‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਬੀਬੀ ਜਗੀਰ ਕੌਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਇਸ ਮਾਮਲੇ ਦੇ ਦੋਸ਼ੀ ਉੱਤੇ UAPA ਲੱਗਣੀ ਚਾਹੀਦੀ ਹੈ, ਤਾਂ ਜੋ ਉਹ ਸਾਰੀ ਉਮਰ ਜੇਲ੍ਹ ਚ ਸੜਦਾ ਰਹੇ।

ਉਨ੍ਹਾਂ ਨੇ ਸੇਵਾਦਾਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਬਹੁਤ ਚੰਗਾ ਕੀਤਾ ਉਨ੍ਹਾਂ ਨੇ ਦੋਸ਼ੀ ਨੂੰ ਮੌਕੇ ਤੇ ਕਾਬੂ ਕਰ ਲਿਆ, ਜੇਕਰ ਉਹ ਬੀੜੀ ਸੁੱਟ ਕੇ ਭੱਜ ਜਾਂਦਾ ਤਾਂ ਫਿਰ ਕੀ ਬਣਦਾ।ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਸਾਹਿਬ ਦੇ ਮਾਣ ਨੂੰ ਸੱਟ ਮਾਰਨ ਵਾਲੇ ਅਸਲ ਦੋਸ਼ੀਆਂ ਨੂੰ ਫੜਨਾ ਚਾਹੀਦਾ ਹੈ, ਇਸ ਕਾਰਨ ਸਾਨੂੰ ਰੋਜ਼-ਰੋਜ਼ ਸਾਨੂੰ ਦੁੱਖ ਸਹਿਣੇ ਪੈ ਰਹੇ ਹਨ।

ਬੇਅਦਬੀ ਦੇ ਮਾਮਲੇ ਦਾ ਜਿਕਰ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਦੀ ਘਰਵਾਲੀ ਪੀਐਚਡੀ ਹੈ, ਆਪ ਉਹ ਪੰਜਵੀਂ ਪਾਸ ਬੰਦਾ ਹੈ ਤੇ ਉਸਦਾ ਵਿਆਹ ਵੀ ਡੇਰੇ ‘ਚ ਹੋਇਆ ਹੈ, ਇਸ ਤੋਂ ਸਾਬਿਤ ਹੈ ਕਿ ਸਿੱਧਾ ਸਿੱਧਾ ਇਨ੍ਹਾਂ ਦਾ ਡੇਰੇ ਨਾਲ ਕਨੈਕਸ਼ਨ ਹੈ।ਉਨ੍ਹਾਂ ਕਿਹਾ ਕਿ ਕੋਈ ਕਾਨੂੰਨ ਇਹਨੂੰ ਠੱਲ ਨਹੀਂ ਪਾ ਸਕਦਾ, ਸਿਰਫ ਸੱਚੇ ਪਾਤਸ਼ਾਹ ਹੀ ਕੋਈ ਭਾਣਾ ਵਰਤਾ ਸਕਦੇ ਨੇ।

ਸੰਗਤ ਸਾਡਾ ਵਿਰੋਧ ਕਰਨ ਦੀ ਬਜਾਏ ਐਸਐਸਪੀ ਨੂੰ ਘੇਰਾ ਪਾਵੇ।ਆਪਣਿਆਂ ਦਾ ਵਿਰੋਧ ਨਾ ਕੀਤਾ ਜਾਵੇ।ਉਨ੍ਹਾਂ ਸਵਾਲ ਕੀਤਾ ਕਿ ਕੀ ਸੰਗਤ ਦੇ ਅੰਦਰ ਐਂਟਰ ਹੋਣ ਦਾ ਨਿਯਮ ਬਦਲਿਆ ਜਾ ਸਕਦਾ।ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਚੈਕ ਨਹੀਂ ਕਰ ਸਕਦੇ, ਸੰਗਤ ਨੂੰ ਇਸ ਨਾਲ ਠੇਸ ਪਹੁੰਚਦੀ ਹੈ।ਸੰਗਤ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੀ, ਪਰ ਅਸੀਂ ਜੋ ਕਰ ਸਕਦੇ ਹੋਏ ਕਰਾਂਗੇ।

Leave a Reply

Your email address will not be published. Required fields are marked *