‘ਦ ਖ਼ਾਲਸ ਬਿਊਰੋ:- ਭਾਰਤ ਵਿੱਚ ਕੋਰੋਨਾ ਮਹਾਂਮਾਰੀ ਨੇ ਵੱਡੇ ਪੱਧਰ ‘ਤੇ ਪੈਰ ਪਸਾਰ ਲਏ ਹਨ। ਜਿਸਦੇ ਚੱਲਦਿਆਂ ਸਰਕਾਰਾਂ ਵੱਲੋਂ ਵੱਖ-ਵੱਖ ਦਿਸ਼ਾ-ਨਿਰਦੇਸ਼ ਅਤੇ ਪ੍ਰਬੰਧਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਭਾਰਤ ਦੇ ਦੱਖਣੀ ਮਹਾਂਨਗਰ ਬੈਂਗਲੌਰ ਵਿੱਚ ਇੱਕ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ ਨੂੰ ਇਲਾਜ਼ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ।
ਮ੍ਰਿਤਕ ਦੇ ਭਰਾ ਦਿਨੇਸ਼ ਸੂਜੈਨੀ ਨੇ ਦੱਸਿਆ ਕਿ ਉਸਦੇ ਭਰਾ ਨੂੰ 18 ਹਸਪਤਾਲਾਂ ਵਿੱਚ ਇਲਾਜ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਇਲਾਜ ਲਈ ਨਾਂਹ ਹੁੰਦੀ ਗਈ ਅਤੇ ਉਸਦੀ ਸਿਹਤ ਲਗਾਤਾਰ ਵਿਗੜਦੀ ਗਈ ਤੇ ਅੰਤ ਉਸ ਦੀ ਮੌਤ ਹੋ ਗਈ। 52 ਸਾਲਾ ਬੰਵਰ ਲਾਲ ਸੂਜੈਨੀ ਨੂੰ ਜਦੋਂ ਆਖਰੀ ਹਸਪਤਾਲ ਨੇ ਵੀ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਹਸਪਤਾਲ ਦੇ ਗੇਟ ਉੱਤੇ ਹੀ ਮੌਤ ਹੋ ਗਈ।
ਮਰੀਜ਼ ਦਾ ਇਲਾਜ ਨਾ ਕਰਨ ਵਾਲੇ 9 ਹਸਪਤਾਲਾਂ ਦੀ ਪ੍ਰਸਾਸ਼ਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਪੋਲ ਜ਼ਰੂਰ ਖੁੱਲ੍ਹਦੀ ਹੈ।