The Khalas Tv Blog India ਔਰਤਾਂ ਦਾ ਰਾਖਵਾਂਕਰਨ ਬਿੱਲ ਲੋਕਸਭਾ ਵਿੱਚ ਪੇਸ਼ ! 2024 ਲੋਕਸਭਾ ਚੋਣਾਂ ‘ਚ ਨਹੀਂ ਹੋਵੇਗਾ ਲਾਗੂ !
India

ਔਰਤਾਂ ਦਾ ਰਾਖਵਾਂਕਰਨ ਬਿੱਲ ਲੋਕਸਭਾ ਵਿੱਚ ਪੇਸ਼ ! 2024 ਲੋਕਸਭਾ ਚੋਣਾਂ ‘ਚ ਨਹੀਂ ਹੋਵੇਗਾ ਲਾਗੂ !

ਬਿਉਰੋ ਰਿਪੋਰਟ : 27 ਸਾਲ ਤੋਂ ਔਰਤਾਂ ਦੇ ਰਾਖਵੇਕਰਨ ਦਾ ਬਿੱਲ ਪਾਰਲੀਮੈਂਟ ਵਿੱਚ ਲਟਕਿਆ ਹੋਇਆ ਹੈ । ਚੌਥੀ ਸਰਕਾਰ ਨੇ ਇਸ ਨੂੰ ਪਾਰਲੀਮੈਂਟ ਪੇਸ਼ ਕੀਤਾ ਹੈ । ਮੋਦੀ ਸਰਕਾਰ ਨੇ ਨਵੀਂ ਪਾਰਲੀਮੈਂਟ ਦੀ ਪਹਿਲੀ ਕਾਰਵਾਈ ਵਿੱਚ ਇਸ ਨੂੰ ਨਾਰੀ ਸ਼ਕਤੀ ਵੰਦਨਾ ਬਿੱਲ ਅਧੀਨ ਪੇਸ਼ ਕੀਤਾ ਹੈ । ਇਹ ਬਿੱਲ ਕਿਵੇਂ ਪਾਸ ਹੋਵੇਗਾ ? ਕਦੋਂ ਲਾਗੂ ਹੋਵੇਗਾ ? ਕਿੰਨੇ ਦਿਨਾਂ ਦੇ ਲਈ ਹੋਵੇਗਾ ? ਕਿੰਨੀਆਂ ਸੀਟਾਂ ‘ਤੇ ਹੋਵੇਗਾ ? ਇਸ ਨੂੰ ਲੈਕੇ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ।

1. ਪਾਰਲੀਮੈਂਟ ਵਿੱਚ ਔਰਤਾਂ ਦੇ ਰਾਖਵੇਕਰਨ ਬਿੱਲ ਦਾ ਨਾਂ ਕੀ ਹੈ ?

ਔਰਤਾਂ ਦੇ ਰਾਖਵੇਕਰਨ ਦੇ ਲਈ ਪੇਸ਼ ਬਿੱਲ ਦਾ ਨਾਂ ‘128ਵੇਂ ਸੰਵਿਧਾਨ ਸੋਧ ਬਿੱਲ 2023’ ਹੈ, ਜਿਸ ਨੂੰ ਮੋਦੀ ਸਰਕਾਰ ਨੇ ‘ਨਾਰੀ ਸ਼ਕਤੀ ਵੰਦਨ ਬਿੱਲ’ ਨਾਂ ਦਿੱਤਾ ਹੈ । ਇਸ ਬਿੱਲ ਵਿੱਚ ਕਿਹਾ ਗਿਆ ਹੈ ਕਿ ਲੋਕਸਭਾ ਅਤੇ 31 ਵਿਧਾਨਸਭਾ ਦੀਆਂ 1/3 ਸੀਟਾਂ ਔਰਤਾਂ ਦੇ ਲਈ ਰਾਖਵੀਂ ਰੱਖੀਆਂ ਜਾਣਗੀਆਂ। ਯਾਨੀ ਲੋਕਸਭਾ ਦੀਆਂ 543 ਸੀਟਾਂ ਵਿੱਚੋਂ 181 ਔਰਤਾਂ ਦੇ ਲਈ ਰਿਜ਼ਰਵ ਹੋਣਗੀਆਂ। ਇਨ੍ਹਾਂ ਸੀਟਾਂ ‘ਤੇ ਸਿਰਫ਼ ਔਰਤ ਉਮਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ।

2. ਕੀ ਇਹ ਸਾਰੀਆਂ ਵਿਧਾਸਨਭਾ ਵਿੱਚ ਲਾਗੂ ਹੋਵੇਗਾ ?

