‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਰਾਜਪੁਰਾ ਸ਼ਹਿਰ ਨੂੰ ‘ਬਫਰ ਜ਼ੋਨ’ ਐਲਾਨ ਦਿੱਤਾ ਗਿਆ ਹੈ। ਇਹ ਹੁਕਮ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਲੰਘੀ ਦੇਰ ਰਾਤ ਜਾਰੀ ਕੀਤੇ। ਨਿਊ ਕੰਟੇਨਮੈਂਟ ਪਾਲਿਸੀ ਅਧੀਨ ਲਏ ਗਏ ਇਸ ਫ਼ੈਸਲੇ ਦੌਰਾਨ ਅਧਿਕਾਰਤ ਪ੍ਰਵਾਨਗੀਸ਼ੁਦਾ ਵਿਅਕਤੀਆਂ ਤੋਂ ਬਿਨਾਂ ਹੋਰ ਕੋਈ ਵੀ ਵਿਅਕਤੀ ਅਗਲੇ ਹੁਕਮਾਂ ਤੱਖ ਨਾ ਹੀ ਨਗਰ ਕੌਂਸਲ ਰਾਜਪੁਰਾ ਦਿ ਹੱਦ ਤੋਂ ਬਾਹਰ ਅਤੇ ਨਾ ਹੀ ਕੋਈ ਅੰਦਰ ਆ ਜਾ ਸਕੇਗਾ। ਭਾਵੇਂ ਕਿ ਪ੍ਰਭਾਵਿਤ ਮੁਹੱਲੇ ਤਾਂ ਅਨੇਕਾਂ ਥਾਵਾਂ ‘ਤੇ ਸੀਲ ਹਨ, ਪਰ ਇਸ ਕਦਰ ‘ਬਫਰ ਜ਼ੋਨ’ ਐਲਾਨਿਆ ਗਿਆ ਇਹ ਪੰਜਾਬ ਦਾ ਪਹਿਲਾ ਸ਼ਹਿਰ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਰਾਜਪੁਰਾ ਦਿ ਸਬਜ਼ੀ ਮੰਡੀ ਬੰਦ ਰਹੇਗੀ। ਪਰ ਪੈਟਰੋਲ ਪੰਪਾਂ ਸਮੰਤ ਕਣਕ ਦੀ ਖ਼ਰੀਦ ਦੇ ਚੱਲਦੀਆਂ ਅਨਾਜ ਮੰਡੀ ਖੁੱਲ੍ਹੀ ਰਹੇਗੀ। ਚੰਡੀਗੜ੍ਹ-ਪਟਿਆਲਾ-ਚੰਡੀਗੜ੍ਹ ਐਮਰਜੈਂਸੀ ਸਮੇਂ ਤੇ ਆਪਣੀ ਡਿਊਟੀ ਲਈ ਆਉਣ ਜਾਣ ਵਾਲੇ ਰਾਜਪੁਰਾ ਸ਼ਹਿਰ ਦੇ ਅੰਦਰ ਵਾਲੇ ਰਸਤੇ ਦੀ ਬਜਾਏ ਬਾਈਪਾਸ ਸੜਕ ਦੀ ਵਰਤੋਂ ਕਰਨਗੇ। ਲੋਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕਰਦਿਆਂ ਡੀਸੀ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਾਰਵਾਈ ਹੋਵੇਗੀ।
ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਰਾਜਪੁਰਾ ਦੇ ਚੁਫੇਰੇ ਨਾਕੇਬੰਦੀ ਕਰਨ ਸਮੇਤ ਸ਼ਹਿਰੀ ਦੇ ਅੰਦਰੂਨੀ ਹਿੱਸਿਆ ‘ਚ ਵੀ ਪੁਲਿਸ ਤਾਇਨਾਤ ਹੈ। ਖ਼ਾਸ ਕਰ ਕੇ ਕੋਰੋਨਾ ਪ੍ਰਭਾਵਿਤ ਖ਼ੇਤਰਾਂ ‘ਚ ਪੁਲਿਸ ਟੀਮਾਂ ਵੱਲੋਂ ਗਸ਼ਤ ਵੀ ਕੀਤੀ ਜਾ ਰਹੀ ਹੈ, ਤਾਂ ਜੋ ਲੋਕ ਘਰਾਂ ਵਿੱਚੋਂ ਬਾਹਰ ਨਾ ਆਉਣ। ਜ਼ਿਕਰਯੋਗ ਹੈ ਕਿ ਰਾਜਪੁਰਾ ਦੇ ਕੋਰੋਨਾ ਪਾਜ਼ੀਟਿਵ ਦੋ ਸਕੇ ਭਰਾਵਾਂ ਖ਼ਿਲਾਫ਼ ਪੁਲਿਸ ਵੱਲੋਂ ਵੀਰਵਾਰ ਨੂੰ ਹੀ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਦਾ ਤਰਕ ਹੈ ਕਿ ਉਹ ਕਰਫਿਊ ਦੌਰਾਨ ਰਾਜਪੁਰਾ ਸਮੇਤ ਹੋਰਨਾਂ ਸ਼ਹਿਰਾਂ ਤੱਕ ਜਾ ਕੇ ਬਹੁਤੇ ਸਾਰੇ ਲੋਕਾਂ ਨੂੰ ਮਿਲਦੇ ਰਹੇ ਹਨ।