ਚੰਡੀਗੜ੍ਹ- ਕਰਨਾਟਕ ਦੇ ਸਿਹਤ ਵਿਭਾਗ ਦੇ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੇ ਕਲਬਰਗੀ ਵਿੱਚ ਇੱਕ 76 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ (ਕੋਵਿਡ 19) ਕਾਰਨ ਇਹ ਪਹਿਲੀ ਮੌਤ ਹੋਈ ਹੈ। ਰਾਜ ਸਰਕਾਰ ਵਿਚ ਸਿਹਤ ਮੰਤਰੀ ਬੀ ਸ਼੍ਰੀਰਾਮਲੂ ਨੇ ਕਿਹਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਕੋਰੋਨਾ ਵਾਇਰਸ ਦੀ ਲਾਗ ਦੀ ਜਾਂਚ ਰਿਪੋਰਟ ਸਕਾਰਾਤਮਕ ਸੀ। ਉਨ੍ਹਾਂ ਨੂੰ ਦੂਜਿਆਂ ਤੋਂ ਅਲੱਗ ਰੱਖਿਆ ਗਿਆ ਸੀ ਅਤੇ ਲੋਕ ਜੋ ਉਨ੍ਹਾਂ ਨੂੰ ਪਿਛਲੇ ਸਮੇਂ ਮਿਲੇ ਸਨ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਲੋਕ ਤੇਲੰਗਾਨਾ ਦੇ ਇਕ ਹਸਪਤਾਲ ਵਿਚ ਇਲਾਜ ਲਈ ਵੀ ਗਏ ਹੋਏ ਸਨ, ਇਸ ਲਈ ਕਰਨਾਟਕ ਸਰਕਾਰ ਨੇ ਵੀ ਤੇਲੰਗਾਨਾ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।