ਭਾਰਤ ਨੇ ਦੋ ਆਧੁਨਿਕ ਰੇਲ ਗੱਡੀਆਂ ਨੇਪਾਲ ਨੂੰ ਸੌਂਪ ਦਿੱਤੀਆਂ ਹਨ, ਜੋ ਬਿਹਾਰ ਦੇ ਜੈਨਗਰ ਅਤੇ ਧਨੂਸਾ ਜ਼ਿਲ੍ਹੇ ਦੇ ਕੁਰਥਾ ਤੋਂ ਅੱਧ ਦਸੰਬਰ ਤੱਕ ਚੱਲਣਗੀਆਂ। ਜਦੋਂ ਇਹ ਦੋਵੇਂ ਰੇਲ ਗੱਡੀਆਂ (ਡੀਐੱਮਯੂਸੀ) ਭਾਰਤ ਤੋਂ ਦੇਸ਼ ਵਿੱਚ ਪਹੁੰਚੀਆਂ ਤਾਂ ਭਾਰਤੀ ਟੈਕਨੀਸ਼ੀਅਨ ਅਤੇ ਨੇਪਾਲ ਰੇਲਵੇ ਸਟਾਫ਼ ਦਾ ਕਈ ਥਾਂਵਾਂ ’ਤੇ ਸਵਾਗਤ ਕੀਤਾ ਗਿਆ। ਕੋਰੋਨਾ ਵਾਇਰਸ ਦੌਰਾਨ ਵੀ ਹਜ਼ਾਰਾਂ ਲੋਕ ਆਧੁਨਿਕ ਰੇਲ ਗੱਡੀਆਂ ਨੂੰ ਵੇਖਣ ਪਹੁੰਚੇ।