ਪਾਰਲੀਮੈਂਟ ਵੱਲੋਂ ਪਾਸ ਇਹ ਬਿੱਲ ਸਾਰੀਆਂ ਵਿਧਾਨਸਭਾ ਵਿੱਚ ਲਾਗੂ ਹੋਵੇਗਾ । ਪਰ ਕਿਉਂਕਿ ਇਹ ਸੰਵਿਧਾਨ ਸੋਧ ਬਿੱਲ ਹੈ ਇਸ ਲਈ ਇਸ ਨੂੰ ਲੋਕਸਭਾ ਅਤੇ ਰਾਜਸਭਾ ਵਿੱਚ 2/3 ਬਹੁਮਤ ਨਾਲ ਪਾਸ ਕਰਨਾ ਹੋਵੇਗਾ । ਸੁਪਰੀਮ ਕੋਰਟ ਦੇ ਵਕੀਲ ਦੇ ਮੁਤਾਬਿਕ ਕਿਉਂਕਿ ਵਿਧਾਨਸਭਾ ਵਿੱਚ ਵੀ ਲਾਗੂ ਹੋਵੇਗਾ ਇਸ ਲਈ ਅੱਧੀ ਤੋਂ ਜ਼ਿਆਦਾ ਵਿਧਾਨਸਭਾ ਵਿੱਚ ਵੀ ਪਾਸ ਹੋਣਾ ਜ਼ਰੂਰੀ ਹੈ ।

3. ਕੀ ਇਹ ਰਾਖਵਾਂ ਰਾਜਸਭਾ ਅਤੇ ਵਿਧਾਨ ਪਰਿਸ਼ਦਾਂ ਵਿੱਚ ਵੀ ਲਾਗੂ ਹੋਵੇਗਾ ?

ਮਾਹਿਰਾਂ ਮੁਤਾਬਿਕ ਇਹ ਕਾਨੂੰਨ ਸਿਰਫ਼ ਲੋਕਸਭਾ ਵਿੱਚ ਲਾਗੂ ਹੋਵੇਗਾ, ਨਾ ਤਾਂ ਇਹ ਪਾਲੀਮੈਂਟ ਦੇ ਉੱਚ ਸਦਨ ਰਾਜਸਭਾ ਵਿੱਚ ਲਾਗੂ ਹੋਵੇਗਾ ਨਾ ਹੀ ਇਹ ਸੂਬਿਆਂ ਦੇ ਉੱਚ ਸਦਨ ਵਿਧਾਨ ਪਰਿਸ਼ਦ ਵਿੱਚ ਲਾਗੂ ਹੋਵੇਗਾ । ਇਸ ਬਿੱਲ ਵਿੱਚ ਲੋਕਸਭਾ,ਵਿਧਾਨਸਭਾ ਅਤੇ ਦਿੱਲੀ NCT ਸ਼ਾਮਲ ਹੈ । ਬਿੱਲ ਵਿੱਚ ਕਿਹਾ ਗਿਆ ਹੈ ਕਿ ਸਿਰਫ ਸਿੱਧੇ ਚੁਣੇ ਜਾਣ ਵਾਲੇ ਆਗੂਆਂ ‘ਤੇ ਹੀ ਇਹ ਲਾਗੂ ਹੋਵੇਗਾ । ਵਿਧਾਨ ਪਰਿਸ਼ਦ ਅਤੇ ਰਾਜਸਭਾ ਜਿੱਥੇ ਅਸਿੱਧੇ ਤੌਰ ‘ਤੇ ਚੋਣ ਹੁੰਦੀ ਹੈ ਉੱਥੇ ਇਹ ਲਾਗੂ ਨਹੀਂ ਹੋਵੇਗਾ ।

4. ਕੀ ਔਰਤ ਰਾਖਵਾਂ ਬਿੱਲ ਆਉਣ ਵਾਲੇ 5 ਵਿਧਾਨਸਭਾ ਅਤੇ 2024 ਦੀਆਂ ਲੋਕਸਭਾ ਵਿੱਚ ਲਾਗੂ ਹੋਵੇਗਾ ?

