ਬਿਉਰੋ ਰਿਪੋਰਟ – ਈਸ਼ਾ ਫਾਉਂਡੇਸ਼ਨ (ISHA FOUNDATION) ਦੇ ਮੁਖੀ ਅਤੇ ਅਧਿਆਤਮਕ ਗੁਰੂ ਸਤਿਗੁਰੂ ਜੱਗੀ ਵਾਸੂਦੇਵ (SADHGURU JAGGI VASUDEV) ਤੋਂ ਮਦਰਾਸ ਹਾਈਕੋਰਟ (MADRAS HIGH COURT) ਨੇ ਸਖ਼ਤ ਸਵਾਲ ਪੁੱਛਿਆ ਹੈ। ਅਦਾਲਤ ਨੇ ਕਿਹਾ ਜਦੋਂ ਤੁਸੀਂ ਆਪਣੀ ਧੀ ਦਾ ਵਿਆਹ ਕਰ ਦਿੱਤਾ ਹੈ ਤਾਂ ਦੂਜਿਆਂ ਦੀ ਧੀਆਂ ਦੇ ਵਾਲ ਕੱਟ ਕੇ ਸੰਸਾਰਕ ਜੀਵਨ ਤਿਆਗ ਕੇ ਸੰਨਿਆਸੀ ਬਣਨ ਲਈ ਕਿਉਂ ਉਤਸ਼ਾਹਿਤ ਕਰ ਰਹੇ ਹੋ?
ਹਾਈਕੋਰਟ ਦੇ ਹੁਕਮਾਂ ’ਤੇ 150 ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਮੰਗਲਵਾਰ ਨੂੰ ਇਸ਼ਾ ਫਾਉਂਡੇਸ਼ਨ ਦੇ ਆਸ਼ਰਮ ਦੀ ਤਲਾਸ਼ੀ ਲਈ ਹੈ। ਅਦਾਲਤ ਨੇ ਫਾਉਂਡੇਸ਼ਨ ਨਾਲ ਜੁੜੇ ਸਾਰੇ ਮਾਮਲਿਆਂ ਦੀ ਜਾਣਕਾਰੀ ਮੰਗੀ ਸੀ ਜਿਸ ਦੇ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜਸਟਿਸ ਐੱਸਐੱਮ ਸੁਬਰਮਨਿਅਮ ਅਤੇ ਜਸਟਿਸ ਵੀ ਸ਼ਿਵਗਣਨਮ ਦੀ ਬੈਂਚ ਨੇ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਈਸ਼ਾ ਫਾਉਂਡੇਸ਼ਨ ਨਾਲ ਜੁੜੇ ਮਾਮਲਿਆਂ ਦੀ ਇੱਕ ਲਿਸਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦਰਅਸਲ ਕੋਇੰਬਟੂਰ ਵਿੱਚ ਤਮਿਲਨਾਡੁ ਖੇਤੀਬਾੜੀ ਯੂਨੀਵਰਸਿਟੀ ਦੇ ਰਿਟਾਇਡ ਪ੍ਰੋਫੈਸਰ ਐੱਸ ਕਾਮਕਾਜ ਨੇ ਈਸ਼ਾ ਫਾਉਂਡੇਸ਼ਨ ਦੇ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਦੀਆਂ 2 ਧੀਆਂ ਗੀਤਾ ਕਾਮਕਾਜ ਅਤੇ ਲਤਾ ਕਾਮਕਾਜ ਨੂੰ ਈਸ਼ਾ ਯੋਗ ਸੈਂਟਰ ਵਿੱਚ ਕੈਦ ਰੱਖਿਆ ਗਿਆ ਹੈ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਸ਼ਾ ਫਾਉਂਡੇਸ਼ਨ ਨੇ ਉਨ੍ਹਾਂ ਦੀ ਧੀ ਦਾ ਬ੍ਰੇਨਵਾਸ਼ ਕੀਤਾ ਜਿਸ ਦੇ ਕਾਰਨ ਉਸ ਨੂੰ ਸੰਨਿਆਸੀ ਬਣਾ ਦਿੱਤਾ। ਉਨ੍ਹਾਂ ਦੀਆਂ ਧੀਆਂ ਨੂੰ ਕੁਝ ਖਾਣਾ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੇ ਸੋਚਣ ਸਮਝਣ ਦੀ ਤਾਕਤ ਖ਼ਤਮ ਹੋ ਗਈ ਹੈ।
