‘ਦ ਖ਼ਾਲਸ ਬਿਊਰੋ:- ਮੱਧ ਪ੍ਰਦੇਸ਼ ਨੇ ਇਹ ਦਾਅਵਾ ਕੀਤਾ ਹੈ ਕਿ ਓਹਨਾਂ ਨੇ ਕਣਕ ਦੀ ਰਿਕਾਰਡ ਖ਼ਰੀਦ ਕਰ ਕੇ ਕਣਕ ਦੀ ਪੈਦਾਵਾਰ ਅਤੇ ਖਰੀਦ ਵਿੱਚ ਮੋਹਰੀ ਪੰਜਾਬ ਅਤੇ ਹੋਰ ਸਾਰੇ ਰਾਜਾਂ ਨੂੰ ਪਿੱਛੇ ਛੱਡ ਅੱਵਲ ਸਥਾਨ ਹਾਸਿਲ ਕਰ ਲਿਆ ਹੈI ਮੱਧ ਪ੍ਰਦੇਸ਼ ਸਰਕਾਰ ਨੇ ਮੀਡਿਆ ਨੂੰ ਖੁਲਾਸਾ ਕਰਦੇ ਕਿਹਾ ਕੀ ਓਹਨਾਂ ਨੇ ਹਾਲੇ ਤੱਕ 127.67 ਲੱਖ ਮੀਟ੍ਰਿਕ ਟਨ ਦੀ ਖਰੀਦ ਜੂਨ 8 ਤਕ ਪੂਰੀ ਕਰ ਲਈ ਹੈ ਪਰ ਪੰਜਾਬ ਹਾਲੇ ਮਈ 31 ਤੱਕ 127.62 ਲੱਖ ਮੀਟ੍ਰਿਕ ਟਨ ਦੀ ਖਰੀਦ ਕਰ ਸਕਿਆ ਹੈI

ਭਾਵੇਂ ਪੰਜਾਬ ਨਾਲੋਂ ਸਿਰਫ ਕੁਝ ਹੀ ਫਰਕ ਨਾਲੋਂ ਮੱਧ ਪ੍ਰਦੇਸ਼ ਅੱਗ ਹੈ ਪਰ ਇਹ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਸਰਕਾਰਾਂ ਲਈ ਚਣਾਉਦੀ ਵੀ ਬਣ ਸਕਦਾ ਹੈI ਅੱਜ ਪੰਜਾਬ ਕਣਕ ਦੀ ਖਰੀਦ ‘ਚ ਦੂਜੇ ਨੰਬਰ ‘ਤੇ ਪਹੁੰਚ ਚੁੱਕਿਆ, ਜਿਹੜਾ ਕਈ ਚਿਰਾਂ ਤੋਂ ਮੋਹਰੀ ਰਹਿ ਚੁੱਕਾ। ਰਾਜ ਸਰਕਾਰ ਨੂੰ ਆਉਣ ਵਾਲੇ ਸਮੇਂ ‘ਚ ਕੋਈ ਵਧੀਆ ਨੀਤੀਆਂ ਸਦਕਾ ਆਪਣਾ ਖਿਤਾਬ ਮੁੜ ਜਿੱਤਣਾ ਪਊਗਾI