‘ਦ ਖ਼ਾਲਸ ਬਿਊਰੋ :- ਮਾਨਸਾ ਵਿੱਚ ਕੰਬਾਇਨ ਮਾਲਕਾਂ ਨੇ ਮਾਨਸਾ ਬਠਿੰਡਾ ਰੋਡ ‘ਤੇ ਅਣਮਿੱਥੇ ਸਮੇਂ ਲਈ ਜਾਮ ਲਾ ਦਿੱਤਾ ਹੈ। ਕੰਬਾਇਨ ਮਾਲਕਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ S.M.S. ਲਾਉਣ ਦੇ ਆਦੇਸ਼ ਦਿੱਤੇ ਹਨ ਪਰ ਇਹ ਸਾਧਨ ਉਨ੍ਹਾਂ ਦੇ ਲਈ ਕੋਈ ਮਹੱਤਵ ਨਹੀਂ ਰੱਖਦੇ, ਇਸ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਵੀ ਇਸ ਸਾਧਨ ਨਾਲ ਆਪਣੀ ਫਸਲ ਦੀ ਕਟਾਈ ਨਹੀਂ ਕਰਵਾ ਰਹੇ ਅਤੇ ਇਸ ਜੰਤਰ ਨਾਲ ਅਨਾਜ ਦੀ ਕਟਾਈ ਵੀ ਵਧੀਆ ਨਹੀਂ ਹੋਵੇਗੀ। ਇਸ ਲਈ ਕੰਬਾਇਨ ਮਾਲਕਾਂ ਨੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਇਸ ਹੁਕਮ ਨੂੰ ਵਾਪਸ ਲਏ ਜਾਣ ਤੱਕ ਜਾਮ ਲਾਏ ਰੱਖਣ ਦਾ ਐਲਾਨ ਕੀਤਾ ਹੈ।
