‘ਦ ਖ਼ਾਲਸ ਬਿਊਰੋ:- ਜਾਣਕਾਰੀ ਮੁਤਾਬਿਕ ਉੱਤਰੀ ਕੋਰੀਆ ਦੇ ਹੈਕਰ 21 ਜੂਨ ਨੂੰ ਭਾਰਤ ਸਮੇਤ ਛੇ ਮੁਲਕਾਂ ’ਤੇ ਸਾਈਬਰ ਹਮਲਾ ਕਰ ਸਕਦੇ ਹਨ। ਉੱਤਰੀ ਕੋਰੀਆ ਦੇ ਅਧਿਕਾਰਤ ਹੈਕਰ 21 ਜੂਨ ਨੂੰ ਕੋਵਿਡ-19 ਅਧਾਰਿਤ ਫਿਸ਼ਿੰਗ ਮੁਹਿੰਮ ਜ਼ਰੀਏ ਵੱਡਾ ਸਾਈਬਰ ਹਮਲਾ ਕਰ ਸਕਦੇ ਹਨ।

ਜ਼ੈੱਡਡੀਨੈੱਟ ਨੇ ਇਕ ਰਿਪੋਰਟ ਵਿੱਚ ਕਿਹਾ ਕਿ ਉੱਤਰੀ ਕੋਰੀਆ ਦੇ ਹੈਕਰਾਂ ਦੇ ਇਸ ਟੋਲੇ ਨੇ ਛੇ ਮੁਲਕਾਂ ਦੇ 50 ਲੱਖ ਤੋਂ ਵੱਧ ਵਿਅਕਤੀਆਂ ਤੇ ਕਾਰੋਬਾਰੀਆਂ, ਜਿਨ੍ਹਾਂ ਵਿੱਚ ਛੋਟੇ-ਵੱਡੇ ਉਦਯੋਗ ਵੀ ਸ਼ਾਮਲ ਹਨ, ਉਹਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਨ੍ਹਾਂ ਮੁਲਕਾਂ ਵਿੱਚ ਭਾਰਤ ਤੋਂ ਇਲਾਵਾ ਸਿੰਗਾਪੁਰ, ਦੱਖਣੀ ਕੋਰੀਆ, ਜਾਪਾਨ, ਯੂਕੇ ਤੇ ਅਮਰੀਕਾ ਸ਼ਾਮਲ ਹਨ। ਲਾਜ਼ਰਸ ਹੈਕਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਜਾਪਾਨ ਵਿੱਚ 11 ਲੱਖ ਤੇ ਭਾਰਤ ਵਿੱਚ 20 ਲੱਖ ਲੋਕਾਂ ਦੇ ਈਮੇਲ ਆਈਡੀ ਹਨ।

ਸਿੰਗਾਪੁਰ ਅਧਾਰਿਤ ਸਾਈਬਰ ਸਕਿਉਰਿਟੀ ਵੈਂਡਰ ਸਾਈਫਰਮਾ ਮੁਤਾਬਕ, ‘ਉੱਤਰੀ ਕੋਰੀਆ ਦਾ ਹੈਕਰ ਸਮੂਹ ਇਸ ਮੁਹਿੰਮ ਤੋਂ ਵਿੱਤੀ ਲਾਹਾ ਲੈਣ ਦੀ ਆੜ ਵਿੱਚ ਹੈ। ਇਨ੍ਹਾਂ ਵੱਲੋਂ ਮੁੱਖ ਤੌਰ ’ਤੇ ਈਮੇਲਾਂ ਜ਼ਰੀਏ ਧੋਖਾਧੜੀ ਵਾਲੀਆਂ ਵੈੱਬਸਾਈਟਾਂ ’ਤੇ ਜਾਣ ਲਈ ਆਖਕੇ ਮਗਰੋਂ ਨਿੱਜੀ ਤੇ ਵਿੱਤੀ ਡੇਟਾ ਸਾਂਝਾ ਕਰਨ ਲਈ ਜ਼ੋਰ ਪਾਇਆ ਜਾਵੇਗਾ।’

Comments are closed.