Punjab

ਪੜ੍ਹੋ ਅੱਜ ਦੀਆਂ ਦੇਸ਼ ਵਿਦੇਸ਼ ਤੋਂ ਵੱਡੀਆਂ ਖਬਰਾਂ

1.

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀਆ ਟਰੂਡੋ ਹੋਈ ਕੋਰੋਨਾਵਾਇਰਸ ਨਾਲ ਪੀੜਤ, ਇਲਾਜ ਜਾਰੀ,ਰਿਪੋਰਟ ਆਈ ਪਾਜ਼ਟਿਵ, ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਕਾਰਨ ਸੋਫੀਆ ਟਰੂਡੋ ਨੂੰ ਪਰਿਵਾਰ ਤੋਂ ਵੱਖ ਕੀਤਾ ਗਿਆ, ਸੋਫੀਆ ਟਰੂਡੋ ਹਾਲ ਹੀ ‘ਚ ਇੰਗਲੈਂਡ ਤੋਂ ਵਾਪਿਸ ਪਰਤੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵੀਟਰ ਅਕਾਊਟ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ, ਉਨ੍ਹਾਂ ਦੀ ਪਤਨੀ ਹਾਲਤ ਮੌਜੂਦਾ ਸਮੇਂ ‘ਚ ਬਿਲਕੁਲ ਠੀਕ-ਠਾਕ ਹੈ।ਜਸਟਿਨ ਟਰੂਡੋ ਹੁਣ ਫੈਸਲਿਆ ਲਿਆ ਹੈ ਕਿ, ਹੁਣ ਉਹ 14 ਦਿਨਾਂ ਲਈ  ਇਕਲੇ ਰਹਿਣਗੇ ਅਤੇ 14 ਦਿਨ ਤੱਕ ਆਪਣੇ ਘਰ ਤੋਂ ਹੀ ਸਰਕਾਰ ਚਲਾਉਣਗੇ ।

ਅਮਰੀਕਾ, ਇੰਗਲੈਂਡ, ਇਰਾਨ, ਫਰਾਸ, ਇਟਲੀ ਸਮੇਤ ਹੋਰ ਵੀ ਕਈ ਦੇਸ਼ਾਂ ਚ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਕੈਨੇਡਾ ‘ਚ 11 ਲੋਕਾਂ ਦੀ ਮੌਤ, 158 ਲੋਕ ਪ੍ਰਭਾਵਿਤ, ਅਮਰੀਕਾ ‘ਚ 41 ਲੋਕਾਂ ਦੀ ਮੌਤ, 1762 ਕੇਸ ਆਏ ਸਾਹਮਣੇ, ਫਰਾਸ ‘ਚ 61 ਲੋਕਾਂ ਦੀ ਮੌਤ, 2876 ਲੋਕ ਪ੍ਰਭਾਵਿਤ,  ਇਰਾਨ ‘ਚ 429 ਲੋਕਾਂ ਦੀ ਮੌਤ, 10,000 ਤੋਂ ਵੱਧ ਲੋਕ ਪ੍ਰਭਾਵਿਤ, ਇਟਲੀ ‘ਚ 1000 ਤੋਂ ਵੱਧ ਲੋਕ ਦੀ ਮੌਤ, ਕੁੱਲ 1500 ਕੇਸ ਆਏ ਸਾਹਮਣੇ, ਸਪੇਨ ‘ਚ 87 ਲੋਕਾਂ ਦੀ ਮੌਤ, 3700 ਤੋਂ ਵੱਧ ਲੋਕ ਪ੍ਰਭਾਵਿਤ, ਇੰਗਲੈਂਡ ‘ਚ 10 ਲੋਕਾਂ ਦੀ ਮੌਤ, 590 ਕੇਸ ਆਏ ਸਾਹਮਣੇ, ਵਿਸ਼ਵ ਭਰ ‘ਚ ਕੁੱਲ 4990 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 135,000 ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਚੀਨ ਤੋਂ ਫੈਲੀ ਇਸ ਭਿਆਨਕ ਬਿਮਾਰੀ ਨੇ ਵਿਸ਼ਵ ਭਰ ‘ਚ ਦਹਿਸ਼ਤ ਫੈਲਾ ਦਿੱਤੀ ਹੈ ਪਰ ਮੌਜੂਦਾ ਸਮੇਂ ਇਸ ਵਾਇਰਸ ‘ਤੇ ਕਾਬੂ ਪਾਇਆ ਜਾ ਰਿਹਾ ਹੈ।

2.

