‘ਦ ਖ਼ਾਲਸ ਬਿਊਰੋ- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇਗ਼ ਦੇ ਜਮਾਲ ਨੂੰ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਕਵੀ ਫ਼ਕੀਰ ਚੰਦ ਤੁਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਕਿਤਾਬ ‘ਤੇਰੇ ਦਰ ‘ਤੇ ਵਗਦੀ ਕਾਵਿ-ਨਦੀ’ ਵਿੱਚ ਪੇਸ਼ ਕਰਦੇ ਹਨ। ਉਹ ਲਿਖਦੇ ਹਨ :
ਲੋਇ ਲੋਇ ਭੰਡਾਰ ਹੈ ਤੇਗ਼ ਉਸਦੀ,
ਉਸਦੀ ਤੇਗ਼ ਸਦਕਾ ਸਿਦਕ ਪੁੱਗਦੇ ਨੇ।
ਉਹਦੀ ਤੇਗ਼ ਵਿੱਚੋਂ ਤੀਰ ਜਨਮ ਲੈਂਦੇ,
ਉਹਦੀ ਤੇਗ ਵਿੱਚੋਂ ਸੂਰਜ ਉੱਗਦੇ ਨੇ।
ਉਹਦੀ ਤੇਗ਼ ਦੀ ਲਿਸ਼ਕ ਨੇ ਜੋ ਲਿਖਿਆ,
ਉਹਦੀ ਤੇਗ਼ ਦਾ ਕਰਨਾ ਅਨੁਵਾਦ ਔਖਾ।
ਉਹਦੀ ਤੇਗ਼ ਨੂੰ ਸਮਝਣਾ ਬੜਾ ਔਖਾ,
ਉਹਦੀ ਤੇਗ਼ ਦਾ ਚਖਣਾ ਸਵਾਦ ਔਖਾ।