ਸ਼ਿਕਾਇਤ ਕਰਨ ਵਾਲੇ ਪਿਤਾ ਨੇ ਕਿਹਾ ਧੀਆਂ ਮਿਲਣ ਤੋਂ ਮਨਾ ਕਰ ਰਹੀਆਂ ਹਨ ਜ਼ਿੰਦਗੀ ਨਰਕ ਬਣਾ ਗਈ ਹੈ। ਪਿਤਾ ਐੱਸ ਕਾਮਰਾਜ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਦੀ ਵੱਡੀ ਧੀ ਯੂਕੇ ਤੋਂ ਐੱਮਟੈਕ ਕਰਕੇ ਆਈ। ਉਹ ਯੂਨੀਵਰਸਿਟੀ ਤੋਂ 1 ਲੱਖ ਦੀ ਤਨਖ਼ਾਹ ਲੈਂਦੀ ਸੀ। ਉਸ ਨੇ 2008 ਵਿੱਚ ਤਲਾਕ ਦੇ ਬਾਅਦ ਈਸ਼ਾ ਫਾਉਂਡੇਸ਼ਨ ਵਿੱਚ ਕਲਾਸਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਜਲਦ ਹੀ ਗੀਤਾ ਦੀ ਛੋਟੀ ਭੈਣ ਵੀ ਈਸ਼ਾ ਫਾਉਂਡੇਸ਼ਨ ਨਾਲ ਜੁੜੇ ਗਈ। ਦੋਵੇ ਭੈਣਾਂ ਨੇ ਆਪਣਾ ਨਾਂ ਬਦਲ ਲਿਆ ਮਾਪਿਆਂ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ। ਪਿਤਾ ਨੇ ਅਦਾਲਤ ਤੋਂ ਆਪਣੀ ਧੀਆਂ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੀ ਮੰਗ ਕੀਤੀ ਹੈ।
ਹੁਣ ਜਦੋਂ ਦੋਵੇ ਧੀਆਂ ਅਦਾਲਤ ਵਿੱਚ ਪੇਸ਼ ਹੋਈਆਂ ਤਾਂ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਈਸ਼ਾ ਫਾਉਂਡੇਸ਼ਨ ਵਿੱਚ ਰਹਿਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਸਾਨੂੰ ਕੈਦ ਨਹੀਂ ਰੱਖਿਆ ਗਿਆ ਹੈ। ਈਸ਼ਾ ਫਾਉਂਡੇਸ਼ਨ ਨੇ ਵੀ ਦਾਅਵਾ ਕੀਤਾ ਔਰਤਾਂ ਆਪਣੀ ਮਰਜ਼ੀ ਨਾਲ ਰਹਿ ਰਹੀਆਂ ਹਨ।
ਫਾਉਂਡੇਸ਼ਨ ਨੇ ਕਿਹਾ ਬਾਲਿਗ ਲੋਕਾਂ ਨੂੰ ਆਪਣਾ ਰਸਤਾ ਚੁਣਨ ਦੀ ਅਜ਼ਾਦੀ ਹੈ, ਅਸੀਂ ਵਿਆਹ ਜਾਂ ਸੰਨਿਆਸ ਲੈਣ ਤੇ ਜ਼ੋਰ ਨਹੀਂ ਦਿੰਦੇ ਹਾਂ। ਕਿਉਂਕਿ ਇਹ ਨਿੱਜੀ ਮਾਮਲਾ ਹੈ। ਈਸ਼ਾ ਫਾਉਂਡੇਸ਼ਨ ਵਿੱਚ ਅਜਿਹੇ ਕੋਈ ਲੋਕ ਹਨ ਜੋ ਵਿਆਹੁਤਾ ਹਨ ਕੁਝ ਸੰਨਿਆਸੀ ਹਨ।