ਬਿਉਰੋ ਰਿਪੋਰਟ – ਮੋਹਾਲੀ (Mohali) ਵਿਚ ਕਈ ਲੋਕਾਂ ਨੂੰ ਦਿਵਾਲੀ ਮਹਿੰਗੀ ਪਈ ਹੈ। ਕਰੀਬ 20 ਲੋਕ ਦਿਵਾਲੀ ਤੇ ਪਟਾਕੇ ਚਲਾਉਣ ਸਮੇਂ ਝੁਲਸੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਕਈ ਨੂੰ ਇਲਾਜ ਦੇ ਕੇ ਵਾਪਸ ਘਰ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਇਕ ਸਕੋਡਾ ਕਾਰ ਤੇ ਪੰਜ ਹੋਰ ਥਾਵਾਂ ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ।
ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬਿਰਗੇਡ ਵੱਲੋਂ ਮੌਕੇ ‘ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ ਹੈ। ਜਾਣਕਾਰੀ ਮੁਤਾਬਕ 20 ਦੇ ਕਰੀਬ ਲੋਕ ਸਰਕਾਰੀ ਹਸਪਤਾਲ ਪੁੱਜੇ ਸਨ। ਡਾਕਟਰਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 15 ਛੋਟੇ ਲੜਕੇ, ਦੋ ਛੋਟੀਆਂ ਲੜਕੀਆਂ ਅਤੇ ਤਿੰਨ ਵੱਡੀ ਉਮਰ ਦੇ ਸਨ। ਉਥੇ ਪਹੁੰਚੇ ਦੋ ਛੋਟੇ ਬੱਚਿਆਂ ਦੀਆਂ ਅੱਖਾਂ ਸੜਨ ਕਾਰਨ ਜ਼ਖਮੀ ਹੋ ਗਈਆਂ। ਉਸ ਨੂੰ ਦੋ ਘੰਟੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਕੁਝ ਲੋਕ ਨਿੱਜੀ ਹਸਪਤਾਲਾਂ ਵਿੱਚ ਪਹੁੰਚ ਗਏ ਸਨ।
ਇਹ ਵੀ ਪੜ੍ਹੋ – ਜਥੇਦਾਰ ਸਾਹਿਬ ਲਈ ਬਣੀ 11 ਮੈਂਬਰੀ ਸਲਾਹਕਾਰ ਕਮੇਟੀ!