰ ਇਸ ਦੌਰਾਨ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਅੱਜ ਕਿਸਾਨ ਚੰਡੀਗੜ੍ਹ ਕੂਚ ਨਹੀਂ ਕਰਨਗੇ,ਅਸੀਂ ਅੱਜ ਚੰਡੀਗੜ੍ਹ ਦੇ ਬਾਰਡਰ ‘ਤੇ ਹੀ ਬੈਠਾਗੇ।