The Khalas Tv Blog India ਅਮਰੀਕਾ ‘ਚ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਝੀਲ ‘ਚ ਡੁੱਬਣ ਨਾਲ ਮੌਤ, ਦੂਜਾ ਦੋਸਤ ਗਿਆ ਸੀ ਬਚਾਉਣ..
India International

ਅਮਰੀਕਾ ‘ਚ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਝੀਲ ‘ਚ ਡੁੱਬਣ ਨਾਲ ਮੌਤ, ਦੂਜਾ ਦੋਸਤ ਗਿਆ ਸੀ ਬਚਾਉਣ..

ਅਮਰੀਕਾ 'ਚ ਭਾਰਤੀ ਮੂਲ ਦੇ ਦੋ ਵਿਦਿਆਰਥੀਆਂ ਝੀਲ 'ਚ ਡੁੱਬਣ ਨਾਲ ਮੌਤ, ਦੂਜਾ ਦੋਸਤ ਗਿਆ ਸੀ ਬਚਾਉਣ..

ਹਿਊਸਟਨ : ਤੇਲੰਗਾਨਾ ਦੇ ਦੋ ਭਾਰਤੀ ਵਿਦਿਆਰਥੀ ਵੀਕੈਂਡ ਦੌਰਾਨ ਅਮਰੀਕੀ ਸੂਬੇ ਮਿਸੂਰੀ ਦੀ ਓਜ਼ਾਰਕ ਝੀਲ ਵਿੱਚ ਡੁੱਬ ਗਏ। ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮਿਸੂਰੀ ਸਟੇਟ ਹਾਈਵੇ ਪੈਟਰੋਲ ਨੇ ਮ੍ਰਿਤਕ ਵਿਦਿਆਰਥੀਆਂ ਦੀ ਪਛਾਣ 24 ਸਾਲਾ ਉਤੇਜ ਕੁੰਤਾ ਅਤੇ 25 ਸਾਲਾ ਸ਼ਿਵ ਕੇਲੀਗਾਰੀ ਵਜੋਂ ਕੀਤੀ ਹੈ। ਝੀਲ ‘ਚ ਵਿਦਿਆਰਥੀਆਂ ਦੇ ਡੁੱਬਣ ਦੀ ਘਟਨਾ ਸ਼ਨੀਵਾਰ ਦੀ ਹੈ।

ਜਾਣਕਾਰੀ ਮੁਤਾਬਿਕ ਅਮਰੀਕਾ ਦੇ ਮਿਸੂਰੀ ਸੂਬੇ ਦੀ ਸੇਂਟ ਲੁਈਸ ਯੂਨੀਵਰਸਿਟੀ ਵਿੱਚ ਸਿਹਤ ਵਿਗਿਆਨ ਵਿੱਚ ਮਾਸਟਰ ਕਰ ਰਹੇ ਤੇਲੰਗਾਨਾ ਦੇ ਦੋ ਵਿਦਿਆਰਥੀ ਓਜ਼ਾਰਕਸ ਝੀਲ ਵਿੱਚ ਡੁੱਬ ਗਏ। ਇਹ ਘਟਨਾ 26 ਨਵੰਬਰ ਨੂੰ ਦੁਪਹਿਰ 2:40 ਵਜੇ ਦੀ ਦੱਸੀ ਜਾ ਰਹੀ ਹੈ।

ਉਤੇਜ ਦੀ ਲਾਸ਼ ਨੂੰ ਐਮਐਸਐਚਪੀ ਅੰਡਰਵਾਟਰ ਰਿਕਵਰੀ ਟੀਮ ਨੇ ਕੁਝ ਘੰਟਿਆਂ ਬਾਅਦ ਬਰਾਮਦ ਕੀਤਾ ਸੀ, ਜਦੋਂ ਕਿ ਸ਼ਿਵ ਦੀ ਲਾਸ਼ ਅਗਲੇ ਦਿਨ ਗੋਤਾਖੋਰੀ ਟੀਮ ਦੁਆਰਾ ਬਰਾਮਦ ਕੀਤੀ ਗਈ ਸੀ। ਸ਼ਿਵ ਰੰਗਰੇਡੀ ਜ਼ਿਲ੍ਹੇ ਦੇ ਤੰਦੂਰ ਦਾ ਰਹਿਣ ਵਾਲਾ ਸੀ, ਜਦੋਂ ਕਿ ਉਤੇਜ ਹਨਮਕੋਂਡਾ ਦਾ ਰਹਿਣ ਵਾਲਾ ਸੀ। ਰਿਪੋਰਟਾਂ ਮੁਤਾਬਕ ਸ਼ਿਵ ਜਨਵਰੀ ‘ਚ ਅਮਰੀਕਾ ਗਿਆ ਸੀ, ਉਤੇਜ ਇਸ ਸਾਲ ਅਗਸਤ ‘ਚ ਯਾਤਰਾ ਕਰਨ ਗਿਆ ਹੋਇਆ ਸੀ।

ਤੇਲੰਗਾਨਾ ਦੇ ਮੰਤਰੀ ਕੇ.ਟੀ. ਰਾਮਾ ਰਾਓ ਨੇ ਟਵੀਟ ਕਰਕੇ ਆਪਣੀ ਟੀਮ ਨੂੰ ਕਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਲਾਸ਼ਾਂ ਘਰ ਲਿਆਉਣ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਕਰਨ।

ਪੁਲਿਸ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁੰਤਾ ਤੈਰਾਕੀ ਲਈ ਝੀਲ ‘ਚ ਦਾਖਲ ਹੋਇਆ ਪਰ ਉਹ ਵਾਪਸ ਸਤ੍ਹਾ ‘ਤੇ ਨਹੀਂ ਆ ਸਕਿਆ। ਇਸ ਤੋਂ ਬਾਅਦ ਉਸ ਦੇ ਦੋਸਤ ਨੇ ਝੀਲ ਵਿੱਚ ਛਾਲ ਮਾਰ ਦਿੱਤੀ, ਪਰ ਉਹ ਵੀ ਵਾਪਸ ਨਹੀਂ ਆ ਸਕਿਆ।

Exit mobile version