ਮੋਗਾ: ਮੋਗਾ ਦੇ ਕਸਬੇ ਧਰਮਕੋਟ ਦੇ ਨੇੜੇ ਪਿੰਡ ਸੈਦ ਜਲਾਲਪੁਰ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਵਲੋਂ ਅੱਜ ਆਪਣੇ ਸੋਹਰੇ ਪਰਿਵਾਰ ਦੇ ਘਰ ਜਾ ਕੇ ਫਾਇਰਿੰਗ ਕਰ ਦਿੱਤੀ।ਫਾਇਰਿੰਗ ਵਿੱਚ ਪੰਜ ਲੋਕਾਂ ਦੇ ਗੋਲੀ ਲੱਗੀ। ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ।ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ।

ਦਰਅਸਲ, ਇਹ ਹਮਲਾਵਾਰ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਹੈ। ਜਿਸ ਨੇ ਆਪਣੇ ਸਰਵਿਸ ਹਥਿਆਰ ਏਕੇ-47 ਨਾਲ ਫਾਇਰਿੰਗ ਕੀਤੀ। ਇਸ ਦੌਰਾਨ ਉਸਦੀ ਪਤਨੀ, ਸੱਸ, ਸਾਲਾ, ਸਾਲੇਹਾਰ ਅਤੇ ਉਨ੍ਹਾਂ ਦੀ ਇੱਕ ਲੜਕੀ ਦੇ ਗੋਲੀ ਲੱਗੀ। ਲੜਕੀ ਗੰਭੀਰ ਜ਼ਖਮੀ ਹੈ ਜਦਕਿ ਬਾਕੀ ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ।