‘ਦ ਖ਼ਾਲਸ ਬਿਊਰੋ:- ਕੋਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਦੁਨੀਆਂ ਭਰ ਦੇ ਲੋਕਾਂ ਜ਼ਿੰਦਗੀ ਉਥਲ-ਪੁਥਲ ਹੋ ਗਈ ਹੈ। ਇੰਨਾਂ ਹੀ ਨਹੀਂ ਲਾਕਡਾਊਨ ਤੋਂ ਪਰੇਸ਼ਾਨ ਹੁਣ ਤੱਕ ਪਤਾ ਹੀ ਨਹੀਂ ਕਿੰਨੇ ਕੁ ਲੋਕ ਖੁਦਕੁਸ਼ੀਆਂ ਵੀ ਕਰ ਚੁੱਕੇ ਹਨ।
ਪਰ ਇਸ Covid-19 ਦੇ ਸਮੇਂ ਦਰਮਿਆਨ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਸੰਚਾਲਕ ਸਮਾਜ ਸੇਵੀ SP ਸਿੰਘ ਓਬਰਾਏ ਲੋਕਾਂ ਦੀ ਮਦਦ ਲ਼ਈ ਹਿੱਕ ਤਾਣ ਕੇ ਖੜ੍ਹੇ ਹਨ। SP ਸਿੰਘ ਓਬਰਾਏ ਵੱਲੋਂ ਚਲਾਏ ਜਾ ਰਹੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਅੱਜ ਦੁਬਈ ਵਿਚ ਫਸੇ 177 ਲੋਕਾਂ ਨੂੰ ਵਿਸ਼ੇਸ਼ ਜਹਾਜ ਦੇ ਜ਼ਰੀਏ ਭਾਰਤ ਵਾਪਸ ਲਿਆਦਾ ਗਿਆ ਹੈ।
‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਵੱਲੋਂ ਇਸ ਮਹੀਨੇ ਵਿੱਚ 4 ਵਿਸ਼ੇਸ਼ ਜਹਾਜਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੇ ਜ਼ਰੀਏ ਉਹ ਵਿਦੇਸ਼ਾਂ ਵਿੱਚ ਫਸੇ ਸਾਰੇ ਲੋਕਾਂ ਨੂੰ ਵਾਪਿਸ ਲਿਆਉਣ ਵਿੱਚ ਲੱਗੇ ਹੋਏ ਹਨ।
SP ਸਿੰਘ ਉਬਰਾਏ ਨੇ ਕਿਹਾ ਕਿ ਮੇਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਹੋ ਗਈ ਹੈ, ਉਹਨਾਂ ਦਾਅਵਾ ਕੀਤਾ ਹੈ ਕਿ ਜਿਹੜੇ ਨੌਜਵਾਨਾਂ ਅਸੀਂ ਵਾਪਿਸ ਲਿਆ ਰਹੇ ਹਾਂ ਉਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਕੋਈ ਨਾ ਕੋਈ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਪੰਜਾਬ ਵਿਚ ਹੀ ਰਹਿ ਕੇ ਕੰਮ ਕਰਨ ਸਕਣ ਅਤੇ ਆਪਣੀਆਂ ਲੋੜਾਂ ਪੂਰੀਆ ਕਰ ਸਕਣ।
SP ਸਿੰਘ ਓਬਰਾਏ ਨੇ ਕਿਹਾ ਕਿ ਜਿਹੜੇ ਨੌਜਵਾਨ ਦੁਬਈ ਵਿੱਚ ਖੁਦਕੁਸ਼ੀਆਂ ਕਰ ਚੁੱਕੇ ਹਨ ਉਹਨਾਂ ਦੀਆਂ ਲਾਸ਼ਾਂ ਵੀ ਵਾਪਿਸ ਲਿਆਦੀਆਂ ਜਾਣਗੀਆਂ ।