Punjab

ਕੀ ਪੰਜਾਬ ਦੇ ਰਾਜਪਾਲ ਦਾ ਅਸਤੀਫਾ ਨਾ ਮਨਜ਼ੂਰ ਹੋ ਗਿਆ ! ਮੁੜ ਤੋਂ 2-2 ਹੱਥ ਕਰਨ ਦੇ ਮੂੰਡ ‘ਚ ਗਵਰਨਰ !

 

ਬਿਉਰੋ ਰਿਪੋਰਟ : ਕੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੂਬੇ ਦੇ ਗਵਰਨ ਬਣੇ ਰਹਿਣਗੇ ? ਕੀ ਕੇਂਦਰ ਸਰਕਾਰ ਨੇ ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ ? ਅਸਤੀਫਾ ਦੇਣ ਤੋਂ 10 ਦਿਨ ਬਾਅਦ ਵੀ ਨਾ ਤਾਂ ਨਵੇਂ ਰਾਜਪਾਲ ਦੀ ਨਿਯੁਕਤੀ ਹੋਈ ਨਾ ਹੀ ਕਾਰਜਭਾਰ ਕਿਸੇ ਹੋਰ ਨੂੰ ਦਿੱਤਾ ਨਾ ਹੀ ਅਸਤੀਫੇ ਮਨਜ਼ੂਰੀ ਦੀ ਖਬਰ ਆਈ ਹੈ । ਉਲਟਾ 3 ਫਰਵਰੀ ਦੇ ਅਸਤੀਫੇ ਤੋਂ ਬਾਅਦ ਹੁਣ ਰਾਜਭਵਨ ਤੋਂ ਖਬਰ ਆਈ ਹੈ ਕਿ ਗਵਰਨਰ ਬਨਵਾਰੀ ਲਾਲ ਪੁਰੋਹਿਤ ਇੱਕ ਵਾਰ ਮੁੜ ਤੋਂ 20 ਫਰਵਰੀ ਤੋਂ 23 ਫਰਵਰੀ ਦੇ ਵਿਚਾਲੇ ਸਰਹੱਦੀ ਖੇਤਰਾਂ ਦੇ ਅਹਿਮ ਦੌਰੇ ‘ਤੇ ਜਾ ਰਹੇ ਹਨ । ਜਦੋਂ ਤੋਂ ਬਨਵਾਰੀ ਲਾਲ ਪੁਰੋਹਿਤ ਦੇ ਅਸਤੀਫੇ ਦੀਆਂ ਖਬਰਾਂ ਆਈਆਂ ਸਨ ਤਾਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਬੀਜੇਪੀ ਕਿਰਨ ਬੇਦੀ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕਰ ਸਕਦੀ ਹੈ । ਪਰ ਅਜਿਹਾ ਨਹੀਂ ਹੋਇਆ ।

ਖਬਰਾਂ ਸਨ ਕਿ ਚੰਡੀਗੜ੍ਹ ਦੇ ਪ੍ਰਸ਼ਾਸਨ ਹੋਣ ਦੇ ਨਾਤੇ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਨੂੰ ਰਾਜਪਾਲ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ ਕਰ ਸਕੇ ਇਸੇ ਲਈ ਬੀਜੇਪੀ ਦੀ ਆਲਾ ਕਮਾਨ ਉਨ੍ਹਾਂ ਤੋਂ ਨਰਾਜ਼ ਸੀ । 2 ਫਰਵਰੀ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਗ੍ਰਹਿ ਮੰਤਰੀ ਅਮਿਤ ਸ਼ਾਾਹ ਨਾਲ ਮੁਲਾਕਾਤ ਹੋਈ ਸੀ ਅਤੇ ਅਗਲੇ ਦਿਨ ਹੀ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਆ ਗਿਆ । ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਅਸਤੀਫੇ ਨੂੰ ਲੈਕੇ ਕਈ ਵਾਰ ਤੰਜ ਵੀ ਕੱਸਿਆ ਅਤੇ ਕਿਹਾ ਕਿ ਜਿਹੜੇ ਲੋਕਾਂ ਨੇ ਧੱਕੇ ਨਾਲ ਚੰਡੀਗੜ੍ਹ ਦਾ ਮੇਅਰ ਬਣਵਾਇਆ ਹੁਣ ਉਹ ਅਸਤੀਫਾ ਦੇ ਕੇ ਜਾ ਰਹੇ ਹਨ ।

ਰਾਜਪਾਲ ਪੁਰੋਹਿਤ ਇੱਕ ਸਾਲ ਵਿੱਚ ਛੇਵੀਂ ਵਾਰ ਸਰਹੱਦੀ ਇਲਾਕਿਆਂ ਦੇ ਦੌਰੇ ‘ਤੇ ਜਾ ਰਹੇ ਹਨ । ਗਵਰਨਰ ਦੇ ਇਸੇ ਦੌਰੇ ਨੂੰ ਲੈਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ ਕਈ ਵਾਰ ਟਕਰਾਅ ਹੁੰਦਾ ਰਿਹਾ ਹੈ। ਇਸ ਵਾਰ ਆਪਣੇ ਦੌਰੇ ਦੇ ਦੌਰਾਨ ਰਾਾਜਪਾਲ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕੇਂਦਰੀ ਏਜੰਸੀਆਂ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਸ਼ਾਮਲ ਹਨ ਤਾਂ ਜੋ ਉਨ੍ਹਾਂ ਦੀਆਂ ਪਿਛਲੀਆਂ ਯਾਤਰਾਵਾਂ ਤੋਂ ਬਾਅਦ ਹੋਈ ਡਵੈਲਪਮੈਂਟ ਦੀ ਸਮੀਖਿਆ ਕੀਤੀ ਜਾ ਸਕੇ ਅਤੇ ਹਾਲ ਹੀ ਦੇ ਸਮੇਂ ਵਿਚ ਪੈਦਾ ਹੋਏ ਕਿਸੇ ਵੀ ਨਵੇਂ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ।

ਸਰਹੱਦੀ ਸੂਬਿਆਂ ਦੇ ਦੌਰੇ ਦੌਰਾਨ ਰਾਜਪਾਲ ਪੁਰੋਹਿਤ ਡਿਫੈਂਸ ਕਮੇਟੀਆਂ ਦੇ ਨਾਲ ਵੀ ਗੱਲਬਾਤ ਕਰਨਗੇ। ਜੋ ਸਰਹੱਦੀ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਟਾਕਰਾ ਕਰਨ ਵਿੱਚ ਮਦਦਗਾਰ ਸਾਬਤ ਹੋਈਆਂ ਹਨ ।