ਜੀਂਦ ਵਿੱਚ ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ, ਰੋਕਾਂ ਨੂੰ ਹਟਾ ਕੇ ਅੱਗੇ ਵਧ ਰਹੇ ਹਨ ਕਿਸਾਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੀਂਦ ਵਿੱਚ ਕਿਸਾਨਾਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਪੁਲਿਸ ‘ਤੇ ਪਥਰਾਅ ਕੀਤਾ ਗਿਆ ਹੈ। ਜੀਂਦ ਵਿੱਚ ਪੁਲਿਸ ਤੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ ਹੈ। ਕਿਸਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਾਸੇ ਕਰਕੇ ਅੱਗੇ ਵਧਣ ਦਾ ਰਸਤਾ ਬਣਾ ਰਹੇ ਹਨ।