ਕੋਰੋਨਾਵਾਇਰਸ ਕਾਰਨ ਭਾਰਤ ਦੇ ਕਾਰਨਾਟਕ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਪੂਰੇ ਭਾਰਤ ਸਮੇਤ  ਪੰਜਾਬ ਵਿੱਚ ਤਰਥੱਲੀ ਮੱਚ ਗਈ ਹੈ। ਭਾਰਤ ‘ਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। ਭਾਰਤ ਵਿੱਚ ਕੁੱਲ 75 ਤੋਂ  ਵੱਧ ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ।  ਭਾਰਤ ਸਰਕਾਰ ਨੇ ਵਿਦੇਸ਼ੀ ਲੋਕਾਂ ਦੀ ਐਟਰੀ ਬੰਦ ਕਰ ਦਿੱਤੀ ਗਈ ਹੈ। ਦਿੱਲੀ, ਹਿਮਾਚਲ, ਹਰਿਆਣਾ ਸਮੇਤ ਕਈ ਸੂਬਿਆਂ ਨੇ ਮਹਾਂਮਾਰੀ ਦਾ ਐਲਾਨ ਕਰ ਦਿੱਤਾ ਹੈ। ਸਕੂਲਾਂ, ਕਾਲਜਾਂ ਸਮੇਤ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈ ਹਨ। ਭਾਰਤੀ ਸ਼ੇਅਰ ਬਾਜ਼ਾਰ ਵਿੱਚ 11 ਲੱਖ ਕਰੋੜ ਡੁੱਬ ਚੁੱਕੇ ਹਨ ਅਤੇ ਸਸੈਂਕੇਸ 30,000 ਤੋਂ ਥੱਲੇ ਡਿੱਗ ਚੁੱਕਿਆ ਹੈ। ਕੋਰੋਨਾਵਾਇਰਸ ਕਾਰਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਸਦੀਆ ਨੇ IPL ‘ਤੇ ਵੀ ਲਾਈ ਰੋਕ ਹੈ। ਭਾਰਤ ਨੇ ਅਫਗਾਨੀਸਤਾਨ ਨਾਲ ਵਪਾਰ ਕਰਨੇ ਬੰਦ ਕਰ ਦਿੱਤੇ ਹਨ। ਭਿਆਨਕ ਬਿਮਾਰੀ ਨੇ ਵਿੱਚ ਵੀ ਦਹਿਸ਼ਤ ਫੈਲਾ ਦਿੱਤੀ ਹੈ। ਪੰਜਾਬ ‘ਚ ਵੀ ਕੋਰੋਨਾਵਾਇਰ ਦਾ ਇਕ ਸ਼ੱਕੀ ਮਰੀਜ਼ ਸਾਹਮਣੇ ਆ ਚੁੱਕਿਆ ਹੈ । ਜਿਸ ਦੀ ਰਿਪੋਰਟ ਆਈ ਪਾਜਟਿਵ ਹੈ। ਪੰਜਾਬ ਸਰਕਾਰ ਪੂਰੀ ਤਰ੍ਹਾਂ ਇਸ ਭਿਆਨਕ ਬਿਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 31 ਮਾਰਚ ਤੱਕ ਬੰਦ ਕਰ ਦਿੱਤੇ ਹਨ। ਸਿਰਫ ਉਹੀ ਸਕੂਲ ਖੁੱਲਣਗੇ ਜਿਨ੍ਹਾਂ ਵਿੱਚ ਇਮਤਿਹਾਨ ਚੱਲ ਰਹੇ ਹਨ। ਕੋਰੋਨਾਵਾਇਰਸ ਨੂੰ ਲੈ ਕੇ ਸੂਬਾ ਸਰਕਾਰ ਵੱਲ਼ੋਂ 350 ਵਲੰਟੀਅਰ ਤਿਆਰ ਕੀਤੇ ਗਏ ਹਨ। ਇੰਨਾਂ ਹੀ ਨਹੀਂ 15 ਅਪ੍ਰੈਲ ਤੱਕ ਅਟਾਰੀ-ਵਾਹਗਾ ਬਾਰਡਰ ਵੀ ਬੰਦ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦਾ ਕਰਤਾਰਪੁਰ ਲਾਂਘੇ ‘ਤੇ ਵੀ ਪੈ ਸਕਦਾ ਹੈ।

