ਬਿਉਰੋ ਰਿਪੋਰਟ : ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ 7 ਫਰਵਰੀ ਬੁੱਧਵਾਰ ਸ਼ਾਮ 7 ਵਜੇ ਦਹਿਸ਼ਗਰਦਾਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ । ਹੱਬਾ ਕਦਲ ਇਲਾਕੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ AK ਸੀਰੀਜ਼ ਰਾਈਫਲ ਦੇ ਨਾਲ ਗੋਲੀਆਂ ਮਾਰੀਆਂ ਗਈਆਂ । ਇਹ ਦੋਵੇ ਸ਼ਖਸ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ । ਇੰਨਾਂ ਵਿੱਚ 31 ਸਾਲ ਦੇ ਅੰਮ੍ਰਿਤਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਜਦਕਿ 25 ਸਾਲ ਦੇ ਰੋਹਿਤ ਦੇ ਢਿੱਡ ਦੇ ਖੱਬੇ ਪਾਸੇ ਗੋਲੀ ਲੱਗੀ ਹੈ, ਉਸ ਨੂੰ SMHS ਹਸਪਤਾਲ ਵਿੱਚ ਇਲਾਜ ਦੇ ਲਈ ਰੱਖਿਆ ਗਿਆ ਹੈ,ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਦੋਵੇ ਘੁੰਮਣ ਦੇ ਲਈ ਸ਼੍ਰੀਨਗਰ ਪਹੁੰਚੇ ਸਨ । ਲਸ਼ਕਰ-ਏ-ਤੋਇਬਾ ਨਾਲ ਜੁੜੀ ਦਹਿਸ਼ਤਗਰਦੀ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਵਾਰਦਾਤ ਦੇ ਬਾਅਦ ਸੁਰੱਖਿਆਂ ਬੱਲਾਂ ਨੇ ਇਲਾਕੇ ਨੂੰ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ । ਪਿਛਲੇ ਸਾਲ ਵੀ 26 ਫਰਵਰੀ 2023 ਦੀ ਸਵੇਰ ਦਹਿਸ਼ਤਗਰਦਾਂ ਨੇ ਪੁਲਵਾਮਾ ਵਿੱਚ ਇੱਕ ਕਸ਼ਮੀਰੀ ਪੰਡਤ ਸੰਜੇ ਕੁਮਾਰ ਸ਼ਰਮਾ ਦਾ ਕਤਲ ਕਰ ਦਿੱਤਾ ਸੀ । ਉਹ ਆਪਣੇ ਪਿੰਡ ਗਾਰਡ ਦਾ ਕੰਮ ਕਰਦਾ ਸੀ ਅਤੇ ਡਿਊਟੀ ਤੋਂ ਪਰਤ ਰਿਹਾ ਸੀ ਤਾਂ ਹੀ ਦਹਿਸ਼ਤਗਰਦਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਇਸ ਤੋਂ ਬਾਅਦ 29 ਮਈ 2023 ਨੂੰ ਦਹਿਤਗਰਦਾਂ ਨੇ ਇੱਕ ਨਾਗਰਿਕ ਨੂੰ ਗੋਲੀ ਮਾਰੀ ਸੀ ਉਸ ਦੀ ਪਛਾਣ ਦੀਪਕ ਕੁਮਾਰ ਦੇ ਰੂਪ ਵਿੱਚ ਹੋਈ ਸੀ।