India Manoranjan Punjab

ਭਾਰਤ ਦੇ ਸਭ ਤੋਂ ਅਮੀਰ ਸਨਅਤਕਾਰ ਦੇ ਪੁੱਤ ਦੇ ਵਿਆਹ ‘ਤੇ ਦਿਲਜੀਤ ਦੋਸਾਂਝ ਕਰਨਗੇ ਪ੍ਰਫਾਰਮ ?

ਬਿਉਰੋ ਰਿਪੋਰਟ : ਆਪਣੇ ਸਟੇਜ ਸ਼ੋਅ ਨਾਲ ਪੂਰੀ ਦੁਨੀਆ ਵਿੱਚ ਮੁਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਹੁਣ ਭਾਰਤ ਦੇ ਸਭ ਤੋਂ ਅਮੀਰ ਖਾਨਦਾਨ ਦੇ ਵਿਆਹ ਸਮਾਗਮ ਵਿੱਚ ਪਰਫਾਰਮ ਕਰਨਗੇ । ਮਸ਼ਹੂਰ ਕਾਰੋਬਾਰੀ ਅਤੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਰਾਧਿਕਾ ਮਰਚੈਂਟ ਦੇ ਨਾਲ ਵਿਆਹ ਹੈ। ਖਬਰਾਂ ਮੁਤਾਬਿਕ ਪ੍ਰੀ ਵੈਂਡਿੰਗ ਪ੍ਰੋਗਰਾਮ ਵਿੱਚ ਹਾਲੀਵੁੱਡ ਦੇ ਸਭ ਤੋਂ ਵੱਡੇ ਕਲਾਕਾਰ ਰਿਹਾਨਾ ਦੇ ਨਾਲ ਦਿਲਜੀਤ ਦੋਸਾਂਝ ਨੂੰ ਵੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਵਿੱਚ ਪਰਫਾਰਮ ਕਰਨ ਦੇ ਲਈ ਚੁਣਿਆ ਗਿਆ ਹੈ ।

ਹਾਲਾਂਕਿ ਇਸ ਦੀ ਤਸਦੀਕ ਹੁਣ ਦਲਜੀਤ ਦੋਸਾਂਝ ਵੱਲੋਂ ਨਹੀਂ ਕੀਤੀ ਗਈ ਹੈ ਨਾ ਹੀ ਅੰਬਾਨੀ ਖਾਨਦਾਨ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ । ਪਰ ਸੂਤਰਾਂ ਮੁਤਾਬਿਕ ਦਲਜੀਤ ਨੂੰ ਇਸ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਜਾਵੇਗਾ ।

ਖਬਰਾਂ ਦੇ ਮੁਤਾਬਿਕ ਪ੍ਰੀ ਵੈਡਿੰਗ ਫੰਕਸ਼ਨ 1 ਮਾਰਚ ਤੋਂ ਸ਼ੁਰੂ ਹੋ ਜਾਣਗੇ ਅਤੇ 8 ਮਾਰਚ ਤੱਕ ਪ੍ਰੋਗਰਾਮ ਹੋਣਗੇ। ਅਨੰਤ ਅੰਬਾਲੀ ਦੇ ਵਿਆਹ ਵਾਲੇ ਕਾਰਡ ਵਿੱਚ ਦੱਸਿਆ ਗਿਆ ਹੈ ਕਿ ਆਖਿਰ ਕਿਉਂ ਜਾਮਨਗਰ,ਗੁਜਰਾਤ ਦੇ ਅੰਬਾਨੀ ਦੇ ਜੱਦੀ ਘਰ ਵਿੱਚ ਸਾਰੇ ਪ੍ਰੋਗਰਾਮ ਰੱਖੇ ਗਏ ਹਨ । ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੀ ਸਗਾਈ ਪਿਛਲੇ ਸਾਲ ਜਨਵਰੀ ਵਿੱਚ ਹੋਈ ਸੀ,ਦੋਵਾਂ ਦੇ ਪਰਿਵਾਰ ਇੱਕ ਦੂਜੇ ਨੂੰ ਬਚਪਣ ਤੋਂ ਜਾਣ ਦੇ ਹਨ ।