Punjab Religion

ਘਰਾਂ ਤੋਂ ਬਾਹਰ ਫਸੇ ਲੋਕਾਂ ਨੂੰ ਘਰੋਂ-ਘਰੀ ਪਹੁੰਚਾਉਣ ਲਈ SGPC ਨੇ ਕੀਤੀ ਬੱਸ ਸੇਵਾ ਸ਼ੁਰੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਕਾਰਨ ਕਰਫਿਊ ‘ਚ ਫਸੇ ਲੋਕਾਂ ਨੂੰ ਘਰੋ-ਘਰ ਪਹੁੰਚਾਉਣ ਲਈ ਉਪਰਾਲੇ ਲਗਾਤਾਰ ਜਾਰੀ ਹਨ। ਇਸ ਲੜੀ ‘ਚ ਚਾਰ ਬੱਸਾਂ ਵੱਖ ਵੱਖ ਇਲਾਕਿਆਂ ਨੂੰ ਰਵਾਨਾਂ ਕੀਤੀਆਂ ਗਈਆਂ, ਜਦ ਕਿ ਪੰਜ ਬੱਸਾਂ ਦੋ ਦਿਨ ਪਹਿਲਾਂ ਵੀ ਭੇਜੀਆਂ ਗਈਆਂ ਸਨ। ਜਲਦ ਹੀ ਸਰਾਵਾਂ ਵਿੱਚ ਠਹਿਰੀ ਬਿਹਾਰ ਦੀ ਸੰਗਤ ਦੇ ਵੀ ਘਰ ਪਹੁੰਚਣ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਦੇ ਨਾਲ ਹੀ, ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਤੱਕ ਲੰਗਰ ਸੇਵਾ ਤਹਿਤ ਸ੍ਰੀ ਦਰਬਾਰ ਸਾਹਿਬ ਸਮੇਤ ਵੱਖ-ਵੱਖ ਜਿਲ੍ਹਿਆਂ ਦੇ ਹੋਰ ਗੁਰਦੁਆਰਾ ਸਾਹਿਬਾਨ ਤੋਂ ਵੀ ਸੇਵਾ ਕਾਰਜ ਜਾਰੀ ਰਹੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਕੁਝ ਥਾਵਾਂ ਉਤੇ ਜਾ ਕੇ ਲੰਗਰ ਸੇਵਾਵਾਂ ਦਾ ਖੁਦ ਜ਼ਾਇਜਾ ਲਿਆ, ਅਤੇ ਸ਼੍ਰੋਮਣੀ ਕਮੇਟੀ ਦੇ ਸੇਵਾਦਰਾਂ ਦਾ ਹੌਸਲਾ ਵਧਾਉਣ ਦੇ ਨਾਲ ਨਾਲ, ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਰਿਆ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਮਾਰਗਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸੈਨੇਟਾਈਜ਼ ਕੀਤਾ ਗਿਆ।