Punjab

2 ASI ਦੇ ‘ਕਾਕੇ’ ਫੜੇ ਗਏ ! ਕਰਤੂਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ !

 

ਬਿਉਰੋ ਰਿਪੋਰਟ : ਅੰਮ੍ਰਿਤਸਰ ਪੁਲਿਸ ਨੇ ਕਾਰ ਸਚੈਨਿੰਗ ਦੇ ਮਾਮਲੇ 2 ASI ਦੇ ਪੁੱਤਰਾਂ ਨੂੰ ਗ੍ਰਿਫਤਾਰ ਕੀਤਾ ਹੈ । ਜਿਸ ਵਿੱਚ ਇੱਕ ਦੇ ਪਿਤਾ ਅੰਮ੍ਰਿਤਸਰ ਦੇ ਸ਼ਹਿਰੀ ਇਲਾਕੇ ਅਤੇ ਦੂਜੇ ਦੇ ਪਿਤਾ ਅੰਮ੍ਰਿਤਸਰ ਪੇਂਡੂ ਇਲਾਕੇ ਵਿੱਚ ਤਾਇਨਾਤ ਹਨ । ਪੁਲਿਸ ਮੁਲਜ਼ਮਾਂ ਤੋਂ ਕਈ ਵਾਰਦਾਤਾਂ ਕਬੂਲ ਕਰਵਾਉਣ ਵਿੱਚ ਲੱਗੀ ਹੈ। ਪੁਲਿਸ ਨੇ ਗੈਂਗ ਦੇ 5 ਵਿੱਚੋਂ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ 2 ASI ਦੇ ਪੁੱਤਰ ਹਨ ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਗਿੱਲ ਜੋਕਿ ਕੋਟ ਖਾਲਸਾ,ਗੁਰਪ੍ਰੀਤ ਸਿੰਘ,ਇਸਲਾਮਾਬਾਦ,ਕੋਟ ਖਾਲਸਾ ਦੇ ਜਸ਼ਨਪ੍ਰੀਤ ਸਿੰਘ ਅਤੇ ਲੋਹਾਰਕਾ ਰੋਡ ਦੇ ਰਾਜਦੀਪ ਦੇ ਤੌਰ ‘ਤੇ ਹੋਈ ਹੈ ।
ਜਦਕਿ ਪੰਜਵੇਂ ਸਾਥੀ ਬੱਬਲੂ ਇਸਲਾਮਾਬਾਦ ਤੋਂ ਹੁਣ ਵੀ ਫਰਾਰ ਦੱਸਿਆ ਜਾ ਰਿਹਾ ਹੈ । ਉਧਰ ਮੁਲਜ਼ਮ ਸਾਹਿਬ ਦੇ ਅਤੇ ਰਾਜਦੀਪ ਦੇ ਪਿਤਾ ASI ਹਨ ।

ਘਟਨਾ 5 ਨਵੰਬਰ ਨੂੰ ਅੰਮ੍ਰਿਤਸਰ ਦੇ ਰਣਜੀਤ ਅਵੈਨਿਉ ਵਿੱਚ ਹੋਈ ਹੈ । ਵਰੰਦਾਵੰਨ ਗਾਰਡਨ ਵਿੱਚ ਰਹਿਣ ਵਾਲੇ ਅੰਕੁਰ ਸ਼ਰਮਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਰਾਤ ਤਕਰੀਬਨ ਡੇਢ ਵਜੇ ਰਣਜੀਤ ਅਵੈਨਿਉ ਖਾਣਾ ਖਾਉਣ ਦੇ ਲਈ ਆਉਣਗੇ । ਰਣਜੀਤ ਅਵੈਨਿਉ ਡੀ ਬਲਕਾ ਵਿੱਚ ਸੇਲਟੋਸ ਕਾਰ ਵਿੱਚ ਉਨ੍ਹਾਂ ਨੇ ਖਾਣਾ ਖਾਦਾ । ਉਸ ਵੇਲੇ ਦਿੱਲੀ ਨੰਬਰ ਦੀ ਇੱਕ ਸਵਿਫਟ ਕਾਰ ਉਨ੍ਹਾਂ ਦੇ ਕੋਲ ਪਹੁੰਚੀ । ਅੰਕੁਰ ਨੇ ਦੱਸਿਆ ਕਿ ਉਹ ਖਾਣਾ ਖਾਕੇ ਬਿੱਲ ਦੇਣ ਲਈ ਰੈਸਟੋਰੈਂਟ ਚੱਲੇ ਗਏ । ਉਨ੍ਹਾਂ ਦੀ ਕਾਰ ਸਟਾਰਟ ਸੀ ਪਰ ਕਾਰ ਦੀ ਚਾਬੀ ਉਨ੍ਹਾਂ ਦੀ ਜੇਬ੍ਹ ਵਿੱਚ ਸੀ । ਕਾਰ ਦੀ ਚਾਬੀ ਤੋਂ ਦੂਰ ਜਾਣ ਤੇ ਸਾਇਰਨ ਵਜਣਾ ਸ਼ੁਰੂ ਹੋ ਗਿਆ । ਜਿਸ ਦੇ ਬਾਅਦ ਮੁਲਜ਼ਮ ਵਾਪਸ ਆ ਗਿਆ ਅਤੇ ਉਸ ਦੇ ਨਾਲ ਕੁੱਟਮਾਰ ਕਰਕੇ ਕਾਰ ਦੀ ਚਾਬੀ ਨਾਲ ਲੈ ਗਿਆ। ਜਿਸ ਸਮੇਂ ਮੁਲਜ਼ਮ ਕਾਰ ਚੋਰੀ ਕਰਕੇ ਲੈ ਗਿਆ । ਕਾਰ ਵਿੱਚ ਉਨ੍ਹਾਂ ਦਾ ਐਪਲ ਮੋਬਾਈਲ ਵੀ ਪਿਆ ਹੋਇਆ ਸੀ ।

ਪੁਲਿਸ ਨੂੰ ਮੋਬਾਈਲ ਲੋਕੇਸ਼ਨ ਨਾਲ ਮਿਲੀ ਮਦਦ

ਘਟਨਾ ਦੇ ਸਮੇਂ ਮੁਲਜ਼ਮ ਕਾਰ ਦੇ ਨਾਲ ਐੱਪਲ ਮੋਬਾਈਲ ਨਾਲ ਲੈ ਗਿਆ ਸੀ । ਇਸ ਦੌਰਾਨ ਪੁਲਿਸ ਨੂੰ ਮੋਬਾਈਲ ਨਾਲ ਮੁਲਜ਼ਮ ਦੀ ਲੋਕੇਸ਼ਨ ਅਤੇ ਮੂਵਮੈਂਟ ਦਾ ਅੰਦਾਜ਼ਾ ਹੋ ਗਿਆ । ਜਾਣਕਾਰੀ ਦੇ ਬਾਅਦ ਪੁਲਿਸ ਨੇ ਛਾਨਬੀਨ ਸ਼ੁਰੂ ਕਰ ਦਿੱਤੀ ਅਤੇ ਬੀਤੀ ਰਾਤ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ ।

4 ਦਿਨ ਦਾ ਰਿਮਾਂਡ ਹਾਸਲ

ਪੁਲਿਸ ਨੇ ਮੁਲਜ਼ਮਾਂ ਤੋਂ ਸੇਲਟੋਸ ਕਾਰ ਅਤੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਬਰਾਮਦ ਕਰ ਲਈ ਹੈ। ਮੁਲਜ਼ਮਾਂ ਤੋਂ ਪੁੱਛ-ਗਿੱਛ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ।