ਚੰਡੀਗੜ੍ਹ- (ਪੁਨੀਤ ਕੌਰ) ਬ੍ਰਿਟਿਸ਼ ਕੋਲੰਬੀਆ,ਸਰੀ ਵਿੱਚ ਵਿਸਾਖੀ ‘ਤੇ ਹੁੰਦੀ ਵਿਸ਼ਵ ਦੀ ਸਭ ਤੋਂ ਵੱਡੀ ‘ਖ਼ਾਲਸਾ ਡੇਅ ਪਰੇਡ’ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਹੁਣ 25 ਅਪ੍ਰੈਲ ਨੂੰ ਨਗਰ ਕੀਰਤਨ ਨਹੀਂ ਸਜਾਇਆ ਜਾਵੇਗਾ। ਅੱਜ ਸਵੇਰੇ, ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਖੇ 25 ਅਪ੍ਰੈਲ ਨੂੰ ਹੋਣ ਵਾਲੇ ਸਲਾਨਾ ਸਰੀ ਵੈਸਾਖੀ ਖ਼ਾਲਸਾ ਡੇਅ ਪਰੇਡ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਨੇ 2020 ਪ੍ਰੋਗਰਾਮ ਨੂੰ ਵਿਸ਼ਵਵਿਆਪੀ ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਅਗਲੇ ਨੋਟਿਸ ਤੱਕ ਰੱਦ ਕਰਨ ਦਾ ਫੈਸਲਾ ਕੀਤਾ ਹੈ। ਸਰੀ ਦੀ ਇਹ ਪਰੇਡ ਵੱਖ-ਵੱਖ ਸਭਿਆਚਾਰਾਂ ਅਤੇ ਧਰਮਾਂ ਦੇ ਕਰੀਬ  500,000 ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ।

ਇਹ ਫੈਸਲਾ ਖੇਤਰੀ,ਸੂਬਾਈ ਅਤੇ ਸਿਹਤ ਅਧਿਕਾਰੀਆਂ ਦੇ ਵਿਸ਼ਾਲ ਸਲਾਹ-ਮਸ਼ਵਰੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਫਰੇਜ਼ਰ ਹੈਲਥ ਅਥਾਰਟੀ, ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਬੀ.ਸੀ.ਸੀ.ਡੀ.ਸੀ.), ਬੀ.ਸੀ. ਦੇ ਸਿਹਤ ਮੰਤਰਾਲਾ ਮੌਜੂਦ ਸਨ। ਇਸ ਤੋਂ ਇਲਾਵਾ ਖੇਤਰ ਦੇ ਆਲੇ ਦੁਆਲੇ ਦੇ ਹੋਰ ਵਿਸਾਖੀ ਸਮਾਗਮਾਂ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਕਾਰਜਕਾਰਨੀ ਨੇ ਦ੍ਰਿੜਤਾ ਜਤਾਈ ਹੈ ਕਿ 2020 ਦੇ ਸਮਾਗਮ ਨੂੰ ਰੱਦ ਕਰਕੇ ਹਾਲਾਤਾਂ ਅਧੀਨ ਚੱਲਣ ਦਾ ਸਭ ਤੋਂ ਉੱਤਮ ਅਤੇ ਸੁਰੱਖਿਅਤ ਢੰਗ ਹੈ।
ਸਮਾਗਮ ਦੇ ਪ੍ਰਬੰਧਕਾਂ ਨੇ ਕਮਿਊਨਿਟੀ ਨੂੰ ਇਸ ਫੈਸਲੇ ਦੇ ਲੈਣ ਵਿੱਚ ਉਨ੍ਹਾਂ ਦੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ। ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਸਾਲਾਨਾ ਵਿਸਾਖੀ ਖਾਲਸਾ ਦਿਵਸ ਪਰੇਡ, ਸਿੱਖ ਕੈਲੰਡਰ ਦੇ ਸਭ ਤੋਂ ਮਹੱਤਵਪੂਰਣ ਦਿਨਾਂ, 1699 ਵਿੱਚ ਖ਼ਾਲਸੇ ਦੀ ਸਿਰਜਣਾ ਦੇ ਇੱਕ ਜਸ਼ਨ ਵਿੱਚ ਹਰ ਸਾਲ 500,000 ਤੋਂ ਵੱਧ ਲੋਕਾਂ ਨੂੰ ਆਕਰਸ਼ਤ ਕਰਦੀ ਹੈ।

Leave a Reply

Your email address will not be published. Required fields are marked *