ਕੋਰੋਨਾ ਵਾਇਰਸ ਮੇਰੇ ਫੇਫੜਿਆਂ ਤੱਕ ਪਹੁੰਚ ਜਾਣ ਦੇ ਬਾਵਜੂਦ ਵੀ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਂ ਹੁਣ ਪੂਰੀ ਤਰ੍ਹਾ ਠੀਕ ਹਾਂ : ਸੁਖਪਾਲ ਖਹਿਰਾ
‘ਦ ਖ਼ਾਲਸ ਬਿਊਰੋ :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਪੂਰੇ ਪਰਿਵਾਰ ਨੂੰ ਕੋਰੋਨਾ ਦੀ ਜੰਗ ਜਿੱਤਣ ਦੀ ਹੱਡ ਬੀਤੀ ਸਾਂਝੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਮੈਂ ਤੇ ਮੇਰੇ ਬੇਟੇ ਨੇ ਦਿੱਲੀ ਤੋਂ ਇੱਕ ਫਲਾਈਟ ਲੈਣ ਵਾਸਤੇ ਪ੍ਰਾਈਵੇਟ ਲੈਬ ਤੋਂ ਕੋਰੋਨਾ ਟੈਸਟ ਕਰਵਾਇਆ ਜੋ ਕਿ ਨੈਗੇਟਿਵ ਆਇਆ ਸੀ। ਇਸ ਤੋਂ ਬਾਅਦ 16 ਅਗਸਤ