ਨਾਰੀ ਸ਼ਕਤੀ ਵੰਦਨ ਬਿੱਲ ਦੇ ਮੁਤਾਬਿਕ ਲੋਕਸਭਾ ਅਤੇ ਸੂਬਿਆਂ ਦੀਆਂ ਵਿਧਾਨਸਭਾਵਾਂ ਵਿੱਚ ਔਰਤਾਂ ਨੂੰ 1/3 ਰਿਜ਼ਰਵੇਸ਼ਨ ਨਵੀਂ ਹੱਦਬੰਦੀ ਤੋਂ ਬਾਅਦ ਲਾਗੂ ਹੋਵੇਗੀ । ਬਿੱਲ ਪਾਸ ਹੋਣ ਦੇ ਬਾਅਦ ਜਿਹੜੀ ਪਹਿਲੀ ਮਰਦਮ ਸ਼ੁਮਾਰੀ ਹੋਵੇਗੀ ਉਸ ਦੇ ਮੁਤਾਬਿਕ ਹੀ ਲੋਕਸਭਾ ਅਤੇ ਸੂਬਿਆਂ ਦੀ ਵਿਧਾਨਸਭਾ ਵਿੱਚ ਔਰਤਾਂ ਦੇ ਲਈ 1/3 ਰਿਜ਼ਰਵੇਸ਼ਨ ਕੀਤੀ ਜਾਵੇਗੀ । ਯਾਨੀ ਕੁੱਲ ਮਿਲਾਕੇ ਇਸ ਨੂੰ ਲਾਗੂ ਕਰਨ ਵਿੱਚ ਸਮਾਂ ਲੱਗੇਗਾ। 2024 ਦੀਆਂ ਲੋਕਸਭਾ ਅਤੇ ਨਾ ਹੀ ਇਸੇ ਸਾਲ ਹੋਣ ਵਾਲੀ 5 ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕੇਗਾ ।

5. ਕੀ ਔਰਤਾਂ ਨੂੰ ਰਾਖਵਾਂ ਹਮੇਸ਼ਾ ਲਈ ਦਿੱਤਾ ਜਾਵੇਗਾ ?

ਲੋਕਸਭਾ ਅਤੇ ਵਿਧਾਨਸਭਾ ਵਿੱਚ ਔਰਤ ਰਾਖਵਾਂਕਰਨ ਕਾਨੂੰਨ ਬਣਨ ਤੋਂ ਬਾਅਦ 15 ਸਾਲ ਤੱਕ ਅਮਲ ਵਿੱਚ ਲਿਆਇਆ ਜਾਵੇਗਾ । ਉਸ ਤੋਂ ਅੱਗੇ ਰਿਜ਼ਰਵੇਸ਼ਨ ਜਾਰੀ ਰੱਖਣ ਦੇ ਲਈ ਮੁੜ ਤੋਂ ਬਿੱਲ ਲਿਆਉਣਾ ਹੋਵੇਗਾ । ਇਸੇ ਤਰੀਕੇ ਨਾਲ ਹੀ ਮੁੜ ਤੋਂ ਇਸ ਨੂੰ ਪਾਸ ਕਰਵਾਉਣਾ ਹੋਵੇਗਾ । ਜੇਕਰ ਉਸ ਵੇਲੇ ਦੀ ਤਤਕਾਲੀ ਸਰਕਾਰ ਨਵਾਂ ਬਿੱਲ ਨਹੀਂ ਲੈਕੇ ਆਉਂਦੀ ਹੈ ਤਾਂ ਇਹ ਕਾਨੂੰਨ ਆਪਣੇ ਆਪ ਖਤਮ ਹੋ ਜਾਵੇਗਾ।

6. ਕੀ SC ਤੇ ST ਔਰਤਾਂ ਨੂੰ ਵੱਖ ਤੋਂ ਰਿਜ਼ਰਵੇਸ਼ਨ ਮਿਲੇਗੀ ?