 

ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਸੰਮਤ 552 ਸਾਲ 2020-21 ਜਾਰੀ ਕੀਤਾ ਗਿਆ, ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਹੈ ਕਿ, ਡਾਕਟਰਾਂ ਦੇ ਕਹੇ ਅਨਸਾਰ ਮਹਾਂਮਾਰੀ ਤੋਂ ਬਚਣ ਲਈ ਅਹਿਮ ਕਦਮ ਚੁੱਕੇ ਜਾਣ ਅਤੇ ਕੋਰੋਨਾਵਾਇਰਸ ਤੋਂ ਵਿਸ਼ਵ ਦੇ ਬਚਾਅ ਲਈ ਅਰਦਾਸ ਜਰੂਰ ਕੀਤੀ ਜਾਵੇ।

3.

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁੱਚਾ ਸਿੰਘ ਲੰਗਾਹ ਨਿਮਾਣੇ ਸਿੱਖ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੇਸ਼, ਸੁੱਚਾ ਸਿੰਘ ਲੰਗਾਹ ਨੇ ਖਿਮਾ ਯਾਚਨਾ ਦੀ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਕੇ ਸੌਂਪੀ ਚਿੱਠੀ, ਸਿੱਖ-ਪੰਥ ‘ਚ ਮੁੜ ਸ਼ਾਮਲ ਹੋਣ ਦੀ  ਬੇਨਤੀ ਕੀਤੀ, ਸਾਲ 2017 ‘ਚ ਸੁੱਚਾ ਸਿੰਘ ਦੀ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਵੀਡੀਓ ਵਾਇਰਲ ਸੀ।  ਸੁੱਚਾ ਸਿੰਘ ਲੰਗਾਹ ‘ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਸਨ।  ਗੁਰਦਾਸਪੁਰ ਅਦਾਲਤ ਨੇ 2018 ‘ਚ ਸੁੱਚਾ ਸਿੰਘ ਲੰਗਾਹ ਨੂੰ ਬਰੀ ਕਰ ਦਿੱਤਾ ਸੀ।  ਉਸੇ ਅਦਾਲਤੀ ਫ਼ੈਸਲੇ ਦੇ ਹਵਾਲੇ ਨਾਲ ਸੁੱਚਾ ਸਿੰਘ ਲੰਗਾਹ ਨੇ ਸਿੱਖ ਪੰਥ ਵਿੱਚ ਮੁੜ ਸ਼ਾਮਲ ਹੋਣ ਲਈ  ਲਿਖਤੀ ਰੂਪ ਵਿੱਚ ਬੇਨਤੀ ਕੀਤੀ ਹੈ। ਸੁੱਚਾ ਸਿੰਘ ਲੰਗਾਹ ਵੱਲੋਂ ਲਿਖਤੀ ਰੂਪ ਵਿੱਚ ਚਿੱਠੀ ਦੇਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਕਿਹਾ, ਕਿ ਮੈਂ ਆਪਣੀ ਮਰਜੀ ਨਾਲ ਕੋਈ ਫੈਸਲਾ ਨਹੀਂ ਕਰਨਾ, ਜੋ ਵੀ ਕਰਨਾ ਹੈ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕੀਤਾ ਜਾਵੇਗਾ।

