India Punjab

ਵਿਸਾਖੀ ਤੋਂ ਬਾਅਦ ਬਦਲ ਜਾਵੇਗਾ ਪੰਜਾਬ ਦਾ 360 ਡਿਗਰੀ ਮੌਸਮ! ਕਿਸਾਨਾਂ ਲਈ ਖਾਸ ਅਲਰਟ

Weather Update

ਪੰਜਾਬ ਵਿੱਚ ਵਿਸਾਖੀ ਤੋਂ ਬਾਅਦ ਕਣਕਾਂ ਦੀ ਵਾਢੀ ਸ਼ੁਰੂ ਹੋਣੀ ਹੈ। ਪਰ ਵਿਸਾਖੀ ਤੋਂ ਇੱਕ ਦਿਨ ਬਾਅਦ ਹੀ ਸੂਬੇ ਦਾ ਮੌਸਮ ਬਦਲਣ ਦੇ ਆਸਾਰ ਹਨ। ਮੌਸਮ ਵਿਭਾਗ ਨੇ 14 ਅਪ੍ਰੈਲ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਪਹਿਲਾਂ ਮੌਸਮ ਸਾਫ਼ ਦੱਸਿਆ ਜਾ ਰਿਹਾ ਹੈ।

ਅੱਜ ਇੱਕ ਵਾਰ ਮੁੜ ਤੋਂ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਚੰਡੀਗੜ੍ਹ, ਪਟਿਆਲਾ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਵਿੱਚ ਸਭ ਤੋਂ ਵੱਧ 17 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹ, ਜਦਕਿ ਬਠਿੰਡਾ ਵਿੱਚ ਸਭ ਤੋਂ ਘੱਟ 14 ਡਿਗਰੀ ਤਾਪਮਾਨ ਰਿਹਾ।

ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਤਾਪਮਾਨ 1 ਡਿਗਰੀ ਵਧਿਆ ਹੈ। ਮਹਿੰਦਰਗੜ੍ਹ ਦਾ ਸਭ ਤੋਂ ਵੱਧ ਤਾਪਮਾਨ 20 ਡਿਗਰੀ ਦਰਜ ਕੀਤਾ ਗਿਆ ਹੈ। ਸਭ ਤੋਂ ਘੱਟ ਤਾਪਮਾਨ ਕਰਨਾਲ ਦਾ 13 ਡਿਗਰੀ ਰਿਹਾ।

ਉੱਧਰ ਹਿਮਾਚਲ ਪ੍ਰਦੇਸ਼ ਵਿੱਚ ਵੀ 14 ਤੇ 15 ਅਪ੍ਰੈਲ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਇਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਮੌਸਮ ਸਾਫ਼ ਹੈ। ਪਰ ਠੰਡ ਹੋਣ ਦੀ ਵਜ੍ਹਾ ਕਰਕੇ ਮੈਦਾਨੀ ਇਲਾਕਿਆਂ ਤੋਂ ਸੈਲਾਨੀ ਪਹਾੜਾਂ ਵਿੱਚ ਪਹੁੰਚ ਰਹੇ ਹਨ। 70 ਫੀਸਦੀ ਹੋਟਲ ਭਰ ਚੁੱਕੇ ਹਨ। ਸ਼ਿਮਲਾ, ਬੜੋਗ, ਕਸੌਲੀ, ਚਾਹਲ, ਨਾਰਕੰਡਾ ਵਿੱਚ ਲੰਮੇ ਸਮੇਂ ਬਾਅਦ 45 ਤੋਂ 70 ਫੀਸਦੀ ਹੋਟਲ ਭਰੇ ਹੋਏ ਹਨ।

ਮੱਧ ਪ੍ਰਦੇਸ਼ ਵਿੱਚ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਮੀਂਹ ਤੇ ਗੜੇਮਾੜੀ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਐਤਵਾਰ ਨੂੰ ਭੋਪਾਲ ਵਿੱਚ ਮੀਂਹ ਪਿਆ ਸੀ ਤੇ ਸੋਮਵਾਰ ਨੂੰ ਵੀ ਇਹ ਜਾਰੀ ਰਿਹਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 11 ਅਪ੍ਰੈਲ ਤੱਕ ਪੂਰੇ ਸੂਬੇ ਵਿੱਚ ਮੀਂਹ ਹੋਵੇਗਾ।

ਹੋਰ ਖ਼ਬਰਾਂ –

ਆਲ ਟਾਈਮ ਹਾਈ 71 ਹਜ਼ਾਰ ਹੋਇਆ ਸੋਨਾ, 12 ਮਹੀਨੇ ਦਾ ਟੀਚਾ 4 ‘ਚ ਪਾਰ

ADGP ਦੀ ਗੈਰ ਕਾਨੂੰਨੀ ਮਾਈਨਿੰਗ ‘ਤੇ ਧਮਾਕੇਦਾਰ ਰਿਪੋਰਟ! ’20 ਹਜ਼ਾਰ ਕਰੋੜ ਦਾ ਹਿਸਾਬ ਦਿਉ’?