SC/ST ਔਰਤਾਂ ਨੂੰ ਵੱਖ ਤੋਂ ਰਿਜ਼ਰਵੇਸ਼ਨ ਨਹੀਂ ਮਿਲੇਗੀ । ਇਸ ਨੂੰ ਉਦਾਹਰਣ ਦੇ ਤੌਰ ‘ਤੇ ਸਮਝਿਆ ਜਾ ਸਕਦਾ ਹੈ । ਇਸ ਵਕਤ ਲੋਕਸਭਾ ਵਿੱਚ SC,ST ਦੇ ਲਈ ਰਾਖਵੀਂ ਸੀਟਾਂ ਦੀ ਗਿਣਤੀ 131 ਹੈ । ਔਰਤਾਂ ਦਾ ਰਾਖਵਾਂ ਕਰਨ ਲਾਗੂ ਹੋਣ ਦੇ ਬਾਅਦ ਇਸ ਵਿੱਚ 1/4 ਯਾਨੀ 44 ਸੀਟਾਂ SC/ST ਔਰਤਾਂ ਦੇ ਲਈ ਰਿਜ਼ਰਵਰ ਹੋ ਜਾਣਗੀਆਂ। ਬਾਕੀ 87 ਸੀਟਾਂ ‘ਤੇ ਔਰਤ ਅਤੇ ਮਰਦ ਕੋਈ ਵੀ ਲੜ ਸਕਦਾ ਹੈ।

7. ਕੀ OBC ਔਰਤਾਂ ਨੂੰ ਵੱਖ ਤੋਂ ਰਿਜ਼ਰਵੇਸ਼ਨ ਮਿਲੇਗੀ ?

ਜਵਾਬ ਹੈ ਨਹੀਂ, ਇਸ ਬਿੱਲ ਵਿੱਚ OBC ਔਰਤਾਂ ਦੇ ਲਈ ਵੱਖ ਤੋਂ ਰਿਜ਼ਰਵੇਸ਼ਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ ।

8. ਕਿਹੜੀ ਸੀਟ ਔਰਤਾਂ ਦੇ ਲਈ ਰਿਜ਼ਵਰ ਹੋਵੇਗੀ ਇਹ ਕਿਵੇਂ ਤੈਅ ਹੋਵੇਗਾ ?

ਇਸ ਦੇ ਲਈ 3 ਸਟੈਪ ਹੋਣਗੇ,ਪਹਿਲਾਂ ਬਿੱਲ ਪਾਸ ਹੋਵੇਗਾ । ਇਸ ਦੇ ਬਾਅਦ ਮਰਦਮ ਸ਼ੁਮਾਰੀ ਅਤੇ ਫਿਰ ਹੱਦ ਬੰਦੀ ਹੋਵੇਗੀ । ਹੱਦ ਬੰਦੀ ਦੇ ਬਾਅਦ ਤੈਅ ਹੋਵੇਗਾ ਕਿ ਕਿਹੜੀ ਸੀਟ ਔਰਤਾਂ ਦੇ ਲਈ ਰਾਖਵੀਂ ਹੈ ? ਸੀਟਾਂ ਦੀ ਚੋਣ ਰੈਂਡਮ ਹੋ ਸਕਦੀ ਹੈ ਅਤੇ ਔਰਤਾਂ ਦੀ ਗਿਣਤੀ ਦੇ ਅਧਾਰ ‘ਤੇ ਵੀ ਹੋ ਸਕਦੀ ਹੈ । ਜ਼ਿਆਦਾਤਰ ਸੀਟਾਂ ‘ਤੇ ਔਰਤਾਂ ਅਤੇ ਮਰਦਾ ਦੀ ਫੀਸਦ ਬਰਾਬਰ ਹੁੰਦਾ ਹੈ । ਇਸ ਲਈ ਔਰਤਾਂ ਦੀ ਜ਼ਿਆਦਾ ਗਿਣਤੀ ਦੇ ਹਿਸਾਬ ਨਾਲ ਸੀਟਾਂ ਤੈਅ ਕਰਨਾ ਮੁਸ਼ਕਿਲ ਹੋਵੇਗਾ । ਹਰ ਵਾਰ ਔਰਤਾਂ ਲਈ ਰਾਖਵੀਂ ਸੀਟ ਬਦਲੀ ਜਾਵੇਗੀ ।

