‘ਦ ਖ਼ਾਲਸ ਬਿਊਰੋ :- ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸੋਮਵਾਰ ਨੂੰ ਸ਼ੱਕੀ ਮਰੀਜ਼ ਵਜੋਂ ਦਾਖ਼ਲ ਕੀਤੀ ਗਈ ਇੱਕ ਔਰਤ ਦੀ ਅੱਜ ਇਥੇ ਮੌਤ ਹੋ ਗਈ। ਇਸ ਦਾ ਕੋਰੋਨਾ ਸੈਂਪਲ ਪਹਿਲਾਂ ਹੀ ਟੈਸਟ ਲਈ ਭੇਜਿਆ ਹੋਇਆ ਸੀ, ਜਿਸ ਦੀ ਰਿਪੋਰਟ ਅੱਜ ਉਸ ਦੀ ਮੌਤ ਦੇ ਕੁੱਝ ਘੰਟੇ ਮਗਰੋਂ ਨੈਗੇਟਿਵ ਆਈ ਹੈ। ਭਾਵ ਉਹ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਨਹੀਂ ਸੀ। ਉਸ ਦੀ ਲਾਸ਼ ਰਿਪੋਰਟ ਤੋਂ ਪਹਿਲਾਂ ਹੀ ਪਟਿਆਲਾ ਤੋਂ ਭੇਜ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਪਟਿਆਲਾ ਵਿਚਲੀ ਆਈਸੋਲੇਸ਼ਨ ਵਾਰਡ ਵਿੱਚ ਹੁਣ ਤੱਕ ਤਿੰਨ ਮੌਤਾਂ ਹੋਈਆਂ ਹਨ ਤੇ ਇਹ ਤਿੰਨੋਂ ਹੀ ਔਰਤਾਂ ਸਨ। ਇਨ੍ਹਾਂ ’ਚੋਂ ਉਕਤ ਔਰਤ ਨੂੰ ਛੱਡ ਕੇ ਦੋ ਕਰੋਨਾ ਪੀੜਤ ਹੀ ਸਨ, ਜਿਨ੍ਹਾਂ ’ਚੋਂ ਇੱਕ ਰਾਜਪੁਰਾ ਤੇ ਦੂਜੀ ਲੁਧਿਆਣਾ ਦੀ ਵਸਨੀਕ ਸੀ।