Punjab

ਰਾਜਪਾਲ ਨੇ ਪਹਿਲੀ ਵਾਰ ਮਾਨ ਸਰਕਾਰ ਦੇ ਫੈਸਲੇ ਦੀ ਕੀਤੀ ਤਾਰੀਫ਼ !

ਬਿਉਰੋ ਰਿਪੋਟ : ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਦੇ ਵਿਚਾਲੇ ਅਧਿਕਾਰੀਆਂ ਦੀ ਜੰਗ ‘ਤੇ ਸੁਪਰੀਮ ਕੋਰਟ ਦੇ ਸੁਪਰੀਮ ਫੈਸਲੇ ਤੋਂ ਬਾਅਦ ਦੋਵੇ ਠੰਡੇ ਨਜ਼ਰ ਆ ਰਹੇ ਹਨ। ਰਾਜਪਾਲ ਨੇ ਲੰਮੇ ਵਕਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ । ਰਾਜਪਾਲ ਨੇ ਮੁੱਖ ਮੰਤਰੀ ਦੇ ਬਿੱਲਾਂ ਨੂੰ ਪਾਸ ਕਰਨ ਵਾਲੀ ਚਿੱਠੀ ਦਾ ਜਵਾਬ ਭੇਜ ਦੇ ਹੋਏ ਕਿਹਾ ਕਿ ਤੁਹਾਡੇ ਵੱਲੋਂ ਭੇਜੇ ਗਏ ਪੰਜੋ ਬਿੱਲ ਮੇਰੇ ਧਿਆਨ ਵਿੱਚ ਹਨ ਕਾਨੂੰਨ ਦੇ ਮੁਤਾਬਿਕ ਫੈਸਲਾ ਹੋਵੇਗਾ । ਸਿਰਫ਼ ਇੰਨਾਂ ਹੀ ਨਹੀਂ ਰਾਜਪਾਲ ਨੇ ਕਿਹਾ ਤੁਸੀਂ ਬਜਟ ਇਜਲਾਸ ਦਾ ਉਠਾਣ ਕੀਤੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ।

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੀ ਸੀ ਚਿੱਠੀ

ਸੁਪਰੀਮ ਕੋਰਟ ਦੇ ਪੂਰੇ ਫੈਸਲੇ ਦੀ ਕਾਪੀ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਪੈਂਡਿੰਗ ਬਿੱਲ ਪਾਸ ਕਰਨ ਦੀ ਮੰਗ ਕੀਤੀ ਸੀ । ਉਨ੍ਹਾਂ ਨੇ ਕਿਹਾ ਸੀ ਸੁਪਰੀਮ ਕੋਰਟ ਨੇ ਵਿਧਾਨਸਭਾ ਸੈਸ਼ਨ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ ਅਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਅਦਾਲਤ ਦੇ ਹੁਕਮਾ ਦੇ ਬਾਅਦ ਰਾਜਪਾਲ ਜਲਦ ਬਿੱਲਾਂ ‘ਤੇ ਫੈਸਲਾ ਲੈਣਗੇ । ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਰਾਜਪਾਲ ਨੂੰ ਤਗੜੀ ਝਾੜ ਲਗਾਉਂਦੇ ਹੋਏ ਕਿਹਾ ਸੀ ਕਿ ਵਿਧਾਨਸਭਾ ਦੇ ਸੈਸ਼ਨ ਨੂੰ ਗੈਰ ਕਾਨੂੰਨੀ ਕਹਿਣ ਦਾ ਉਨ੍ਹਾਂ ਦਾ ਕੋਈ ਅਧਿਕਾਰ ਨਹੀਂ ਹੈ । ਅਦਾਲਤ ਨੇ ਇਹ ਵੀ ਸਾਫ ਕੀਤੀ ਸੀ ਕਿ ਰਾਜਪਾਲ ਸਲੈਕਟਿਡ ਹੁੰਦਾ ਹੈ ਜਦਕਿ ਮੁੱਖ ਮੰਤਰੀ ਲੋਕਾਂ ਵੱਲੋਂ ਚੁਣਿਆ ਜਾਂਦਾ ਹੈ ਇਸ ਲਈ ਸੰਵਿਧਾਨ ਅਤੇ ਲੋਕਾਂ ਦੇ ਪ੍ਰਤੀ ਉਨ੍ਹਾਂ ਦੀ ਜਵਾਬ ਦੇਹੀ ਜ਼ਿਆਦਾ ਹੈ । ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਜਟ ਇਜਲਾਸ ਨੂੰ ਲੰਮਾ ਖਿਚਣ ਅਤੇ ਮਾਨਸੂਨ ਅਤੇ ਸਰਦਰੁੱਤ ਇਜਲਾਸ ਨਾ ਬੁਲਾਉਣ ‘ਤੇ ਨਰਾਜ਼ਗੀ ਵੀ ਜਤਾਈ ਸੀ । ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਸੀ ਕਿ ਮਾਨ ਸਰਕਾਰ ਜਲਦ ਤੋਂ ਜਲਦ ਸਰਦਰੁੱਤ ਇਜਲਾਸ ਬੁਲਾਏ ਜਿਸ ਤੋਂ ਬਾਅਦ ਪੰਜਾਬ ਵਿਧਾਨਸਭਾ ਦੇ ਸਕਤਰੇਤ ਵੱਲੋਂ ਰਾਜਪਾਲ ਨੂੰ ਬਜਟ ਇਜਲਾਸ ਖਤਮ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ । ਹੁਣ 28 ਅਤੇ 29 ਨਵੰਬਰ ਨੂੰ 2 ਦਿਨਾਂ ਦਾ ਸਰਦਰੁੱਤ ਇਜਲਾਸ ਸਦਿਆ ਗਿਆ ਹੈ ।