Punjab

ਹੜ੍ਹ ਜਿਹੜਾ ਹੁਣ ਬੰਨ੍ਹ ਲਗਾਇਆ ਵੀ ਨਹੀਂ ਰੁਕ ਰਿਹੈ, ਇੱਕ ਹੋਰ ਨੌਜਵਾਨ ਕੁੜੀ ਦੀ ਵੀਡੀਓ ਆਈ

Punjab news, Kisan Mazdoor Sangharsh Committee, news

ਅੰਮ੍ਰਿਤਸਰ : ਪੰਜਾਬ ਵਿੱਚ ਵਗ ਰਹਿ ਨਸ਼ੇ ਦਾ ਦਰਿਆ ਹੁਣ ਹੜ੍ਹ ਦਾ ਰੂਪ ਧਾਰਨ ਕਰ ਚੁੱਕਾ ਹੈ। ਇੱਕ ਅਜਿਹਾ ਹੜ੍ਹ ਜਿਹੜਾ ਹੁਣ ਬੰਨ੍ਹ ਲਗਾਇਆ ਵੀ ਰੁਕ ਨਹੀਂ ਰਿਹਾ। ਮਾਵਾਂ ਦੇ ਨਸ਼ੇ ਦੇ ਸ਼ਿਕਾਰ ਹੋਏ ਨੌਜਵਾਨ ਪੁੱਤਰਾਂ ਦੇ ਮਾਮਲੇ ਤਾਂ ਆ ਰਹੇ ਨੇ ਹੁਣ ਪੀੜਤ ਧੀਆਂ ਦੇ ਦਿਲ ਦਹਿਲਾਉਣ ਵਾਲੇ ਕੇਸ ਆ ਰਹੇ ਹਨ। ਅਜਿਹੇ ਹੀ ਇੱਕ ਮਾਮਲੇ ਦੀ ਵੀਡੀਓ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸ਼ੇਅਰ ਕੀਤੀ ਹੈ। ਜਿਸ ਵਿੱਚ ਪਿੰਡ ਦੀ ਸੜਕ ਦੇ ਕਿਨਾਰੇ ਬੈਠੀ  ਕਥਿਤ ਰੂਪ ਵਿੱਚ ਨਸ਼ੇ ਵਿੱਚ ਧੁੱਤ ਨੌਜਵਾਨ ਲੜਕੀ ਲਗਾਤਾਰ ਝੂਲਦੀ ਦਿਸ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਸ ਕੋਲੋਂ ਨਾ ਤਾਂ ਬੈਠਿਆ ਜਾ ਰਿਹਾ ਹੈ ਅਤੇ ਨਾ ਹੀ ਆਪਣੇ ਪੈਰਾਂ ਦੇ ਭਾਰ ਉੱਤੇ ਖੜ੍ਹਾ ਹੁੰਦਾ ਜਾ ਰਿਹਾ ਹੈ। ਉਸ ਦੇ ਪੈਰ ਵਿੱਚ ਸੱਟ ਕਾਰਨ ਪੱਟੀ ਵੀ ਬੰਨ੍ਹੀ ਹੋਈ ਹੈ। ਪੈਂਟ ਕਮੀਜ਼ ਅਤੇ ਕੋਟੀ ਪਾਈ ਇਹ ਕੁੜੀ ਦੇਖਣ ਨੂੰ ਪੜ੍ਹੀ ਲਿਖੀ ਲੱਗਦੀ ਹੈ।

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਇਹ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ ਘਟਨਾ ਹੈ। ਇਹ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਇਲਾਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਰੰਗਲਾ ਪੰਜਾਬ ਦੇਖ ਲਓ। ਪੰਜਾਬ ਦੀਆਂ ਧੀਆਂ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਸਰਕਾਰਾਂ ਸਿਵਲ ਸੁਸਾਇਟੀ ਸਮਾਜ ਸਭ ਫ਼ੇਲ੍ਹ ਹੁੰਦੇ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਵਿੱਚ ਨਸ਼ਾ ਸਿਖ਼ਰਾਂ ਉੱਤੇ ਹੈ। ਇੱਥੇ ਆਏ ਦਿਨ ਕੋਈ ਨਸ਼ਿਆਂ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ।  ਇਲਾਕੇ ਵਿੱਚ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਇਸ ਦੇ ਨਾਲ ਨਸ਼ਾ ਤਸਕਰ ਨਾਲ ਜੁੜੇ ਕੇਸ ਵੀ ਸਾਹਮਣੇ ਆ ਰਹੇ ਹਨ।