ਸੁੱਚਾ ਸਿੰਘ ਲੰਗਾਹ ਨੇ 18 ਅਗਸਤ 2018 ਵਿੱਚ ਵੀ ਸਿੱਖ ਪੰਥ ‘ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਸੀ। ਜਿਸ ‘ਤੇ ਅੱਜ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਲੰਗਾਹ ਨੂੰ ਮਾੜੇ ਵਿਵਹਾਰ ‘ਤੇ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸਿੱਖ-ਪੰਥ ਵਿਚੋਂ ਛੇਕ ਦਿੱਤਾ ਸੀ।

4.

 ਜੰਮੂਕਸ਼ਮੀਰ ਪ੍ਰਸ਼ਾਸਨ ਨੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲ੍ਹਾ ਖਿਲਾਫ ਲੱਗੇ ਦੋਸ਼ ਹਟਾਏ, ਡਾ. ਫਾਰੂਕ ਅਬਦੁੱਲ੍ਹਾ ਤੇ ਧਾਰਾ 370 ਹਟਾਉਣ ਸਮੇਂ ਹਿੰਸਾ ਫੈਲਾਉਣ ਦੇ ਲੱਗੇ ਸੀ ਦੋਸ਼, ਹੁਣ ਕਈ ਮਹੀਨਿਆਂ ਬਾਅਦ ਰਿਹਾਅ ਹੋਣਗੇ ਡਾ. ਫ਼ਾਰੂਕ ਅਬਦੁੱਲ੍ਹਾ,  ਕੇਂਦਰ ਸ਼ਾਸਤ ਪ੍ਰਦੇਸ਼ ਦੇ ਗ੍ਰਹਿ ਸਕੱਤਰ ਸ਼ਾਲੀਨ ਕਾਬਰਾ ਨੇ ਦਿੱਤੀ ਸਾਰੀ ਜਾਣਕਾਰੀ, ਡਾ. ਫਾਰੂਕ ਅਬਦੁੱਲ੍ਹਾ ਤੇ ਲੱਗੇ PSA ਦੀ ਮਿਆਦ 13 ਦਸੰਬਰ 2019 ਨੂੰ ਵਧਾਈ ਦਿੱਤੀ ਗਈ ਸੀ।

 4 ਅਗਸਤ 2019 ਦੀ ਰਾਤ ਤੋਂ ਨੇ ਅਬਦੁੱਲ੍ਹਾ ਨਜ਼ਰਬੰਦ, ਧਾਰਾ-370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਦੇ ਇਕ ਨਹੀਂ ਕਈ ਸਥਾਨਕ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਸੀ, ਡਾ. ਫ਼ਾਰੂਕ ਅਬਦੁੱਲ੍ਹਾ ਸਮੇਤ ਉਮਰ ਅਬਦੁੱਲ੍ਹਾ, ਮਹਿਬੂਬਾ ਮੁਫ਼ਤੀ ਤੇ ਸੱਜਾਦ ਲੋਨ ਵੀ ਨਜ਼ਰਬੰਦ, 5 ਅਗਸਤ 2019 ਨੂੰ ਜੰਮੂਕਸ਼ਮੀਰ ਚ ਧਾਰਾ 370 ਹਟਾ ਦਿੱਤੀ ਗਈ ਸੀ।  ਜਿਸ ਤੋਂ ਬਾਅਦ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂਕਸ਼ਮੀਰ ਅਤੇ ਲੱਦਾਖ ਵਿੱਚ ਚ ਵੱਢ ਦਿੱਤਾ ਗਿਆ ਸੀ।

 5.

