ਬਿਉਰੋ ਰਿਪੋਰਟ : CBSE ਨੇ ਸਾਲ 2024 ਦੇ ਲਈ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਹੈ। 15 ਫਰਵਰੀ 2024 ਨੂੰ ਬੋਰਡ ਦੀ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ। 10ਵੀਂ ਕਲਾਸ ਦੀ ਪ੍ਰੀਖਿਆ 13 ਮਾਰਚ ਜਦਕਿ 12ਵੀਂ ਦੀ ਪ੍ਰੀਖਿਆ 2 ਅਪ੍ਰੈਲ ਤੱਕ ਚੱਲਣਗੀਆਂ। ਸਾਰੇ ਇਮਤਿਹਾਨ ਸਵੇਰ 10:30 ‘ਤੇ ਸ਼ੁਰੂ ਹੋਣਗੇ।
10ਵੀਂ ਕਲਾਸ ਦੇ ਇਮਤਿਹਾਨ 15 ਫਰਵਰੀ ਤੋਂ ਸ਼ੁਰੂ ਹੋਣਗੇ। ਸੰਸਕ੍ਰਿਤ ਦਾ ਪੇਪਰ 19 ਫਰਵਰੀ,ਹਿੰਦੀ ਦਾ 21 ਫਰਵਰੀ,ਅੰਗਰੇਜ਼ੀ ਦਾ 26 ਫਰਵਰੀ,ਵਿਗਿਆਨ ਦਾ 2 ਮਾਰਚ,ਸਮਾਜਿਕ ਗਿਆਨ ਦਾ 7 ਮਾਰਚ,ਹਿਸਾਬ ਦਾ 11 ਮਾਰਚ ਅਤੇ ਕੰਪਿਊਟਰ ਦਾ 13 ਮਾਰਚ ਨੂੰ ਪ੍ਰਬੰਧਕ ਕੀਤਾ ਜਾਵੇਗਾ ।
12ਵੀਂ ਕਲਾਸ ਦੀ ਪ੍ਰੀਖਿਆ ਵੀ 15 ਫਰਵਰੀ ਨੂੰ ਹੀ ਸ਼ੁਰੂ ਹੋਵੇਗੀ। 15 ਫਰਵਰੀ ਨੂੰ ਐਂਟਰਪ੍ਰੇਨਯੋਰਸ਼ਿਪ,ਫਿਜ਼ੀਕਲ ਐਕਟਿਵਿਟੀ,22 ਫਰਵਰੀ ਨੂੰ ਅੰਗਰੇਜ਼ੀ,23 ਫਰਵਰੀ ਨੂੰ ਰਿਟੇਲ,ਵੈਬ ਐਪਲੀਕੇਸ਼ਨ,27 ਫਰਵਰੀ ਕੈਮਿਸਟ੍ਰੀ,28 ਫਰਵਰੀ ਫਾਇਨਾਂਸ ਮਾਰਕਿਟ ਮੈਨੇਜਮੈਂਟ ਦੀ ਪ੍ਰੀਖਿਆ ਹੋਵੇਗੀ ।
29 ਫਰਵਰੀ ਨੂੰ ਭੂਗੋਲ,4 ਮਾਰਚ ਨੂੰ ਫਿਜ਼ੀਕਲ,6 ਮਾਰਚ ਨੂੰ ਪੇਂਟਿੰਗ,9 ਮਾਰਚ ਨੂੰ ਹਿਸਾਬ,11 ਮਾਰਚ ਨੂੰ ਫੈਸ਼ਨ ਸਟਡੀਜ਼,12 ਮਾਰਚ ਨੂੰ ਫਿਜ਼ੀਕਲ ਐਜੂਕੇਸ਼ਨ,13 ਮਾਰਚ ਨੂੰ ਹੋਮ ਸਾਇੰਸ,15 ਮਾਰਚ ਨੂੰ ਸੋਸ਼ੋਲਾਜੀ,16 ਮਾਰਚ ਐਗਰੀਕਲਚਰ,18 ਮਾਰਚ ਇਕੋਨੋਮਿਕਸ,19 ਮਾਰਚ ਬਾਇਓਲਾਜੀ,20 ਮਾਰਚ ਨੂੰ ਟੂਰੀਜ਼ਮ,22 ਮਾਰਚ ਰਾਜਨੀਤਿਕ ਵਿਗਿਆਨ,23 ਮਾਰਚ ਨੂੰ ਐਕਾਉਂਟਸ,26 ਮਾਰਚ ਮਾਸ ਮੀਡੀਆ,27 ਮਾਰਚ ਬਿਜਨੈਸ ਸਟਡੀ,2 ਅਪ੍ਰੈਲ ਕੰਪਿਊਟਰ ਸਾਇੰਸ ਦਾ ਪੇਪਰ ਹੋਵੇਗਾ।
CBSE ਬੋਰਡ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਪੇਪਰ ਦੀ ਪੂਰੀ ਤਿਆਰੀ ਕਰਨ ਦੇ ਲਈ 2 ਪੇਪਰਾਂ ਦੇ ਵਿਚਾਲੇ ਕਾਫੀ ਸਮਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ JEE ਦੀ ਤਿਆਰੀ ਵਿੱਚ ਵਿਦਿਆਰਥੀਆਂ ਨੂੰ ਪੂਰਾ ਸਮੇਂ ਮਿਲੇ ਇਸੇ ਦੇ ਹਿਸਾਬ ਨਾਲ ਡੇਟਸ਼ੀਟ ਤਿਆਰ ਕੀਤੀ ਗਈ ਹੈ ।