ਬਿਉਰੋ ਰਿਪੋਰਟ : ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਬੀਤੇ ਦਿਨੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ । SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਮੈਸੇਜ ਦੇ ਜ਼ਰੀਏ ਸੰਧੂ ਨੂੰ ਹਰਦੀਪ ਸਿੰਘ ਨਿੱਝਰ ਦਾ ਕਾਤਲ ਦੱਸਿਆ ਹੈ ।
ਪੰਨੂ ਨੇ ਕਿਹਾ ਤਰਨਜੀਤ ਸਿੰਘ ਸੰਧੂ ਨਿੱਝਰ ਦਾ ਕਤਲ ਕਰਵਾਉਣ ਵਿੱਚ ਸ਼ਾਮਲ ਹੈ । ਕੈਨੇਡਾ ਵਿੱਚ ਤਰਨਜੀਤ ਸਿੰਘ ਸੰਧੂ ਨਾਲ ਮਿਲ ਕੇ ਹੀ ਵਰਮਾ ਨੇ ਨਿੱਝਰ ਦਾ ਕਤਲ ਕਰਵਾਇਆ ਸੀ । ਵੀਡੀਓ ਪੁਲਿਸ ਦੇ ਕੋਲ ਵੀ ਪਹੁੰਚ ਗਿਆ ਹੈ । ਇਸ ਦੇ ਅਧਾਰ ‘ਤੇ ਉਸ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ । ਗੁਰਪਤਵੰਤ ਪੰਨੂ ਨੇ ਅੱਜ ਸਵੇਰ ਵੀਡੀਓ ਜਾਰੀ ਕੀਤਾ,ਇਹ ਕਿਸੇ ਅਣਪਛਾਤੇ Youtube ਚੈਨਲ ਦੇ ਜ਼ਰੀਏ ਅਪਲੋਡ ਕੀਤਾ ਗਿਆ ਹੈ ।
ਪੰਨੂ ਨੇ ਕਿਹਾ ਬੀਜੇਪੀ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਲੋਕਸਭਾ ਦਾ ਉਮੀਦਵਾਰ ਐਲਾਨਣਾ ਚਾਹੁੰਦੀ ਹੈ । ਜਿਸ ਤਰ੍ਹਾ 1984 ਵਿੱਚ ਵੀ ਸਿੱਖਾਂ ਦਾ ਕਤਲ ਕਰਵਾਉਣ ਵਾਲਿਆਂ ਨੂੰ ਲੋਕਸਭਾ ਦਾ ਮੈਂਬਰ ਬਣਾਇਆ ਗਿਆ ਸੀ । ਪੰਨੂ ਨੇ ਕਿਹਾ ਸਿੱਖ ਫਾਰ ਜਸਟਿਸ ਐਲਾਨ ਕਰਦਾ ਹੈ ਕਿ ਨਿੱਝਰ ਦੇ ਕਤਲ ਦਾ ਬਦਲਾ ਲਿਆ ਜਾਵੇਗਾ । ਪੰਨੂ ਨੇ ਕਿਹਾ ਅਸੀਂ ਉਸ ਨੂੰ 25 ਲੱਖ ਦੇਵਾਂਗੇ ਜੋ ਤਰਨਜੀਤ ਸਿੰਘ ਸੰਧੂ ਨੂੰ ਨਿੱਝਰ ਦੇ ਕਤਲ ਬਾਰੇ ਸਵਾਲ ਪੁੱਛੇ । ਸਿਰਫ਼ ਇੰਨਾਂ ਹੀ ਨਹੀਂ ਪੰਨੂ ਨੇ ਸੰਧੂ ਦੇ ਕਤਲ ਕਰਨ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ।
ਬੀਤੇ ਦਿਨੀ ਹੀ ਤਰਨਜੀਤ ਸਿੰਘ ਸੰਧੂ ਬੀਜੇਪੀ ਵਿੱਚ ਸ਼ਾਮਲ ਹੋਏ ਸਨ ਉਨ੍ਹਾਂ ਨੇ ਕਿਹਾ ਮੈਂ ਮੋਦੀ ਸਰਕਾਰ ਅਧੀਨ 10 ਸਾਲ ਕੰਮ ਕੀਤਾ ਹੈ ਮੈਂ ਕਾਫੀ ਪ੍ਰਭਾਵਿਤ ਰਿਹਾ ਹਾਂ । ਤਰਨਜੀਤ ਸਿੰਘ ਸੰਧੂ ਦੇ ਦਾਦਾ ਤੇਜਾ ਸਿੰਘ ਸਮੁੰਦਰੀ SGPC ਦੇ ਸੰਸਥਾਪਕ ਮੈਂਬਰ ਸਨ । ਉਨ੍ਹਾਂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਸਨ । ਤਰਨਜੀਤ ਸਿੰਘ ਸੰਧੂ ਨੇ 1988 ਵਿੱਚ UPSC ਦੀ ਪ੍ਰੀਖਿਆ ਪਾਸ ਕੀਤੀ ਅਤੇ ਉਹ IFS ਅਫ਼ਸਰ ਬਣੇ । ਉਨ੍ਹਾਂ ਨੇ ਸ੍ਰੀਲੰਕਾ ਵਿੱਚ ਭਾਰਤ ਦੇ ਹਾਈਕਮਿਸ਼ਨ ਅਤੇ ਅਮਰੀਕਾ ਵਿੱਚ 28ਵੇਂ ਰਾਜਦੂਤ ਦੇ ਰੂਪ ਵਿੱਚ ਕੰਮ ਕੀਤਾ । ਯੂਕਰੇਨ ਵਿੱਚ ਭਾਰਤੀ ਸਫਾਰਤਖਾਨਾ ਖੋਲਣ ਦਾ ਕੰਮ ਵੀ ਤਰਨਜੀਤ ਸਿੰਘ ਸੰਧੂ ਨੇ ਹੀ ਕਰਵਾਇਆ ।