‘ਦ ਖ਼ਾਲਸ ਬਿਊਰੋ :- ਹਿੰਦੁਸਤਾਨ ਯੂਨੀਲੀਵਰ ਲਿਮਟਿਡ ਵੱਲੋਂ ਅੱਜ ਆਪਣੇ ਸਰਵ ਉੱਤਮ ਪ੍ਰਾਡੈਕਟ “ਫੇਅਰ ਐਂਡ ਲਵਲੀ” ਕਰੀਮ ਦੇ ਨਾਮ ਵਿਚੋਂ ਫੇਅਰ ਸ਼ਬਦ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਦੇ ਇਸ ਉਤਪਾਦ ਦੇ ਨਾਮ ਕਾਰਨ ਕਾਲੇ ਰੰਗ ਵਾਲਿਆਂ ਨੂੰ ਇਤਰਾਜ਼ ਹੈ। ਕੰਪਨੀ ਨੇ “ਬਲੈਕ ਲਿਵਜ਼ ਮੈਟਰਸ ਅੰਦੋਲਨ” ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਵੱਡੀ ਪ੍ਰਤੀਕ੍ਰਿਆ ਤੋਂ ਬਾਅਦ ਇਹ ਫੈਸਲਾ ਕੀਤਾ ਹੈ।