ਇਸ ਨੂੰ ਉਦਾਹਰਣ ਦੇ ਤੌਰ ‘ਤੇ ਸਮਝਿਆ ਜਾ ਸਕਦਾ ਹੈ ਜਿਵੇਂ ਲੋਕਸਭਾ ਵਿੱਚ 543 ਸੀਟਾਂ ਹਨ ਔਰਤਾਂ ਦੇ ਰਾਖਵੇਂਕਰਨ ਤੋਂ ਬਾਅਦ 1/3 ਯਾਨੀ 181 ਸੀਟਾਂ ਔਰਤਾਂ ਦੇ ਲਈ ਰਿਜ਼ਰਵ ਹੋ ਜਾਣਗੀਆਂ। ਰੋਟੇਸ਼ਨ ਸਿਸਟਮ ਦੇ ਬਾਅਦ ਹਰ ਅਗਲੀਆਂ ਚੋਣਾਂ ਵਿੱਚ 181 ਸੀਟਾਂ ਬਦਲ ਜਾਣਗੀਆਂ । ਯਾਨੀ ਅਗਲੀ ਵਾਰ 181 ਔਰਤ ਐੱਮਪੀ ਆਪਣੀ ਮੌਜੂਦਾ ਸੀਟ ਤੋਂ ਚੋਣ ਨਹੀਂ ਲੜ ਸਕਣਗੀਆਂ। ਇਸੇ ਤਰ੍ਹਾਂ ਹੀ ਅਗਲੀ ਚੋਣਾਂ ਵਿੱਚ 362 ਗੈਰ ਰਿਜ਼ਰਵ ਸੀਟਾਂ ਤੋਂ 181 ਐੱਮਪੀ ਚੋਣ ਨਹੀਂ ਲੜ ਪਾਉਗੇ ਕਿਉਂਕਿ ਉਨ੍ਹਾਂ ਦੀ ਸੀਟ ਬਦਲ ਜਾਵੇਗੀ ।

9. ਕੀ ਔਰਤ ਉਮੀਦਵਾਰ 1 ਤੋਂ ਵੱਧ ਰਿਜ਼ਰਵ ਸੀਟ ‘ਤੇ ਚੋਣ ਲੜ ਸਕਦੀ ਹੈ ?

ਜੇਕਰ ਕੋਈ ਔਰਤ ਉਮੀਦਵਾਰ ਰਿਜ਼ਰਵ ਸੀਟ ਤੋਂ ਚੋਣ ਲੜ ਰਹੀ ਹੈ ਤਾਂ ਉਹ ਦੂਜੀ ਰਿਜ਼ਰਵ ਸੀਟ ਤੋਂ ਚੋਣ ਨਹੀਂ ਲੜ ਸਕਦੀ ਹੈ । ਉਹ ਇੱਕ ਗੈਰ ਰਿਜ਼ਰਵ ਸੀਟ ਤੋਂ ਚੋਣ ਲੜ ਸਦਕੇ ਹਨ । ਇਸ ਦਾ ਜ਼ਿਕਰ ਬਿੱਲ ਵਿੱਚ ਨਹੀਂ ਕੀਤਾ ਗਿਆ ਹੈ।

10. ਕੀ ਰਿਜ਼ਰਵ ਬਿੱਲ ਲਾਗੂ ਹੋਣ ਦੇ ਬਾਅਦ ਔਰਤ ਸਿਰਫ ਰਿਜ਼ਰਵ ਸੀਟ ‘ਤੇ ਹੀ ਚੋਣ ਲੜ ਸਕਣਗੇ ?

ਨਹੀਂ,ਲੋਕਸਭਾ ਦੀਆਂ 543 ਸੀਟਾਂ ਵਿੱਚੋ 181 ‘ਤੇ ਔਰਤਾਂ ਹੀ ਚੋਣ ਲੜਨਗੀਆਂ । ਬਾਕੀ ਬਚੀਆਂ ਹੋਇਆਂ ਸੀਟਾਂ ‘ਤੇ ਵੀ ਔਰਤਾਂ ਚੋਣ ਲੜ ਸਕਦੀਆਂ ਹਨ । ਉਸੇ ਤਰ੍ਹਾਂ ਜਿਵੇ ਉਹ ਲੜ ਦੀਆਂ ਹਨ ।

Exit mobile version