India

ਖਨੌਰੀ ਬਾਰਡਰ ਦੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ ਕਿਸਾਨ

‘ਦ ਖ਼ਾਲਸ ਬਿਊਰੋ :- ਹਰਿਆਣਾ ਪੰਜਾਬ ਬਾਡਰ ‘ਤੇ ਅੱਜ 26 ਨਵੰਬਰ ਨੂੰ ਪਹੁੰਚੇ ਕਿਸਾਨ ਜਥੇਬੰਦੀਆਂ ਨੇ ਖਨੌਰੀ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ਨੇ ਬੈਰੀਕੇਡਾ ਨੂੰ ਤੋੜ ਦਿੱਤਾ ਹੈ ਅਤੇ ਨੌਜਵਾਨਾਂ ਵੱਲੋਂ ਵੱਡੇ-ਵੱਡੇ ਪੱਥਰਾਂ ਨੂੰ ਹਟਾ ਦਿੱਤਾ ਗਿਆ, ਹਾਲਾਂਕਿ ਹਰਿਆਣਾ ਪੁਲਿਸ ਨੇ ਉਨ੍ਹਾਂ ‘ਤੇ ਪਾਣੀਆਂ ਦੀ ਬੁਛਾੜਾਂ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ।

ਕਿਸਾਨਾਂ ਦੀ ਵੱਡੀ ਗਿਣਤੀ ਨੇ ਬੈਰੀਕੇਡਾਂ ਨੂੰ ਤੋੜ ਕੇ ਹਰਿਆਣਾ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੁੱਝ ਨੌਜਵਾਨਾਂ ਨੇ ਕੰਡਿਆਂ ਵਾਲੀਆਂ ਤਾਰਾਂ ਜੋ ਕਿ ਪੁਲਿਸ ਨੇ ਬੈਰੀਕੇਡ ਦੇ ਪਿਛੇਂ ਲਗਾਈਆਂ ਸਨ ਨੂੰ ਤੋੜ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਨੇ ਲਗਾਤਾਰ ਪਾਣੀਆਂ ਦੀਆਂ ਬੁਛਾੜਾਂ ਮਾਰ ਅਤੇ ਹੰਝੁ ਗੈਸ ਛੱਡ ਕੇ ਉਨ੍ਹਾਂ ਨੂੰ ਰੋਕ ਰਹੀ ਹੈ ਪਰ ਕਿਸਾਨ ਆਪਣੀ ਦਿੱਲੀ ਪਹੁੰਚਣ ਦੀ ਕੋਸ਼ਿਸ਼ ਵਿੱਚ ਅੱਗੇ ਵੱਧ ਰਹੀ ਹੈ।

ਕਿਸਾਨਾਂ ਦੀ ਵੱਡੀ ਗਿਣਤੀ ਹਰਿਆਣਾ ‘ਚ ਦਾਖਲ ਹੋ ਕੇ ਫਾਇਰ ਬ੍ਰਿਗਡ ਦੀਆਂ ਗੱਡੀਆਂ ਨੂੰ ਪਿੱਛੇ ਹੱਟ ਦਿੱਤਾ ਹੈ। ਹਾਲਾਂਕਿ ਜਥੇਬੰਦੀਆਂ ਦੇ ਵੱਡੇ ਆਗੂਆਂ ਨੇ ਨੌਜਵਾਨਾਂ ਨੂੰ ਵਾਪਿਸ ਸੱਦ ਲਿਆ ਹੈ ਅਤੇ ਹੱਥਾਂ ਨਾਲ ਹੀ ਮਿੱਟੀ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਵੱਡੇ ਪੱਥਰਾਂ ਨੂੰ ਧੱਕੇ ਨਾਲ ਹੀ ਹਟਾਇਆ ਜਾ ਰਿਹਾ ਹੈ ਤਾਂ ਕਿ ਰਾਹ ਪੱਧਰਾ ਕਰਕੇ ਕਿਸਾਨ ਅੱਗੇ ਵੱਧ ਸਕਣ, ਕਿਸਾਨ ਆਗੂ ਅਤੇ ਨੌਜਵਾਨਾਂ ਦੀ ਵੱਡੀ ਗਿਣਤੀ ਬੈਰੀਕੇਡ ਨੂੰ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਇਸ ਸੰਘਰਸ਼ ਵਿੱਚ ਕੋਈ ਟਰਾਲੀ ਜਾਂ ਗੱਡੀ ਅੱਜੇ ਤੱਕ ਅੱਗੇ ਨਹੀਂ ਵਧੀ ਹੈ।

ਇਸ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਨੇ ਇਹ ਦਾਅਵਾ ਕੀਤਾ ਸੀ, ਕਿ ਅਸੀਂ ਸਿਰਫ ਸ਼ਾਂਤਮਈ ਢੰਗ ਨਾਲ ਹੀ ਧਰਨਾ ਪ੍ਰਦਸ਼ਨ ਕਰਾਂਗੇ ਅਤੇ ਸੱਤ ਦਿਨਾਂ ਤੱਕ ਅਸੀਂ ਇਹ ਸੰਘਰਸ਼ ਜਾਰੀ ਰੱਖਾਂਗੇ ਪਰ ਅੱਜ ਜੋ ਕਿਸਾਨ ਨੌਜਵਾਨਾਂ ਦੀ ਵੱਡੀ ਗਿਣਤੀ ਨੇ ਬੈਰੀਕੇਡਾਂ ਨੂੰ ਤੋੜਦਿਆਂ ਹੋਇਆ ਜ਼ਬਰਦਸਤ ਹੰਗਾਮੇ ਨਾਲ ਅੱਗੇ ਵੱਧ ਗਏ ਹਨ।

200 ਤੋਂ ਨੌਜਵਾਨਾਂ ਵੱਲੋਂ ਇੱਕ ਵੱਡੇ ਪੱਥਰ ਨੂੰ ਸੰਘਲ ਫਸਾ ਕੇ ਪੱਥਰਾਂ ਨੂੰ ਖਿੱਸ ਕਾਇਆ ਜਾ ਰਿਹਾ ਹੈ। ਸਾਰੇ ਬੈਰੀਕੇਡ ਇੱਕ-ਇੱਕ ਕਰਕੇ ਹਟਾ ਦਿੱਤੇ ਗਏ ਹਨ ਅਤੇ ਕੰਡਿਆ ਵਾਲੀ ਤਾਰ ਤੇ ਸੰਗਲਾ ਨੂੰ ਤੋੜ ਦਿੱਤਾ ਗਿਆ ਹੈ। ਹਰਿਆਣੇ ਪੁਲਿਸ ਨੇ ਇਸ ਹੰਗਾਮੇ ਨੂੰ ਵੇਖ ਅੱਗੇ ਆਪਣਾ ਜਮਾਵੜਾ ਲਗਾ ਲਿਆ ਗਿਆ ਹੈ।