International

ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕਰੂਜ਼ ਸ਼ਿਪ ਤੋਂ 230 ਕੈਨੇਡੀਅਨਾਂ ਨੂੰ ਵਾਪਸ ਲਿਆਵੇਗੀ ਟਰੂਡੋ ਸਰਕਾਰ

ਚੰਡੀਗੜ੍ਹ ( ਹਿਨਾ ) ਕੈਲੀਫੋਰਨੀਆ ਕਰੂਜ ਸ਼ਿਪ ਤੋਂ 230 ਕੈਨੇਡੀਅਨਾਂ ਨੂੰ ਵਾਪਸ ਲਿਆਉਣ ਲਈ ਟਰੂਡੋ ਸਰਕਾਰ ਨੇ ਜਹਾਜ਼ ਕਿਰਾਏ ‘ਤੇ ਲਿਆ

ਟੋਰਾਂਟੋ- CoVID-19 ਦੇ ਫੈਲਦੇ ਹੋਏ ਪ੍ਰਭਾਵ ਤੋਂ ਬਚਾਉਣ ਲਈ ਕੈਲੀਫੋਰਨੀਆ ਦੇ ਸਮੁੰਦਰੀ ਕੰਢੇ ਤੋਂ ਦੂਰ ਰੱਖੇ ਜਾ ਰਹੇ ਇੱਕ ਕਰੂਜ ਜਹਾਜ਼ ‘ਤੋਂ ਕੈਨੇਡਿਅਨ ਲੋਕਾਂ ਨੂੰ ਵਾਪਸ ਲਿਆਉਣ ਲਈ ਫੈਡਰਲ ਸਰਕਾਰ ਇੱਕ ਜਹਾਜ਼ ਕਿਰਾਏ ‘ਤੇ ਲੈ ਰਹੀ ਹੈ।

ਗਲੋਬਲ ਅਫੇਅਰਜ਼ ਕੈਨੇਡਾ ਨੇ ਐਤਵਾਰ ਨੂੰ ਬਿਆਨ ਦਿੰਦਿਆਂ ਕਿਹਾ ਕਿ ਕਿਰਾਏ ‘ਤੇ ਲਿਆ ਇਹ ਗ੍ਰੈਂਡ ਪ੍ਰਿੰਸੈਸ ਨਾਂ ਦਾ ਜਹਾਜ, ਕਰੂਜ ਸ਼ਿਪ ਵਿੱਚ ਸਵਾਰ 3,500 ਲੋਕ, ਜਿੰਨ੍ਹਾਂ ਵਿੱਚ 230 ਤੋਂ ਵੱਧ ਕੈਨੇਡੀਅਨ ਮੌਜੂਦ ਹਨ, ਨੂੰ ਵਾਪਸ ਲਿਆਉਣ ‘ਚ ਸਹਾਇਤਾ ਕਰੇਗਾ ਤੇ ਨਾਲ ਹੀ ਇਸ ਜਹਾਜ਼ ਦੀ ਮਦਦ ਨਾਲ ਉਨ੍ਹਾਂ ਲੋਕਾਂ ਨੂੰ ਸੈਨ ਫਰਾਂਸਿਸਕੋ ਤੋਂ ਓਨਟਾਰੀਓ ਦੇ ਕੈਨੇਡੀਅਨ ਫੋਰਸ ਬੇਸ ਟ੍ਰੇਨਟਨ ਭੇਜਿਆ ਜਾਵੇਗਾ।

ਕੈਨੇਡੀਅਨ ਸਰਕਾਰ ਨੇ ਇਹ ਵੀ ਦੱਸਿਆ ਕਿ ਯਾਤਰੀਆਂ ਦੇ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਵਾਇਰਸ ਦੇ ਲੱਛਣ ਨਜ਼ਰ ਆਉਂਦੇ ਹੋਏ, ਤਾਂ ਉਨ੍ਹਾਂ ਨੂੰ ਸ਼ਿਪ ਵਿੱਚ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।

ਗਲੋਬਲ ਅਫੇਅਰਜ਼ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਜਹਾਜ਼ ਤੋਂ ਵਾਪਿਸ ਕੈਨੇਡਾ ਲਿਆਂਦੇ ਜਾਣਗੇ, ਉਨ੍ਹਾਂ ਨੂੰ ਸੀ.ਐਫ.ਬੀ ਟ੍ਰੇਨਟਨ ਵਿਖੇ 14 ਦਿਨਾਂ ਦੀ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ।

ਸਿਹਤ ਮੰਤਰੀ ਪੈੱਟੀ ਹਜਦੂ ਨੇ ਇੱਕ ਬਿਆਨ ਵਿੱਚ ਕਿਹਾ, “ਸਾਰੇ ਨਾਗਰਿਕਾਂ ਦੀ ਸਿਹਤ ਦੀ ਰੱਖਿਆ ਕਰਨਾ ਸਾਡਾ ਪਹਿਲਾ ਕੰਮ ਹੈ ਅਤੇ ਗ੍ਰੈਂਡ ਪ੍ਰਿੰਸੈਸ ਕਰੂਜ ਜਹਾਜ਼ ਉੱਤੇ ਕੋਰੋਨਾਵਾਇਰਸ ਦੇ ਕੇਸਾਂ ਦੀ ਵੱਧਦੀ ਗਿਣਤੀ ਨੂੰ ਵੇਖਦੇ ਹੋਏ ਅਸੀਂ ਕੈਨੇਡੀਅਨ ਲੋਕਾਂ ਨੂੰ ਵਾਪਸ ਘਰ ਲਿਆ ਰਹੇ ਹਾਂ।

ਅਮਰੀਕੀ ਸਰਕਾਰ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਮੁੰਦਰੀ ਜਹਾਜ਼ ‘ਚ 21 ਯਾਤਰੀਆਂ ਦੇ ਕੋਰੋਨਾਵਾਇਰਸ ਸੈਂਪਲ ਪਾਜਿਟਿਵ ਪਾਏ ਗਏ, ਜਿਸ ਵਿੱਚ 19 ਲੋਕ ਜਹਾਜ ਦੇ ਚਾਲਕ ਦਲ ਦੇ ਮੈਂਬਰ ਸਨ।

ਕੈਲੀਫੋਰਨੀਆ ਦੇ ਰਾਜਪਾਲ ਦੇ ਦਫ਼ਤਰ ਵੱਲੋਂ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਰੂਜ਼ ਜਹਾਜ਼ ਸੋਮਵਾਰ ਨੂੰ ਓਕਲੈਂਡ ਪਹੁੰਚੇਗਾ ਅਤੇ ਉਸ ‘ਚ ਸਵਾਰ ਅਮਰੀਕੀ ਯਾਤਰੀਆਂ ਨੂੰ ਫਿਰ ਸੰਯੁਕਤ ਰਾਜ ਦੀ ਸਰਕਾਰੀ ਸਹੂਲਤਾਂ ਲਈ ਕੁੱਝ ਦਿਨਾਂ ਦੀ ਕੁਆਰੰਟੀਨ ਲਈ ਲਿਜਾਇਆ ਜਾਵੇਗਾ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵਿਦੇਸ਼ੀ ਯਾਤਰੀਆਂ ਲਈ ਕੀ ਕੀਤਾ ਜਾਵੇਗਾ।

 

ਹੋਰ ਖਬਰਾਂ ਪੜ੍ਹਨ ਲਈ ਕਲਿੱਕ ਕਰੋ:- khalastv.com