International

ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਤਾਂ ਲਾਵਾਂਗੇ ਸਖ਼ਤ ਪਾਬੰਦੀਆਂ: ਬਾਈਡਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਚਿੰਤਾ ਹੈ ਕਿ ਰੂਸ, ਯੂਕਰੇਨ ’ਤੇ ਹਮਲਾ ਕਰੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾਾ ਹੁੰਦਾ ਹੈ ਤਾਂ ਰੂਸ ਨੂੰ ਆਰਥਿਕ ਅਤੇ ਹੋਰ ਪਾਬੰਦਆਂ ਝੱਲਣੀਆਂ ਹੋਣਗੀਆਂ।

ਬਾਈਡਨ ਨੇ ਪੁਤਿਨ ਨੂੰ ਇਹ ਚਿਤਾਵਨੀ ਮੰਗਲਵਾਰ ਨੂੰ ਦੋਵੇਂ ਨੇਤਾਵਾਂ ਦੇ ਵਿਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਏ ਦੋ ਘੰਟੇ ਦੀ ਗੱਲਬਾਤ ਦੌਰਾਨ ਦਿੱਤੀ। ਯੂਕਰੇਨ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਆਪਸੀ ਸਬੰਧੀ ਇਨ੍ਹਾਂ ਦਿਨੀਂ ਸਭ ਤੋਂ ਖਰਾਬ ਸਥਿਤੀ ਵਿਚ ਹਨ। ਦੋਵੇਂ ਨੇਤਾਵਾਂ ਦੀ ਇਸ ਬੈਠਕ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਉਸ ਨੂੰ ਇਸ ਨਾਲ ਕੁਝ ਬਿਹਤਰ ਨਤੀਜੇ ਦੀ ਉਮੀਦ ਨਹੀਂ ਹੈ। ਨਾਲ ਹੀ ਉਸ ਨੇ ਇਸ ਤੋਂ ਵੀ ਇਨਕਾਰ ਕੀਤਾ ਸੀ ਕਿ ਯੂਕਰੇਨ ’ਤੇ ਉਸ ਦੀ ਹਮਲਾ ਕਰਨ ਦੀ ਕੋਈ ਮਨਸ਼ਾ ਹੈ । ਉਸ ਨੇ ਅਪਣੀ ਸੈਨਿਕਾਂ ਦੀ ਤੈਨਾਤੀ ਨੂੰ ਰੱਖਿਅਤਮਕ ਕਦਮ ਦੱਸਿਆ ਸੀ।

ਵਾਈਟ ਹਾਊਸ ਨੇ ਕਿਹਾ ਕਿ ਯੂਕਰੇਨ ਦੇ ਆਸ ਪਾਸ ਰੂਸੀ ਫੌਜ ਦੇ ਜਮਾਵੜੇ ਨੂੰ ਲੈ ਕੇ ਬਾਈਡਨ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਗੰਭੀਰ ਚਿੰਤਾਵਾਂ ਨਾਲ ਪੁਤਿਨ ਨੂੰ ਜਾਣੂ ਕਰਾਇਆ ਹੈ। ਬਾਈਡਨ ਨੇ ਇਹ ਵੀ ਸਾਫ ਤੌਰ ’ਤੇ ਦੱਸ ਦਿੱਤਾ ਕਿ ਸੈਨਿਕ ਤਣਾਅ ਵਧਣ ’ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਮਾਸਕੋ ਦੇ ਖ਼ਿਲਾਫ਼ ਸਖ਼ਤ ਆਰਥਿਕ ਅਤੇ ਦੂਜੀਆਂ ਪਾਬੰਦੀਆਂ ਲਗਾਉਣਗੇ। ਵਾਈਟ ਹਾਊਸ ਦੇ ਮੁਤਾਬਕ ਬਾਈਡਨ ਨੇ ਯੂਕਰੇਨ ਦੀ ਖੁਦਮੁਖਤਿਆਰੀ ਅਤੇ ਏਕਤਾ ਦੇ ਲਈ ਅਮਰੀਕੀ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਤਣਾਅ ਘੱਟ ਕਰਨ ਅਤੇ ਕੂਟਨੀਤੀ ਤਰੀਕੇ ਨਾਲ ਮਸਲਿਆਂ ਨੂੰ ਸੁਲਝਾਉਣ ਦੀ ਅਪੀਲ ਕੀਤੀ। ਬਾਈਡਨ ਅਤੇ ਪੁਤਿਨ ਨੇ ਇਸ ’ਤੇ ਸਹਿਮਤੀ ਜਤਾਈ ਕਿ ਇਸ ’ਤੇ ਉਨ੍ਹਾਂ ਦੀ ਟੀਮ ਅੱਗੇ ਗੱਲਬਾਤ ਕਰੇਗੀ।