Others

ਕੋਰੋਨਾਵਾਇਰਸ ਤੋਂ ਕਿੰਨਾ ਕੁ ਬਚਾਅ ਕਰੇਗਾ ‘ਕੋਰੋਨਾਸੁਰ’ ਦਾ ਸਾੜਿਆ ਜਾਣ ਵਾਲਾ ਪੁਤਲਾ

‘ਕੋਰੋਨਾਸੁਰ’ ਦਾ ਪੁਤਲਾ

ਚੰਡੀਗੜ੍ਹ (ਅਤਰ ਸਿੰਘ)- ਕੋਰੋਨਾਵਾਇਰਸ ਨੇ ਲੱਗਭੱਗ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਲਏ ਹਨ। ਭਾਰਤ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ ਕੁੱਲ 43 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਕੋਰੋਨਾਵਾਇਰਸ ਨੇ ਹੋਲੀ ਦੇ ਰੰਗ ਵੀ ਫਿੱਕੇ ਪਾ ਦਿੱਤੇ ਹਨ। ਲੋਕਾਂ ਦੇ ਮਨਾਂ ‘ਚ ਡਰ ਪੈਦਾ ਹੋ ਗਿਆ ਹੈ ਕਿ ਇਹ ਰੰਗ ਚੀਨ ਤੋਂ ਆਏ ਹਨ। ਇਸ ਕਰਕੇ ਹੋਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ ‘ਚ ਦੁਕਾਨਾਂ ਸੁੰਨੀਆਂ ਪਈਆਂ ਹਨ। ਹੋਲੀ ਦੇ ਤਿਉਹਾਰ ਮੱਦੇਨਜ਼ਰ ਮੁੰਬਈ ‘ਚ ਕੋਰੋਨਾਵਾਇਰਸ ਨੂੰ ਲੈ ਕੇ ਇੱਕ ਪੁਤਲਾ ‘ਕੋਰੋਨਾਸੁਰ’ ਦਾ ਬਣਾਇਆ ਗਿਆ ਹੈ। ਜਿਸ ਨੂੰ ਹੋਲਿਕਾ ਦੋਹਿਨ ਮੌਕੇ ਸਾੜਿਆ ਜਾਵੇਗਾ। ਇਸ ਪੁਤਲੇ ਤੇ COVID-19 ਲਿਖਿਆ ਹੋਇਆ ਹੈ। ਇੰਨਾ ਹੀ ਨਹੀਂ ਇਸ ਪੁਤਲੇ ਦੇ ਹੱਥ ਵਿੱਚ ਜੋ ਸੂਟਕੇਸ ਹੈ, ਉਸ ‘ਤੇ ਦੇਸ਼ ਦੀ ਆਰਥਿਕ ਮੰਦੀ ਬਾਰੇ ਲਿਖਿਆ ਹੋਇਆ ਹੈ।

 

ਜਿੱਥੇ ਪੂਰੇ ਭਾਰਤ ‘ਚ ਅਲਰਟ ਜਾਰੀ ਹੈ ਉਥੇ ਹੀ ਹਰਿਆਣਾ ਦੇ ਸਿਰਸਾ ਵਿੱਚ ਵੀ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਵਿਭਾਗ ਨੇ ਰੰਗਾਂ ਨਾਲ ਹੋਲੀ ਨਾ ਖੇਡਣ ਦੀ ਸਲਾਹ ਦਿੱਤੀ ਹੈ। ਕੋਰੋਨਾਵਾਇਰਸ ਕਾਰਨ ਭਾਰਤ ਸਮੇਤ ਪੰਜਾਬ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ । ਪਰ ਰੋਜ਼ਾਨਾ ਸ਼ੱਕੀ ਮਰੀਜ਼ਾਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਦੁਨੀਆਂ ਭਰ ‘ਚ ਇਸ ਭਿਆਨਕ ਬਿਮਾਰੀ ਨੇ 3600 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ 1 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ।