Others

NIA ਨੇ ਕੀਤੀ 44 ਟਿਕਾਣਿਆਂ ‘ਤੇ ਛਾਪੇਮਾਰੀ, 13 ਜਾਣੇ ਕੀਤੇ ਗ੍ਰਿਫ਼ਤਾਰ, ਜਾਣੋ ਮਾਮਲਾ

NIA raids, Maharashtra, Karnataka, ISIS

ਨਵੀਂ ਦਿੱਲੀ : ਨੈਸ਼ਨਲ ਇੰਟੈਲੀਜੈਂਸ ਏਜੰਸੀ (NI A) ਨੇ ਛਾਪੇਮਾਰੀ ਕਰਕੇ ਮਹਾਰਾਸ਼ਟਰ ਤੋਂ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਅੱਤਵਾਦੀ ਸੰਗਠਨ ISIS ਨਾਲ ਜੁੜੇ ਹੋਏ ਹਨ। NI A ਨੇ ਸ਼ਨੀਵਾਰ ਸਵੇਰੇ ਦੇਸ਼ ਦੇ ਦੋ ਰਾਜਾਂ ਮਹਾਰਾਸ਼ਟਰ ਅਤੇ ਕਰਨਾਟਕ ‘ਚ ਕੁੱਲ 44 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਮਹਾਰਾਸ਼ਟਰ ‘ਚ 43 ਅਤੇ ਕਰਨਾਟਕ ‘ਚ ਇਕ ਸਥਾਨ ‘ਤੇ ਤਲਾਸ਼ੀ ਮੁਹਿੰਮ ਚਲਾਈ। ਸਭ ਤੋਂ ਵੱਧ ਛਾਪੇਮਾਰੀ ਠਾਣੇ ਗ੍ਰਾਮੀਣ ਵਿੱਚ 31, ਪੁਣੇ ਵਿੱਚ ਦੋ, ਠਾਣੇ ਸਿਟੀ ਵਿੱਚ 9, ਭਾਇੰਦਰ ਵਿੱਚ ਇੱਕ ਅਤੇ ਕਰਨਾਟਕ ਵਿੱਚ ਇੱਕ-ਇੱਕ ਸਥਾਨ ਉੱਤੇ ਕੀਤੀ ਗਈ।

ਏਐਨਆਈ ਦੀ ਖਬਰ ਮੁਤਾਬਕ ਇਹ ਕੇਸ ਮੁਲਜ਼ਮ ਵਿਅਕਤੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਰਚੀ ਗਈ ਇੱਕ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ। ਜਿਸ ਵਿੱਚ ਅਲ-ਕਾਇਦਾ ਅਤੇ ਆਈਐਸਆਈਐਸ ਸਮੇਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਹਿੰਸਕ ਕੱਟੜਪੰਥੀ ਵਿਚਾਰਧਾਰਾ ਨਾਲ ਜੁੜ ਕੇ ਇੱਕ ਅੱਤਵਾਦੀ ਗਿਰੋਹ ਬਣਾਇਆ ਸੀ। ਅੱਤਵਾਦੀ ਸੰਗਠਨਾਂ ਨੇ ਭਾਰਤ ਵਿੱਚ ਇਸਲਾਮਿਕ ਸ਼ਾਸਨ ਸਥਾਪਤ ਕਰਨ ਲਈ ਹਿੰਸਕ ਜਿਹਾਦ ਛੇੜਨ ਦਾ ਐਲਨ ਸ਼ਾਮਲ ਹੈ। ਇਸ ਕਾਰਜ ਨੂੰ ਨਿਪਰੇ ਚਾੜਣ ਲਈ ਧਾਰਮਿਕ ਜਮਾਤਾਂ ਦਾ ਆਯੋਜਨ ਕਰਨ ਦੇ ਨਾਲ-ਨਾਲ ਸਮਾਨ ਸੋਚ ਵਾਲੇ ਨੌਜਵਾਨਾਂ ਨੂੰ ਵੀ ਭਰਤੀ ਕੀਤਾ ਸੀ।