ਚੰਡੀਗੜ੍ਹ ( ਹਿਨਾ ) ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਕੋਰੋਨਵਾਇਰਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਵੱਲੋਂ ਲਾਕਡਾਊਨ 19 ਦਿਨ ਹੋਰ ਵਧਾਉਣ ਦੇ ਫੈਸਲੇ ਨੂੰ ਸਹੀ ਠਹਿਰਾਂਉਦਿਆਂ ਇਸ ਨੂੰ ਭਾਰਤ ਦੀ ਸਖ਼ਤ ਅਤੇ ਸਮੇਂ ਸਿਰ ਕੀਤੀ ਕਾਰਵਾਈ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਭਰ ਵਿੱਚ ਜਾਰੀ ਤਾਲਾਬੰਦੀ ਨੂੰ ਤਿੰਨ ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਡਬਲਿਉਐੱਚਓ ਦੀ ਦੱਖਣ-ਪੂਰਬੀ ਏਸ਼ੀਆ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਨਤੀਜਿਆ ਬਾਰੇ ਗੱਲ ਕਰਨਾ ਜਲਦਬਾਜੀ ਬਾਰੇ ਗੱਲ ਕਰਨਾ ਜਲਦਬਾਜੀ ਹੋ ਸਕਦੀ ਹੈ, ਪਰ ਭਾਰਤ ਵੱਲੋਂ ਸਿਹਤ ਸਬੰਧੀ ਚੁੱਕੇ ਕਦਮ ਜਿਵੇਂ ਜਾਂਚ, ਇਕਾਂਤਵਾਸ ਅਤੇ ਕੋਰੋਨਾਵਾਇਰਸ ਪ੍ਰਭਾਵਿਤ ਲੋਕਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਨਿੱਜੀ ਦੂਰੀ ਬਣਾਈ ਰੱਖਣ ਲਈ ਛੇ ਹਫ਼ਤਿਆਂ ਦੇ ਦੇਸ਼ ਪੱਧਰੀ ਤਾਲਾਬੰਦੀ ਲੰਬੇ ਸਮੇਂ ਵਿੱਚ ਵਾਇਰਸ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋਣਗੇ। ਡਾ. ਪੂਨਮ ਨੇ ਕਿਹਾ, ਅਜਿਹੇ ਮੁਸ਼ਕਲ ਦੌਰ ਵਿੱਚ ਕੋਰੋਨਾਵਾਇਰਸ ਨੂੰ ਹਰਾਉਣ ਲਈ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਿਹਾ ਹੈ ਅਤੇ ਸਾਰੇ ਮਿਲੇ ਕੇ ਲੜ ਰਹੇ ਹਨ। ਮੋਦੀ ਨੇ ਅੱਜ ਕਿਹਾ ਹੈ ਕਿ ਵਾਇਰਸ ਨੂੰ ਨਵੇਂ ਖੇਤਰਾਂ ਵਿੱਚ ਫੈਲਣ ਤੋਂ ਰੋਕਣ ਲਈ ਉਹ ਹੋਰ ਸਖ਼ਤ ਕਦਮ ਚੁੱਕਣਗੇ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਨਵੀਆਂ ਹਦਾਇਤਾਂ ਲਾਗੂ ਕਰਨ ਦਾ ਐਲਾਨ ਕਰਨਗੇ।
