India

ਜੰਮੂ ਕਸ਼ਮੀਰ ਦੇ ਇਸ ਬਾਬੇ ਤੋਂ ਸਿੱਖੋ, ਉਮਰਾਂ ਤਾਂ ਬਸ ਨੰਬਰ ਹੁੰਦੀਆਂ ਨੇ, ਦਿਲ ਜਵਾਨ ਚਾਹੀਦਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜੰਮੂ ਕਸ਼ਮੀਰ ਵਿਚ ਸੌ ਸਾਲ ਤੋਂ ਵੀ ਵਧ ਉਮਰ ਪਾਰ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਰ 118 ਸਾਲ ਦੇ ਸ਼ੇਰ ਮੁਹੰਮਦ ਨੇ ਕਿਹਾ ਕਿ ਉਹ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਜਿਆਦਾ ਸੁਰੱਖਿਅਤ ਅਤੇ ਵਿਸ਼ਵਾਸ਼ ਨਾਲ ਭਰ ਗਏ ਹਨ। ਉਨ੍ਹਾਂ ਇਸ ਖਤਰਨਾਕ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਦੀ ਅਪੀਲ ਵੀ ਕੀਤੀ।

ਜੰਮੂ ਕਸ਼ਮੀਰ ਦੇ ਰਿਆਸੀ ਜਿਲ੍ਹੇ ਦੀ ਮਹੋਰ ਤਹਿਸੀਲ ਦੇ ਰਹਿਣ ਵਾਲੇ ਮੁਹੰਮਦ ਨੇ ਪ੍ਰਸ਼ਾਸਨ ਵਲੋਂ ਆਯੋਜਿਤ ਕੀਤੇ ਗਏ ਟੀਕਾਕਰਣ ਅਭਿਆਨ ਦੌਰਾਨ ਇਹ ਟਿੱਪਣੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦਵਾਈ ਦੀ ਪ੍ਰਭਾਵਸ਼ੀਲਤਾ ਦੀਆਂ ਉਡ ਰਹੀਆਂ ਅਫਵਾਹਾਂ ਉੱਤੇ ਵੀ ਧਿਆਨ ਨਹੀਂ ਦੇਣਾ ਚਾਹੀਦਾ।ਉਨ੍ਹਾਂ ਕਿਹਾ ਕਿ ਜਦੋਂ ਮੈਂ ਇਸ ਉਮਰ ਵਿੱਚ ਦਵਾਈ ਦਾ ਸ਼ਾਟ ਲੈ ਸਕਦਾ ਹਾਂ ਤਾਂ ਹੋਰ ਉਮਰ ਦੇ ਲੋਕ ਕਿਉਂ ਸ਼ਰਮਾ ਰਹੇ ਹਨ।
ਰਿਆਸੀ ਦੇ ਡਿਪਟੀ ਕਮਿਸ਼ਨਰ ਚਰਨਦੀਪ ਸਿੰਘ ਨੇ ਕਿਹਾ ਕਿ ਉਹ ਬਾਰ ਬਾਰ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਦੀ ਇਸ ਲੜੀ ਨੂੰ ਤੋੜਿਆ ਜਾ ਸਕੇ।