ਜਿਲ੍ਹਾ ਮੋਗਾ ਕਸਬਾ ਨਿਹਾਲ ਸਿੰਘ ਵਾਲਾ ਦੇ ਇਕੋ ਪਰਿਵਾਰ ਦੇ 7 ਜੀਅ ਲਾਪਤਾ ਹੋਏ ਹਨ। ਜਿਨਾਂ ਦੀ ਮੋਗਾ ਪੁਲਿਸ ਵੱਲੋਂ ਕੀਤੀ ਭਾਲ ਕੀਤੀ ਜਾ ਰਹੀ ਹੈ। ਐਸ.ਪੀ ਰਤਨ ਸਿੰਘ ਬਰਾੜ ਨੇ ਦੱਸਿਆ ਕਿ, ਲਾਪਤਾ ਹੋਏ ਵਿਅਕਤੀਆਂ ਦੀ ਭਾਲ ਦੌਰਾਨ ਜਿਵੇ ਹੀ ਉਨ੍ਹਾਂ ਦੇ ਘਰ ਦੀ ਛਾਣ ਬੀਣ ਕੀਤੀ ਤਾਂ ਉਨ੍ਹਾਂ ਦੇ ਹੱਥ ਕੁੱਝ ਹੱਥ ਲਿਖਤ ਨੋਟਿਸ ਮਿਲੇ, ਜਿਨ੍ਹਾਂ ਤੇ ਕਰਜਾ ਚੜ੍ਹੇ ਹੋਣ ਲਿਖਿਆ ਹੋਇਆ ਸੀ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ਕਰਜਾ ਸਿਰ ਚੜ੍ਹੇ ਹੋਣ ਕਾਰਨ ਪਰਿਵਾਰਿਕ ਮੈਂਬਰ ਲਾਪਤਾ ਹਨ।

ਉਨ੍ਹਾਂ ਦੱਸਿਆ ਕਿ ਲਾਪਤਾ ਹੋਣ ਵਾਲਿਆਂ ਦੇ ਬੈਕ ਦੇ ਖਾਤੇ ਵੀ ਚੈਂਕ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ, ਇਸ ਪਰਿਵਾਰ ਦੀਆਂ ਤਿੰਨ ਚੌਲ ਮਿੱਲਾ ਸਮੇਤ ਇੱਕ ਕੀਟ ਨਾਸ਼ਕ ਦਵਾਈਆਂ ਦੀ ਦੁਕਾਨ ਵੀ ਹੈ। ਡੀ.ਐਸ.ਪੀ ਮਨਜੀਤ ਸਿੰਘ ਮੁਤਾਬਿਕ, ਉਹ ਸਾਰੇ ਆਪਣੇ ਕਾਗਜ ਪੱਤਰ ਵੀ ਨਾਲ ਲੈ ਗਏ, ਪੁਲਿਸ ਵੱਲੋਂ ਹਵਾਈ ਅੱਡਿਆ ‘ਤੇ ਵੀ ਇਨ੍ਹਾਂ  ਲਾਪਤਾ ਹੋਣ ਵਾਲਿਆਂ ਦੀ ਜਾਂਚ ਜਾਰੀ ਹੈ। ਲਾਪਤਾ ਹੋਣ ਵਾਲਿਆ ‘ਚ 60 ਸਾਲਾ ਤਰਸੇਮ ਲਾਲ ਅਤੇ ਉਸ ਦੀ ਪਤਨੀ ਸਤੋਸ਼, 33 ਸਾਲਾ ਵੱਡਾ ਪੁੱਤਰ ਅਤੇ ਉਸ ਦੀ ਪਤਨੀ ਕੈਫ ਸਿੰਗਲਾ, ਛੋਟਾ ਪੁੱਤਰ ਵਰੁਣ ਅਤੇ ਵੱਡੇ ਪੁੱਤਰ ਕ੍ਰਿਸ਼ਨ ਦੇ ਜੁੜਵਾ ਬੱਚੇ ਫਲਕ ਅਤੇ ਫਜਲ ਨਾਂ ਵੀ ਸ਼ਾਮਿਲ ਹੈ।

 

ਹੋਰ ਖਬਰਾਂ ਪੜ੍ਹਨ ਲਈ ਬਣੇ ਰਹੋ khalastv.com ਨਾਲ।