‘ਦ ਖਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 25 ਜੂਨ ਨੂੰ 7 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 142 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 93 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ । ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4769 ਹੋ ਗਈ ਹੈ । ਹੁਣ ਤੱਕ 3192 ਲੋਕ ਠੀਕ ਹੋ ਕੇ ਘਰਾਂ ਨੂੰ ਵਾਪਿਸ ਪਰਤ ਚੁੱਕੇ ਹਨ।

 

ਅੱਜ ਅਮ੍ਰਿੰਤਸਰ ‘ਚ 31, ਲੁਧਿਆਣਾ ‘ਚ 19 ਅਤੇ ਜਲੰਧਰ ‘ਚ 25 ਨਵੇਂ ਕੇਸ ਸਾਹਮਣੇ ਆਏ ਹਨ। ਜੇਕਰ  ਜਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ 25 ਜੂਨ 21 ਨਵੇਂ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ।

 

ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆ ਪੰਜਾਬ ਅੰਦਰ ਮੁੜ ਤੋਂ ਮੁਕੰਮਲ ਲਾਕਡਾਊਨ ‘ਤੇ ਖਾਸ ਚਰਚਾ ਹੋਣ ਲੱਗ ਪਈ ਹੈ।